ਪੰਜਾਬ : ਇਸ ਸਪਾ ਸੈਂਟਰ ''ਚ ਚੱਲ ਰਿਹਾ ਸੀ ਗੰਦਾ ਕੰਮ, ਪੁਲਸ ਨੇ ਰੇਡ ਕੀਤੀ ਤਾਂ ਹੋਇਆ ਵੱਡਾ ਖ਼ੁਲਾਸਾ
Saturday, Sep 05, 2026 - 01:40 PM (IST)
ਮਲੋਟ (ਜੁਨੇਜਾ) : ਮਲੋਟ ਅੰਦਰ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ’ਤੇ ਨਕੇਲ ਕੱਸਣ ਲਈ ਪੁਲਸ ਵੱਲੋਂ ਚਲਾਈ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਸਿਟੀ ਮਲੋਟ ਪੁਲਸ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਕਰਨਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਸਥਾਨਕ ਸਕਾਈ ਮਾਲ ਸਥਿਤ ‘ਸਕਾਈ ਇਨ ਦਾ ਡੇਅ ਸਕਾਈ ਸਪਾ’ ਵਿਖੇ ਗਾਹਕਾਂ ਨੂੰ ਔਰਤਾਂ ਪਰੋਸਣ ਦਾ ਗੈਰ-ਕਾਨੂੰਨੀ ਕੰਮ ਚੱਲ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਛਾਪੇਮਾਰੀ ਕਰ ਕੇ ਸਪਾ ਸੈਂਟਰ ਦੇ ਮੈਨੇਜਰ ਕਰਨਦੀਪ ਪੁੱਤਰ ਰਜਿੰਦਰ ਕੁਮਾਰ (ਵਾਸੀ ਬੁੱਧਰਾਮ ਡੇਰਾ, ਭੁੰਨਾ ਚੌਕ, ਮੋਗਾ) ਅਤੇ 2 ਔਰਤਾਂ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ
ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤਾਂ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਨੂੰ ਇਸ ਧੰਦੇ ’ਚ ਧੱਕਿਆ ਗਿਆ ਸੀ। ਪੁਲਸ ਨੇ ਮੈਨੇਜਰ ਕਰਨਦੀਪ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਚਕਲਾ ਵ੍ਰਿਤੀ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਅਧਿਆਪਕ ਤੇ ਵਿਦਿਆਰਥੀ ਦੀ ਮੌਤ
ਜ਼ਿਕਰਯੋਗ ਹੈ ਕਿ ਪੁਲਸ ਨੇ ਇਕ ਸਪਾ ਸੈਂਟਰ ’ਤੇ ਤਾਂ ਕਾਰਵਾਈ ਕੀਤੀ ਹੈ ਪਰ ਸ਼ਹਿਰ ਅੰਦਰ ਅੱਧੀ ਦਰਜਨ ਤੋਂ ਵੱਧ ਹੋਟਲਾਂ, ਖ਼ਾਸ ਕਰ ਕੇ ਕੁਝ ਸਕੂਲਾਂ ਦੇ ਨੇੜੇ, ਰੇਲਵੇ ਰੋਡ ਅਤੇ ਓਵਰ ਬ੍ਰਿਜ ਪਾਰ ਇਲਾਕੇ ’ਚ ਲੰਬੇ ਸਮੇਂ ਤੋਂ ਇਹ ਗਲਤ ਧੰਦਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਰਵਿਦਾਸ ਨਗਰ ਸਮੇਤ 4-5 ਸੱਟੇਬਾਜ਼ ਲੰਬੇ ਸਮੇਂ ਤੋਂ ਸ਼ਰੇਆਮ ਸੱਟੇਬਾਜ਼ੀ ਕਰ ਰਹੇ ਹਨ, ਜਿਨ੍ਹਾਂ ’ਚੋਂ ਕਈ ਵਿਅਕਤੀ ਚਿੱਟਾ ਵੇਚਣ ਅਤੇ ਵਰਤਣ ਦਾ ਕੰਮ ਵੀ ਕਰਦੇ ਹਨ, ਜਿਸ ’ਤੇ ਪੁਲਸ ਪ੍ਰਸ਼ਾਸਨ ਨੇ ਚੁੱਪੀ ਧਾਰੀ ਹੋਈ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਹੋਟਲਾਂ ’ਚ ਚੱਲਦੇ ਅਨੈਤਿਕ ਕੰਮਾਂ, ਨਸ਼ੇ ਅਤੇ ਚਿੱਟੇ ਦੇ ਵਪਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਥਾਣੇ 'ਚ ਹੋ ਗਿਆ ਵੱਡਾ ਵਾਕਾ, ਪੂਰੀ ਘਟਨਾ ਜਾਣ ਉਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
