ਸਪਾ ਸੈਂਟਰ 'ਚ ਹੁੰਦੇ ਗੰਦੇ ਧੰਦਿਆਂ ਦਾ ਹੋਇਆ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

Monday, Sep 28, 2020 - 08:40 PM (IST)

ਸਪਾ ਸੈਂਟਰ 'ਚ ਹੁੰਦੇ ਗੰਦੇ ਧੰਦਿਆਂ ਦਾ ਹੋਇਆ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਲੁਧਿਆਣਾ (ਤਰੁਣ) : ਦੇਸ਼ ਵਿਚ ਸਪਾ ਸੈਂਟਰਾਂ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੀ ਗੱਲ ਕਰੀਏ ਤਾਂ ਇਥੋਂ ਦੇ ਸਪਾ ਸੈਂਟਰਾਂ ਵਿਚ ਵੀ ਕਈ ਜਗ੍ਹਾ ਦੇਹ ਵਪਾਰ ਦਾ ਧੰਦਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਪੂਰੇ ਵਿਸ਼ਵ ਵਿਚ ਕੋਵਿਡ-19 ਮਹਾਮਾਰੀ ਫੈਲ ਚੁੱਕੀ ਹੈ ਪਰ ਇਸ ਧੰਦੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ। ਸੈਂਟਰਾਂ ਦੇ ਸੰਚਾਲਕਾਂ ਨੂੰ ਕੋਰੋਨਾ ਸਮੇਤ ਪੁਲਸ ਪ੍ਰਸ਼ਾਸਨ ਦਾ ਵੀ ਕੋਈ ਖ਼ੌਫ ਨਹੀਂ ਹੈ। ਮਸਾਜ ਦੇ ਸ਼ੌਕੀਨ ਸੋਸ਼ਲ ਮੀਡੀਆ ਜ਼ਰੀਏ ਸੰਪਰਕ ਵਿਚ ਆਉਂਦੇ ਹਨ। ਜਿਨ੍ਹਾਂ ਵਿਚ ਜ਼ਿਆਦਾ ਗਿਣਤੀ ਨੌਜਵਾਨ ਪੀੜ੍ਹੀ ਅਤੇ ਵਿਦਿਆਰਥੀਆਂ ਦੀ ਹੈ, ਜਦਕਿ ਬਾਲਗ ਵੀ ਅਛੂਤੇ ਨਹੀਂ ਰਹੇ।

ਇਹ ਵੀ ਪੜ੍ਹੋ :  ਬੁਢਲਾਡਾ ਦੇ ਨੌਜਵਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਦਾ ਕੈਨੇਡਾ 'ਚ ਗੋਲ਼ੀਆਂ ਮਾਰ ਕੇ ਕਤਲ

ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਗੁਹਾਟੀ, ਦਿੱਲੀ, ਗੁੜਗਾਓਂ, ਫਰੀਦਾਬਾਦ, ਬਿਹਾਰ, ਐੱਮ. ਪੀ. ਆਦਿ ਸੂਬਿਆਂ ਤੋਂ ਇਲਾਵਾ ਪੰਜਾਬ ਦੇ ਸਥਾਨਕ ਸ਼ਹਿਰਾਂ ਦੀਆਂ ਛੋਟੀ-ਵੱਡੀ ਉਮਰ ਦੀਆਂ ਕਈ ਕੁੜੀਆਂ ਵੀ ਇਸ ਧੰਦੇ ਦਾ ਹਿੱਸਾ ਹਨ। 'ਜਗ ਬਾਣੀ' ਦੀ ਟੀਮ ਨੇ ਕਈ ਦਿਨ ਦੀ ਮੁਸ਼ੱਕਤ ਤੋਂ ਬਾਅਦ ਪੁਖਤਾ ਜਾਣਕਾਰੀ ਇਕੱਠੀ ਕੀਤੀ ਹੈ। ਲਗਭਗ 5-6 ਸਾਲ ਪਹਿਲਾਂ ਗਿਣੇ-ਚੁਣੇ ਸਪਾ ਸੈਂਟਰ ਹੀ ਲੁਧਿਆਣਾ ਮਹਾਨਗਰ 'ਚ ਖੁੱਲ੍ਹੇ ਸੀ ਪਰ ਮੌਜੂਦਾ ਸਮੇਂ ਵਿਚ ਲਗਭਗ 250 ਤੋਂ ਜ਼ਿਆਦਾ ਸਪਾ ਸੈਂਟਰ ਸ਼ਹਿਰ ਦੇ ਕੋਨੇ-ਕੋਨੇ ਵਿਚ ਖੁੱਲ੍ਹੇ ਹਨ। ਜਿਨ੍ਹਾਂ ਵਿਚੋਂ ਕਈ ਸੈਂਟਰਾਂ ਨੂੰ ਰਾਜਨੀਤਕ, ਵੱਡੇ ਅਧਿਕਾਰੀ ਅਤੇ ਰਸੂਖਦਾਰਾਂ ਦਾ ਸਮਰਥਨ ਹਾਸਲ ਹੈ।

