ਲੁਧਿਆਣਾ ਪੁਲਸ ਨੇ ''ਕੋਰੋਨਾ'' ਨੂੰ ਮਾਤ ਪਾਉਣ ਲਈ ਤਿਆਰ ਕੀਤੀ ''ਖ਼ਾਸ ਕਿੱਟ'', ਦੂਜੇ ਸੂਬੇ ਵੀ ਕਰ ਰਹੇ ਮੰਗ

Saturday, Sep 05, 2020 - 06:27 PM (IST)

ਲੁਧਿਆਣਾ ਪੁਲਸ ਨੇ ''ਕੋਰੋਨਾ'' ਨੂੰ ਮਾਤ ਪਾਉਣ ਲਈ ਤਿਆਰ ਕੀਤੀ ''ਖ਼ਾਸ ਕਿੱਟ'', ਦੂਜੇ ਸੂਬੇ ਵੀ ਕਰ ਰਹੇ ਮੰਗ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਲਗਾਤਾਰ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ। ਕਈ ਪੁਲਸ ਮੁਲਾਜ਼ਮ ਇਸ ਜੰਗ 'ਚ ਆਪਣੀ ਜਾਨ ਤੱਕ ਗੁਆ ਚੁੱਕੇ ਹਨ, ਜਿਸ ਦੇ ਮੱਦੇਨਜ਼ਰ ਇੱਕ ਨਿੱਜੀ ਹਸਪਤਾਲ ਦੀ ਸੀਨੀਅਰ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਲੁਧਿਆਣਾ ਪੁਲਸ ਕਮਿਸ਼ਨਰ ਵੱਲੋਂ ਇੱਕ ਖ਼ਾਸ ਕਿੱਟ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ : ਖਰੜ 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, 14 ਸਾਲਾਂ ਦੀ ਕੁੜੀ ਨੂੰ ਬੁਰ੍ਹੀ ਤਰ੍ਹਾਂ ਵੱਢਿਆ

ਇਸ ਕਿੱਟ 'ਚ ਮਹਾਮਾਰੀ ਨਾਲ ਲੜਨ ਸਬੰਧੀ ਦਵਾਈਆਂ ਅਤੇ ਆਪਣੀ ਇਮਊਨਿਟੀ ਵਧਾਉਣ ਲਈ ਜੜੀ-ਬੂਟੀਆਂ ਆਦਿ ਹਨ। ਇਸ ਕਿੱਟ ਦੇ ਨਾਲ ਕਾਫੀ ਪੁਲਸ ਮੁਲਾਜ਼ਮਾਂ ਨੂੰ ਫਾਇਦਾ ਹੋਇਆ ਹੈ ਅਤੇ ਕਈਆਂ ਨੇ ਆਪਣੀ ਡਿਊਟੀ ਮੁੜ ਤੋਂ ਆ ਕੇ ਸ਼ੁਰੂ ਕਰ ਲਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਡਕੈਤੀ ਦਾ ਮਾਸਟਰ ਮਾਈਂਡ ਬਣਾ ਰਿਹਾ ਸੀ ਵੱਡੀ ਲੁੱਟ ਦੀ ਯੋਜਨਾ, ਸਾਥੀਆਂ ਸਣੇ ਗ੍ਰਿਫ਼ਤਾਰ

ਲੁਧਿਆਣਾ ਪੁਲਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿੱਟ ਨੂੰ ਸਮਾਜ ਸੇਵੀ ਸੰਸਥਾਵਾਂ ਲਈ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੀ ਕੀਮਤ ਨੂੰ ਨੋ ਪ੍ਰੋਫਿਟ ਅਤੇ ਨੋ ਲੋਸ ਦੇ ਫਾਰਮੂਲੇ 'ਤੇ ਰੱਖੀ ਗਈ ਹੈ 1700 ਰੁਪਏ 'ਚ ਇਹ ਕਿੱਟ ਮਿਲ ਸਕਦੀ ਹੈ, ਜਿਸ ਦੀ ਵਰਤੋਂ ਨਾਲ ਤੁਸੀਂ ਕੋਰੋਨਾ ਮਹਾਮਾਰੀ ਨੂੰ ਹਰਾ ਸਕਦੇ ਹੋ।

ਇਹ ਵੀ ਪੜ੍ਹੋ : ਲੁਧਿਆਣਾ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਜ਼ਦੂਰਾਂ ਨੇ ਛਾਲਾਂ ਮਾਰ ਕੇ ਬਚਾਈ ਜਾਨ

ਇਸ ਕਿੱਟ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਗੁਆਂਢੀ ਸੂਬਿਆਂ ਵੱਲੋਂ ਵੀ ਇਸ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿੱਟ ਦੀ ਵਰਤੋਂ ਨਾਲ ਠੀਕ ਹੋ ਕੇ ਡਿਊਟੀ 'ਤੇ ਪਰਤ ਚੁੱਕੇ ਮੁਲਾਜ਼ਮਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਹੋਇਆ ਹੈ।



 


author

Babita

Content Editor

Related News