ਰੂਸ-ਯੂਕ੍ਰੇਨ ਜੰਗ ਦੀਆਂ ਵੀਡੀਓਜ਼ ਦੇਖ ਕੰਬ ਜਾਂਦੀ ਰੂਹ, ਵਿਦਿਆਰਥੀਆਂ ਦੀ ਵਾਪਸੀ ਲਈ ਸਖ਼ਤ ਕਦਮ ਚੁੱਕੇ ਸਰਕਾਰ

Monday, Feb 28, 2022 - 03:57 PM (IST)

ਜਲੰਧਰ (ਪੁਨੀਤ)-ਯੂਕ੍ਰੇਨ ’ਚ ਪੜ੍ਹਾਈ ਕਰਨ ਲਈ ਗਏ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੂੰ ਉਚਿਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਵਿਚ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਨਾ ਹੋਵੇ ਕਿ ਕੁਝ ਸਮੇਂ ਦੀ ਦੇਰੀ ਕਾਰਨ ਉਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਜਾਵੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅੱਜਕਲ ਸੋਸ਼ਲ ਮੀਡੀਆ ਸਣੇ ਟੀ. ਵੀ. ਚੈਨਲਾਂ ਅਤੇ ਅਖਬਾਰਾਂ ਵਿਚ ਸਿਰਫ ਯੂਕ੍ਰੇਨ ਦੀਆਂ ਖ਼ਬਰਾਂ ਹੀ ਦੇਖਣ ਨੂੰ ਮਿਲ ਰਹੀਆਂ ਹਨ। ਕਈ ਅਜਿਹੀਆਂ ਵੀਡੀਓਜ਼ ਹਨ, ਜਿਨ੍ਹਾਂ ਨੂੰ ਦੇਖ ਕੇ ਰੂਹ ਵੀ ਕੰਬ ਜਾਂਦੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਟਾਂਡਾ ਦੇ ਵਿਦਿਆਰਥੀ ਨੇ ਬਿਆਨ ਕੀਤਾ ਭਿਆਨਕ ਮੰਜ਼ਰ, ਚਿੰਤਾ ’ਚ ਮਾਪੇ

ਉਥੇ ਆਪਣੇ ਘਰਾਂ ਵਿਚ ਸੁਰੱਖਿਅਤ ਬੈਠੇ ਲੋਕ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਘਬਰਾ ਰਹੇ ਹਨ, ਜਿਹੜੇ ਲੋਕ ਉਥੇ ਇੰਨੇ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰ ਰਹੇ ਹਨ, ਉਹ ਕਿੰਨੀ ਮੁਸ਼ਕਿਲ ਵਿਚ ਹੋਣਗੇ। ਯੂਥ ਦਾ ਕਹਿਣਾ ਹੈ ਕਿ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕੇਂਦਰ ਸਰਕਾਰ ਵੱਲੋਂ ਸਹੀ ਕਦਮ ਚੁੱਕੇ ਜਾਣ ਨਾਲ ਯੂਥ ਦਾ ਸਰਕਾਰ ’ਤੇ ਵਿਸ਼ਵਾਸ ਕਾਇਮ ਹੋਵੇਗਾ। ਯੂਕ੍ਰੇਨ ਤੋਂ ਨੌਜਵਾਨਾਂ ਨੂੰ ਵਾਪਸ ਲਿਆਉਣ ਵਿਚ ਜਿੰਨੀ ਵੀ ਦੇਰੀ ਹੋ ਰਹੀ ਹੈ, ਉਹ ਸਮਾਂ ਕੱਢਣਾ ਬੱਚਿਆਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਲਈ ਬੇਹੱਦ ਪ੍ਰੇਸ਼ਾਨੀ ਵਾਲਾ ਸਾਬਤ ਹੋ ਰਿਹਾ ਹੈ। ਅੱਜ ਹਰ ਵਿਅਕਤੀ ਯੂਕ੍ਰੇਨ ਵਿਚ ਫਸੇ ਭਾਰਤੀ ਨੌਜਵਾਨਾਂ ਦੀ ਦੇਸ਼ ਵਾਪਸੀ ਦੀ ਕਾਮਨਾ ਕਰ ਰਿਹਾ ਹੈ ਕਿਉਂਕਿ ਜਿਹੜੇ ਲੋਕ ਉਥੇ ਇਨ੍ਹਾਂ ਹਾਲਾਤ ਵਿਚੋਂ ਲੰਘ ਰਹੇ ਹਨ, ਅਜਿਹੇ ਹਾਲਾਤ ਕਿਸੇ ਵੀ ਦੇਸ਼ ਵਿਚ ਹੋ ਸਕਦੇ ਹਨ। ਬੱਚਿਆਂ ਨੂੰ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਭਵਿੱਖ ਵਿਚ ਵਿਦੇਸ਼ ਜਾ ਕੇ ਪੜ੍ਹਾਈ ਕਰਨ ਤੋਂ ਵਿਦਿਆਰਥੀਆਂ ਨੂੰ ‘ਡਰ’ ਲੱਗੇਗਾ।