ਇਹ ਵੀ ਪੜ੍ਹੋ :  ਵਿਆਹ ਕਰਵਾ ਕੇ ਕੈਨੇਡਾ ਗਈ ਲਾੜੀ ਨੇ ਬਦਲੇ ਰੰਗ, ਪਿੱਛੋਂ ਮੁੰਡੇ ਨੇ ਚੁੱਕ ਲਿਆ ਖ਼ੌਫਨਾਕ ਕਦਮ

ਖਾਸ ਤੌਰ 'ਤੇ ਚੰਡੀਗੜ੍ਹ ਰੋਡ, ਫਿਰੋਜ਼ਪੁਰ ਰੋਡ, ਸਰਾਭਾ ਨਗਰ, ਪੀ. ਏ. ਯੂ. ਰੋਡ, ਸਮਰਾਲਾ ਚੌਕ, ਮੋਤੀ ਨਗਰ, ਜਮਾਲਪੁਰ, ਬੀ. ਆਰ. ਐੱਸ. ਨਗਰ, ਦੁੱਗਰੀ ਰੋਡ, ਆਤਮ ਪਾਰਕ, ਮਾਡਲ ਟਾਊਨ, ਪੱਖੋਵਾਲ ਰੋਡ ਤੋਂ ਇਲਾਵਾ ਕਈ ਹੋਰ ਖੇਤਰਾਂ 'ਚ ਸਪਾ ਸੈਂਟਰਾਂ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਫਲ-ਫੁਲ ਰਿਹਾ ਹੈ। ਸੁੰਦਰਤਾ ਦੇ ਹਿਸਾਬ ਨਾਲ ਇਥੇ ਕੁੜੀਆਂ ਦੇ ਮੁੱਲ ਤੈਅ ਕੀਤੇ ਜਾਂਦੇ ਹਨ। ਨਾਮ ਨਾ ਛਾਪਣ ਦੀ ਸ਼ਰਤ 'ਤੇ ਕਈ ਇਸ ਤਰ੍ਹਾਂ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਜੋ ਕਿ ਕਾਫੀ ਸਮੇਂ ਤੋਂ ਸਪਾ ਵਿਚ ਜਾ ਕੇ ਹਰ ਤਰ੍ਹਾਂ ਦੀ ਸਰਵਿਸ ਲੈ ਰਹੇ ਹਨ ਅਤੇ ਥੈਰੇਪਿਸਟ ਵੱਲੋਂ ਬਿਨਾਂ ਕਿਸੇ ਸੰਕੋਚ ਦੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਰਵਿਸ ਉਪਲੱਬਧ ਕਰਵਾਈ ਜਾਂਦੀ ਹੈ।

