ਸਲਾਨਾ ਪੈਦਲ ਸੰਗ ਯਾਤਰਾ ਦੇ ਮੱਦੇਨਜ਼ਰ ਟਾਂਡਾ ਪੁਲਸ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ

Wednesday, Feb 28, 2024 - 04:29 PM (IST)

ਸਲਾਨਾ ਪੈਦਲ ਸੰਗ ਯਾਤਰਾ ਦੇ ਮੱਦੇਨਜ਼ਰ ਟਾਂਡਾ ਪੁਲਸ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਬਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਿੰਡ ਖਡਿਆਲਾ ਸੈਣੀਆਂ ਤੋਂ ਇਤਿਹਾਸਿਕ ਅਸਥਾਨ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਜਾਣ ਵਾਲੀ ਇਤਿਹਾਸਿਕ ਸਲਾਨਾ ਪੈਦਲ ਸੰਗ ਯਾਤਰਾ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਟਾਂਡਾ ਨੇ ਸੁਰੱਖਿਆ ਪ੍ਰਬੰਧਾਂ ਅਤੇ ਧਾਰਮਿਕ ਮਰਿਆਦਾ ਨੂੰ ਲੈ ਕੇ ਐਡਵਾਈਜਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਬ ਡਿਵੀਜ਼ਨ ਟਾਂਡਾ ਹਰਜੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਟਾਂਡ ਸਬ ਇੰਸਪੈਕਟਰ ਰਮਨ ਕੁਮਾਰ ਨੇ ਦੱਸਿਆ ਕਿ 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਸਲਾਨਾ ਪੈਦਲ ਸੰਗ ਯਾਤਰਾ ਵਿੱਚ ਧਾਰਮਿਕ ਸ਼ਰਧਾ ਅਨੁਸਾਰ ਲੱਖਾਂ ਦੀ ਗਿਣਤੀ ਵਿੱਚ ਹੀ ਸੰਗਤਾਂ ਹਿੱਸਾ ਲੈ ਕੇ ਪੈਦਲ ਯਾਤਰਾ ਕਰਦੀਆਂ ਹਨ ਪਰ ਇਸ ਸ਼ਰਧਾ ਅਤੇ ਆਸਥਾ ਦੀ ਆੜ ਵਿੱਚ ਕਈ ਲੋਕ ਜਿੱਥੇ ਸਮਾਜ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਰਹਿੰਦੇ ਹਨ, ਉਥ ਹੀ ਧਾਰਮਿਕ ਮਰਿਆਦਾ ਨੂੰ ਵੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਵਾਰ ਪੁਲਸ ਪ੍ਰਸ਼ਾਸਨ ਟਾਂਡਾ ਅਜਿਹੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਮਰਿਆਦਾ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੂੰ CM ਮਾਨ ਦੀ ਵੱਡੀ ਸੌਗਾਤ, 283 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ (ਵੀਡੀਓ)

PunjabKesari

ਕੀ ਹੈ ਪੁਲਸ ਪ੍ਰਸ਼ਾਸਨ ਟਾਂਡਾ ਵੱਲੋਂ ਜਾਰੀ ਅਡਵਾਈਜਰੀ:-
1) ਸਲਾਨਾ ਪੈਦਲ ਸੰਗ ਯਾਤਰਾ ਵਿੱਚ ਟਰੈਕਟਰ ਰਾਹੀਂ ਸ਼ਾਮਲ ਹੋਣ ਵਾਲੇ ਲੋਕ ਇਕ ਟਰੈਕਟਰ 'ਤੇ (ਸਮੇਤ ਡਰਾਈਵਰ) ਸਿਰਫ਼ 3 ਲੋਕ ਹੀ ਬੈਠ ਸਕਣਗੇ।
2) ਯਾਤਰਾ ਵਿੱਚ ਸ਼ਾਮਿਲ ਟਰੈਕਟਰ ਸਿਰਫ਼ ਸ਼ਬਦ ਗੁਰਬਾਣੀ ਅਤੇ ਢਾਡੀ ਵਾਰਾ ਹੀ ਲਗਾਈਆਂ ਜਾ ਸਕਣਗੀਆਂ ਉੱਚੀ ਆਵਾਜ਼ ਵਿੱਚ ਗੀਤ ਲਗਾਉਣ 'ਤੇ ਸਖ਼ਤ ਮਨਾਹੀ ਹੋਵੇ। 
3) ਸਲਾਨਾ ਪੈਦਲ ਸੰਗ ਯਾਤਰਾ ਵਿੱਚ ਬੁਲਟ ਮੋਟਰਸਾਈਕਲ ਸਵਾਰਾਂ ਨੂੰ ਪਟਾਕੇ ਵਜਾਉਣ ਦੀਆਂ ਬਿਲਕੁਲ ਸਖ਼ਤ ਹਿਦਾਇਤਾਂ ਨਾਲ ਮਨਾਹੀ ਹੋਵੇਗੀ।
4) ਯਾਤਰਾ ਵਿੱਚ ਮੇਨ ਜਥਾ ਹੀ ਅੱਗੇ ਜਾਵੇਗਾ ਅਤੇ ਬਾਕੀ ਸੰਗਤ ਪਿੱਛੇ ਜਾਵੇਗੀ, ਜੇਕਰ ਕਿਸੇ ਨੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕਾਰਵਾਈ ਹੋਵੇਗੀ।
5) ਯਾਤਰਾ ਦੌਰਾਨ ਸੜਕ 'ਤੇ ਇਧਰ-ਉਧਰ ਬਿਨਾਂ ਕਾਰਨ ਵਾਹਨ 'ਤੇ ਚੱਕਰ ਲਗਾਉਣ ਵਾਲਿਆਂ 'ਤੇ ਬਿਨਾਂ ਕਰਨ  ਸੰਗਤ ਨੂੰ ਪਰੇਸ਼ਾਨ ਕਰਨ ਵਾਲਿਆਂ ਨੂੰ ਇਸ ਦੀ ਸਖ਼ਤ ਮਨਾਹੀ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਟੁੱਟਿਆ ਡੇਰਾ ਬਿਆਸ ਸਤਿਸੰਗ ਨੂੰ ਜਾਣ ਵਾਲਾ 100 ਸਾਲ ਤੋਂ ਵੱਧ ਪੁਰਾਣਾ ਪੁੱਲ, ਮਚੀ ਹਫ਼ੜਾ-ਦਫ਼ੜੀ

