ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ''ਤੇ ਰੋਕ ਮਗਰੋਂ ਸੁਣੋ ਕੀ ਬੋਲੇ ਪੰਜਾਬ ਦੇ AG ਗੁਰਮਿੰਦਰ ਸਿੰਘ

Wednesday, Oct 09, 2024 - 09:43 PM (IST)

ਚੰਡੀਗੜ੍ਹ- ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਵਿਚ ਹੋਈ ਸੁਣਵਾਈ ਤੋਂ ਬਾਅਦ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਸਾਫ ਆਖਿਆ ਹੈ ਕਿ ਜਿਹੜੀਆਂ ਥਾਵਾਂ ਜਿਹੜੇ ਪਿੰਡਾਂ ਵਿਚ ਵਿਵਾਦ ਸਾਹਮਣੇ ਆਏ ਹਨ ਉਥੇ ਚੋਣ ਨਹੀਂ ਹੋਵੇਗੀ। 

 

ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ 'ਤੇ ਰੋਕ ਲਗਾਏ ਜਾਣ 'ਤੇ ਜਗ ਬਾਣੀ ਦੇ ਪੱਤਰਕਾਰ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿਹਾ ਕਿ ਇਹ ਜੋ ਪਟੀਸ਼ਨਾਂ ਦਾਇਰ ਹੋਈਆਂ ਸਨ ਇਨ੍ਹਾਂ ਵਿਚ ਕਾਫੀ ਸ਼ਿਕਾਇਤਾਂ ਸਨ। ਏਜੀ ਨੇ ਕਿਹਾ ਕਿ ਅਜਿਹੇ 'ਚ ਉਂਝ ਤਾਂ ਇਲੈਕਸ਼ਨ ਪਟੀਸ਼ਨ ਦਾਇਰ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਕਿਹਾ ਕਿ ਅਸੀਂ ਕੋਰਟ ਕੋਲੋਂ ਸਮਾਂ ਮੰਗਿਆ ਸੀ ਕਿ ਸਾਨੂੰ ਜਵਾਨ ਫਾਇਲ ਕਰਨ ਦਾ ਸਮਾਂ ਦਿੱਤਾ ਜਾਵੇ ਜਿਸ ਤੋਂ ਬਾਅਦ ਕਿ ਕੇਸ 'ਤੇ ਫੈਸਲਾ ਕੀਤਾ ਜਾਵੇ। ਕੋਰਟ ਨੇ ਸਾਰੇ ਮੈਟਰ 14 ਅਕਤੂਬਰ ਲਈ ਰੱਖ ਦਿੱਤੇ ਹਨ ਅਤੇ ਕਿਹਾ ਕਿ 14 ਅਕਤੂਬਰ ਤਕ ਇਸ 'ਤੇ ਫਰਦਰ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਜੋ ਪੰਚਾਇਤਾਂ ਕੋਰਟ ਵਿਚ ਆ ਚੁੱਕੀਆਂ ਹਨ। 


Rakesh

Content Editor

Related News