ਇਹ ਵੀ ਪੜ੍ਹੋ :  ਜੰਡਿਆਲਾ ਪੁਲਸ ਨੇ ਨਾਕੇ 'ਤੇ ਗ੍ਰਿਫ਼ਤਾਰ ਕੀਤਾ ਨਾਮੀ ਗੈਂਗਸਟਰ

ਗਾਹਕ ਨਹੀਂ ਦੱਸਦੇ ਆਪਣੀ ਪਛਾਣ
ਸਪਾ ਸੈਂਟਰ 'ਚ ਮਸਾਜ ਕਰਵਾਉਣ ਵਾਲੇ ਸ਼ੌਕੀਨ ਲੋਕ ਬਿਨਾਂ ਆਈ. ਡੀ. ਪਰੂਫ ਦੇ ਇਨ੍ਹਾਂ ਸੈਂਟਰਾਂ ਵਿਚ ਸ਼ਰੇਆਮ ਜਾ ਸਕਦੇ ਹਨ। ਉਥੇ ਬਿਨਾਂ ਪਛਾਣ ਦੇ ਐਂਟਰੀ ਦੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੇ ਲੋਕ ਵੀ ਜ਼ਿਆਦਾ ਉਸੇ ਸਪਾ ਵੱਲ ਰੁਖ ਕਰਦੇ ਹਨ, ਜੋ ਸਪਾ ਬਿਨਾਂ ਆਈ. ਡੀ. ਸਰਵਿਸ ਦਿੰਦੇ ਹਨ। ਖ਼ਬਰ ਦੀ ਜਾਂਚ ਲਈ ਸਰਾਭਾ ਨਗਰ ਅਤੇ ਹੋਰ ਮਾਡਲ ਟਾਊਨ ਦੇ 2 ਸਪਾ ਸੈਂਟਰਾਂ ਵੱਲ ਰੁਖ ਕੀਤਾ ਗਿਆ ਤਾਂ ਇਕ ਸਪਾ ਦੇ ਮੈਨੇਜਰ ਨੇ ਬਿਨਾਂ ਆਈ. ਡੀ. ਦੇ ਹੀ ਐਂਟਰੀ ਦੇ ਦਿੱਤੀ। ਸਥਾਨਕ ਸ਼ਹਿਰ ਵਿਚ ਖੁੱਲ੍ਹੇ ਕਈ ਪ੍ਰਮੁੱਖ ਸਪਾ ਸੈਂਟਰਾਂ ਦੀ ਗੱਲ ਕਰੀਏ ਤਾਂ ਕੰਮ ਕਰਨ ਵਾਲੀਆਂ ਕਈ ਥੈਰੇਪਿਸਟ 2 ਤੋਂ 3 ਹਜ਼ਾਰ ਵਿਚ ਸਰੀਰਕ ਸਬੰਧ ਬਣਾਉਣ ਨੂੰ ਤਿਆਰ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ :  ਫੇਸਬੁੱਕ 'ਤੇ ਦੋਸਤੀ ਕਰਨ ਤੋਂ ਬਾਅਦ ਬੱਚਿਆਂ ਸਣੇ ਅਗਵਾ ਕੀਤੀ ਜਨਾਨੀ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਨਾਰਥ ਈਸਟ ਅਤੇ ਨਾਰਥ ਇੰਡੀਅਨ ਕੁੜੀਆਂ ਕਰਦੀਆਂ ਹਨ ਕੰਮ
ਸਪਾ ਸੈਂਟਰ 'ਚ ਕੰਮ ਕਰਨ ਵਾਲੀ ਇਕ ਮੈਨੇਜਰ ਮਾਰੀਆ ਨੇ ਦੱਸਿਆ ਕਿ ਲੁਧਿਆਣਾ ਸਪਾ ਸੈਂਟਰਾਂ 'ਚ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਨਾਰਥ ਈਸਟ ਅਤੇ ਨਾਰਥ ਇੰਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਣੀਪੁਰ, ਨਾਗਾਲੈਂਡ, ਮਿਜ਼ੋਰਮ, ਗੁਹਾਟੀ ਆਦਿ ਸੂਬਿਆਂ ਦੀਆਂ ਕੁੜੀਆਂ ਨੂੰ ਨਾਰਥ ਈਸਟ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜੋ ਕਿ ਥੈਰੇਪੀ ਦੇਣ ਦੇ ਮਾਮਲੇ ਵਿਚ ਮਾਹਰ ਮੰਨੀਆਂ ਜਾਂਦੀਆਂ ਹਨ, ਜਦਕਿ ਦਿੱਲੀ, ਚੰਡੀਗੜ੍ਹ, ਗੁੜਗਾਓਂ, ਬਿਹਾਰ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਕੁੜੀਆਂ ਨੂੰ ਨਾਰਥ ਇੰਡੀਅਨ ਕਿਹਾ ਜਾਂਦਾ ਹੈ।