ਇਸ ਤੋਂ ਇਲਾਵਾ ਡੀ. ਐੱਸ. ਪੀ. ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਜੇਕਰ ਉਕਤ ਹਦਾਇਤਾਂ ਦੀ ਉਲੰਘਣਾ  ਸਬੰਧੀ ਟਾਂਡਾ ਪੁਲਸ ਨੂੰ ਕੋਈ ਸ਼ਿਕਾਇਤ ਮਿਲਦੀ ਜਾਂ ਧਿਆਨ ਵਿੱਚ ਆਉਂਦੀ ਹੈ ਤਾਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਐਕਸ਼ਨ ਲੈਂਦੇ ਹੋਏ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮਾਜ ਵਿਰੋਧੀ ਅੰਸਰਾਂ ਤੇ ਵੀ ਸਾਡਾ ਪੁਲਸ ਵੱਲੋਂ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਕੀਮਤ 'ਤੇ ਸਮਾਜ ਵਿਰੋਧੀ ਅੰਸਰਾਂ ਨੂੰ ਇਸ ਯਾਤਰਾ ਵਿੱਚ ਗੜਬੜੀ ਕਰਨ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਲਾਨਾ ਪੈਦਲ ਸਿੰਘ ਯਾਤਰਾ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਨੂੰ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਇਥੇ ਜ਼ਿਕਰਯੋਗ ਹੈ ਕਿ ਇਥੇ 4 ਦਿਨਾਂ ਸਲਾਨਾ ਪੈਦਲ ਸੰਗ ਯਾਤਰਾ ਬੁੱਲੋਵਾਲ ਦੇ ਪੈਂਦੇ ਪਿੰਡ ਖਡਿਆਲਾ ਸੈਣੀਆਂ ਤੋਂ ਆਰੰਭ ਹੋ ਕੇ ਟਾਂਡਾ ਹੁਸ਼ਿਆਰਪੁਰ ਰਾਜ ਮਾਰਗ, ਟਾਂਡਾ ਸ੍ਰੀ ਹਰਗੋਬਿੰਦਪੁਰ ਮਾਰਗ, ਮਿਆਣੀ ਤੋਂ ਹੁੰਦੇ ਹੋਏ ਦਰਿਆ ਬਿਆਸ ਬਾਹਰ ਕਰਨ ਉਪਰੰਤ ਡੇਰਾ ਬਾਬਾ ਨਾਨਕ ਪਹੁੰਚਦਾ ਹੈ। ਉਧਰ ਦੂਜੇ ਪਾਸੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਵੀ ਸਲਾਨਾ ਪੈਦਲ ਸਿੰਘ ਯਾਤਰਾ ਵਾਸਤੇ ਅਨੁਸ਼ਾਸਨ ਕਾਇਮ ਰੱਖਣ ਅਤੇ ਨੌਜਵਾਨਾਂ ਨੂੰ ਬਿਨਾਂ ਕਿਸੇ ਹੁੱਲੜਬਾਜੀ ਦੇ ਸਲਾਨਾ ਪੈਦਲ ਸੰਗ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਅੱਜ ਇਥੇ ਸਾਡੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਦੱਸਿਆ ਕਿ ਅਨੁਸ਼ਾਸਨਹੀਨਤਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਵਾਸਤੇ ਟਾਂਡਾ ਪੁਲਸ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਕੀਤੀ ਕੋਰੀ ਨਾਂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News