ਕੇਂਦਰੀ ਜੇਲ੍ਹ ਕਪੂਰਥਲਾ ’ਚ ਲੱਗੀ ਵਿਸ਼ੇਸ਼ ''ਕੈਂਪ ਕੋਰਟ'', ਮੌਕੇ ’ਤੇ ਹੀ 9 ਕੈਦੀਆਂ ਨੂੰ ਮਿਲੀ ਰਿਹਾਈ
Saturday, Aug 15, 2026 - 02:07 AM (IST)
ਜਲੰਧਰ (ਜਤਿੰਦਰ, ਭਾਰਦਵਾਜ) : ਮਾਣਯੋਗ ਪ੍ਰਿਆ ਸੂਦ ਜ਼ਿਲਾ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਡੀ. ਐੱਲ. ਐੱਸ. ਏ. ਜਲੰਧਰ ਦੀ ਰਹਿਨੁਮਾਈ ਹੇਠ ਕੇਂਦਰੀ ਜੇਲ, ਕਪੂਰਥਲਾ ਦੇ ਅੰਦਰ ਇਕ ਵਿਸ਼ੇਸ਼ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਕੋਰਟ ਰਾਹੁਲ ਕੁਮਾਰ ਆਜ਼ਾਦ ਮੁੱਖ ਨਿਆਇਕ ਮੈਜਿਸਟ੍ਰੇਟ-ਕਮ-ਸਕੱਤਰ ਡੀ. ਐੱਲ. ਐੱਸ. ਏ. ਜਲੰਧਰ ਵਲੋਂ ਲਾਈ ਗਈ। ਇਸ ਕਾਰਵਾਈ ਦੌਰਾਨ ਹਵਾਲਾਤੀ ਕੈਦੀਆਂ ਦੇ ਛੋਟੇ-ਮੋਟੇ ਅਪਰਾਧਾਂ ਅਤੇ ਬਕਾਇਆ ਮਾਮਲਿਆਂ ’ਤੇ ਵਿਚਾਰ ਕੀਤਾ ਗਿਆ। ਤੇਜ਼ੀ ਨਾਲ ਇਨਸਾਫ਼ ਦਿਵਾਉਣ ਅਤੇ ਜੇਲਾਂ ’ਚ ਭੀੜ ਘਟਾਉਣ ਦੇ ਮਕਸਦ ਨਾਲ 9 ਕੈਦੀਆਂ, ਹਵਾਲਾਤੀਆਂ ਵਲੋਂ ਛੋਟੇ-ਮੋਟੇ ਅਪਰਾਧਾਂ ’ਚ ਸਵੈ-ਇੱਛਾ ਨਾਲ ਆਪਣਾ ਦੋਸ਼ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੌਕੇ ’ਤੇ ਹੀ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਸਿਆਸੀ ਹਲਚਲ! ਪਾਰਟੀ ਨੇ 4 ਲੀਡਰਾਂ ਨੂੰ ਕੱਢਿਆ ਬਾਹਰ
ਅੱਜ ਦੇ ਜੇਲ੍ਹ ਦੌਰੇ ਦੌਰਾਨ ਸਕੱਤਰ ਡੀ. ਐੱਲ. ਐੱਸ. ਏ. ਜਲੰਧਰ ਨੇ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਰਹਿਣ-ਸਹਿਣ ਦੀਆਂ ਸਥਿਤੀਆਂ, ਰਸੋਈ ਦੀਆਂ ਸੁਵਿਧਾਵਾਂ, ਮੈਡੀਕਲ ਦੇਖਭਾਲ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ। ਕੈਂਪ ਕੋਰਟ ਦੇ ਸੁਚਾਰੂ ਆਯੋਜਨ ਦੌਰਾਨ ਸੀਨੀਅਰ ਜੇਲ੍ਹ ਅਧਿਕਾਰੀ, ਵਕੀਲ ਅਤੇ ਡੀ.ਐੱਲ.ਐੱਸ.ਏ. ਦਾ ਸਟਾਫ਼ ਮੌਜੂਦ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