ਕਈ ਵਾਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਲੋਕ
ਆਮ ਤੌਰ 'ਤੇ ਸਪਾ ਵਿਚ ਮਸਾਜ ਕਰਵਾਉਣ ਲੋਕ ਚੋਰੀ-ਛੁਪੇ ਇਨ੍ਹਾਂ ਸੈਂਟਰਾਂ ਵਿਚ ਜਾਂਦੇ ਹਨ। ਪਰਿਵਾਰ ਨੂੰ ਇਸ ਗੱਲ ਦੀ ਭਿਣਕ ਨਾ ਲੱਗੇ ਇਸ ਲਈ ਸਪਾ ਵਿਚ ਵੀ ਆਪਣਾ ਨਾਂ ਅਤੇ ਮੋਬਾਇਲ ਨੰਬਰ ਦੀ ਗਲਤ ਨੋਟ ਕਰਵਾਉਂਦੇ ਹਨ। ਸਪਾ ਵਿਚ ਮਸਾਜ ਕਰਵਾਉਣ ਗਏ ਕਈ ਲੋਕਾਂ ਨੂੰ ਕੰਮ ਕਰਨ ਵਾਲੀਆਂ ਕੁੜੀਆਂ ਠੱਗ ਚੁੱਕੀਆਂ ਹਨ। ਠੱਗੇ ਜਾਣ ਦੇ ਬਾਵਜੂਦ ਪੀੜਤ ਚੁੱਪ ਰਹਿੰਦਾ ਹੈ ਅਤੇ ਬਦਨਾਮੀ ਦੇ ਡਰੋਂ ਪੁਲਸ ਨੂੰ ਸ਼ਿਕਾਇਤ ਵੀ ਨਹੀਂ ਕਰਦਾ।

ਐੱਚ. ਆਈ. ਵੀ. ਦਾ ਖਤਰਾ
ਸਪਾ 'ਚ ਕਈ ਕੁੜੀਆਂ ਕੁਝ ਪੈਸਿਆਂ ਦੀ ਖਾਤਰ ਹਰ ਤਰ੍ਹਾਂ ਦਾ ਸਮਝੌਤਾ ਕਰਨ ਦਾ ਤਿਆਰ ਹੋ ਜਾਂਦੀਆਂ ਹਨ। ਕੁਝ ਕਿਸ਼ੋਰ ਅਤੇ ਨੌਜਵਾਨ ਜਲਦਬਾਜ਼ੀ ਵਿਚ ਗਲਤ ਕਦਮ ਚੁੱਕ ਲੈਂਦੇ ਹਨ ਅਤੇ ਬਿਨਾਂ ਕਿਸੇ ਸੁਰੱਖਿਆ ਦੇ ਸੈਕਸ ਕਰ ਲੈਂਦੇ ਹਨ, ਜੋ ਕਿ ਇਕ ਗੰਭੀਰ ਵਿਸ਼ਾ ਹੈ। ਸੂਤਰਾਂ ਅਨੁਸਾਰ ਸਪਾ 'ਚ ਕਈ ਇਸ ਤਰ੍ਹਾਂ ਦੀਆਂ ਕੁੜੀਆਂ ਕੰਮ ਕਰ ਰਹੀਆਂ ਹਨ, ਜੋ ਕਿ ਐੱਚ. ਆਈ. ਵੀ. ਗ੍ਰਸਤ ਹਨ, ਜੋ ਸਮਾਜ ਲਈ ਕਾਫੀ ਘਾਤਕ ਹੋ ਸਕਦਾ ਹੈ।

ਸੰਗੀਨ ਧਾਰਾਵਾਂ ਤਹਿਤ ਦਰਜ ਹੋ ਸਕਦੈ ਮਾਮਲਾ ਦਰਜ
ਕ੍ਰਾਈਮ ਵਕੀਲ ਅਮਨਦੀਪ ਸਿੰਘ ਨੇ ਦੱਸਿਆ ਕਿ ਵਰਤਮਾਨ ਕੋਰੋਨਾ ਮਹਾਮਾਰੀ ਕਾਰਨ ਸਪਾ ਸੰਚਾਲਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਕਾਨੂੰਨ ਅਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਥੈਰੇਪਿਸਟ ਅਤੇ ਸੰਚਾਲਕ 'ਤੇ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਹੋਣ ਦੀ ਵਿਵਸਥਾ ਹੈ।

ਕੀ ਕਹਿੰਦੇ ਹਨ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ
ਇਸ ਸਬੰਧੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਸਪਾ ਸੈਂਟਰ ਦੀ ਆੜ ਵਿਚ ਚੱਲ ਰਹੇ ਇਸ ਦੇਹ ਵਪਾਰ ਦੇ ਧੰਦੇ ਬਾਰੇ ਵਿਚ ਪੁਲਸ ਕੋਲ ਹਾਲੇ ਤੱਕ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਅਤੇ ਜਾਣਕਾਰੀ ਨਹੀਂ ਹੈ। ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਗਤੀਵਿਧੀ ਪਾਈ ਜਾਂਦੀ ਹੈ ਤਾਂ ਤੁਰੰਤ ਐਕਸ਼ਨ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਵਿਆਹ ਦੇ ਸ਼ਗਨਾਂ 'ਚ ਪਿਆ ਭੜਥੂ, ਡੀ. ਜੇ. 'ਤੇ ਨੱਚਦਿਆਂ ਮਚ ਗਿਆ ਚੀਕ-ਚਿਹਾੜਾ

ਪੁਲਸ ਕਮਿਸ਼ਨਰ ਵੱਲੋਂ ਸਪਾ ਸੈਂਟਰਾਂ ਨੂੰ ਜਾਰੀ ਕੀਤੇ ਨਿਰਦੇਸ਼
*
ਸਪਾ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚਾਲੂ ਹਾਲਤ 'ਚ ਹੋਣ।
* ਰਾਤ ਅਤੇ ਦਿਨ ਦੀ ਰਿਕਾਰਡਿੰਗ ਚਾਲੂ ਹਾਲਤ ਵਿਚ ਹੋਵੇ।
* 30 ਦਿਨ ਦੀ ਰਿਕਾਰਡਿੰਗ ਰੱਖਣੀ ਜ਼ਰੂਰੀ ਹੈ।
* ਗਾਹਕ ਅਤੇ ਸਟਾਫ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ। ਇਸ ਗੱਲ ਦੀ ਜ਼ਿੰਮੇਵਾਰੀ ਸਪਾ ਸੰਚਾਲਕ ਮੈਨੇਜਰ ਆਦਿ ਦੀ ਹੋਵੇਗੀ।
* ਵਿਦੇਸ਼ੀ ਕੁੜੀਆਂ ਕੋਲ ਇਸ ਕਾਰਜ ਕਰਨ ਨਾਲ ਸਬੰਧਤ ਵਰਕ ਪਰਮਿਟ ਹੋਣ।
* ਕਿਸੇ ਵੀ ਗੁਪਤ ਦਰਵਾਜ਼ੇ ਅਤੇ ਗੁਪਤ ਕੈਮਰੇ ਅਤੇ ਕੈਬਿਨ ਦਾ ਖੁਲਾਸਾ ਹੋਣ 'ਤੇ ਸਪਾ ਸੰਚਾਲਕ ਦੀ ਜ਼ਿੰਮੇਵਾਰੀ ਹੋਵੇਗੀ।
* ਜਿਸ਼ਮਫਿਰੋਸ਼ੀ ਦੇ ਧੰਦੇ ਦੀ ਗੱਲ ਸਾਹਮਣੇ ਆਉਣ ਦੇ ਕੇਸ ਵਿਚ ਇਮੋਰਲ ਟਰੈਫਕਿੰਗ ਐਕਟ ਸਮੇਤ ਹੋਰ ਧਾਰਾਵਾਂ ਸਪਾ ਸੰਚਾਲਕ, ਮੈਨੇਜਰ ਅਤੇ ਸਟਾਫ 'ਤੇ ਦਰਜ ਹੋਣਗੀਆਂ।
* ਸਪਾ ਸੈਂਟਰਾਂ 'ਚ ਕਿਸੇ ਵੀ ਤਰ੍ਹਾਂ ਦਾ ਨਸ਼ਾ, ਅਲਕੋਹਲ ਪਾਏ ਜਾਣ 'ਤੇ ਹੋਰ ਧਾਰਾਵਾਂ ਸਮੇਤ ਕੇਸ ਦਰਜ ਹੋਵੇਗਾ।
* ਸਪਾ ਸੰਚਾਲਕ ਮੈਨੇਜਰ ਸਮੇਤ ਸਟਾਫ ਦੀ ਸੰਪੂਰਨ ਜਾਣਕਾਰੀ ਤੇ ਪਛਾਣ ਪੱਤਰ ਸਬੰਧਤ ਪੁਲਸ ਸਟੇਸ਼ਨ 'ਚ ਸਬਮਿਟ ਕਰਵਾਉਣਾ ਜ਼ਰੂਰੀ।
* ਸਪਾ ਸੰਚਾਲਕ ਅਤੇ ਆਨਰ ਇਕ ਐਫੀਡੇਵਿਟ ਤੇ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕਾ ਏ. ਸੀ. ਪੀ. ਨੂੰ ਸਬਮਿਟ ਕਰਵਾਇਆ ਜਾਵੇਗਾ।
* ਕਾਨੂੰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸਪਾ ਸੈਂਟਰ ਨੂੰ ਤੁਰੰਤ ਸੀਜ਼ ਕਰ ਦਿੱਤਾ ਜਾਵੇਗਾ ਅਤੇ ਸਖਤ ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਜਾਵੇਗਾ।


author

Gurminder Singh

Content Editor

Related News