ਇਹ ਵੀ ਪੜ੍ਹੋ : ਰੂਸ ਤੇ ਯੂਕ੍ਰੇਨ ਜੰਗ ਦਰਮਿਆਨ ਸਾਢੇ ਤਿੰਨ ਲੱਖ ਯੂਕ੍ਰੇਨੀ ਨਾਗਰਿਕਾਂ ਨੇ ਛੱਡਿਆ ਦੇਸ਼ : UN

ਭਾਰਤ ਦੀ ਸਰਕਾਰ ਦੇ ਰੂਸ ਨਾਲ ਚੰਗੇ ਸੰਬੰਧ ਹਨ ਪਰ ਸਹੀ ਕਦਮ ਚੁੱਕਣ ਦੀ ਲੋੜ ਹੈ। ਜਾਣਕਾਰਾਂ ਨੇ ਕਿਹਾ ਕਿ ਭਾਰਤ ਵੱਲੋਂ ਜਿਸ ਦਿਸ਼ਾ ਵਿਚ ਹਵਾਈ ਜਹਾਜ਼ ਜਾਣੇ ਹਨ, ਉਸ ਹਵਾਈ ਪੱਟੀ ਨੂੰ ਖੋਲ੍ਹਣ ਦੀ ਲੋੜ ਹੈ। ਇਸ ਸਮੇਂ ਉਥੇ ਵਿਦਿਆਰਥੀਆਂ ਦੇ ਹਾਲਾਤ ਬੇਹੱਦ ਖਰਾਬ ਹਨ ਅਤੇ ਉਨ੍ਹਾਂ ਦੇ ਖਾਣ ਲਈ ਢੰਗ ਨਾਲ ਇਕ ਸਮੇਂ ਦਾ ਖਾਣਾ ਵੀ ਨਹੀਂ ਮਿਲ ਰਿਹਾ। ਨੌਜਵਾਨ ਲੱਖਾਂ ਰੁਪਏ ਖਰਚ ਕਰ ਕੇ ਯੂਕ੍ਰੇਨ ਗਏ ਹਨ। ਉਨ੍ਹਾਂ ਵਿਚੋਂ ਕਈਆਂ ਦੀ ਤਬੀਅਤ ਖਰਾਬ ਹੋਣ ਬਾਰੇ ਵੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਅਤੇ ਦਵਾਈਆਂ ਆਦਿ ਮਿਲਣ ਵਿਚ ਵੀ ਮੁਸ਼ਕਿਲ ਆ ਰਹੀ ਹੈ। ਪਹਿਲਾਂ ਤਾਂ ਮਹਿੰਗੇ ਭਾਅ ਦੀਆਂ ਫਲਾਈਟਾਂ ਮਿਲ ਰਹੀਆਂ ਸਨ ਪਰ ਹੁਣ ਵਾਪਸੀ ਲਈ ਫਲਾਈਟਾਂ ਵੀ ਨਹੀਂ ਮਿਲ ਰਹੀਆਂ। ਇਸ ਦੇ ਲਈ ਸਰਕਾਰ ਨੂੰ ਇਥੇ ਜਹਾਜ਼ ਭੇਜਣੇ ਹੋਣਗੇ ਤਾਂ ਹੀ ਭਾਰਤੀ ਵਿਦਿਆਰਥੀ ਵਾਪਸ ਆ ਸਕਣਗੇ। ਇਸ ਸਬੰਧ ਵਿਚ ਉਕਤ ਪੱਤਰਕਾਰ ਵੱਲੋਂ ਕਈ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਾਰਿਆਂ ਦਾ ਕਹਿਣਾ ਸੀ ਕਿ ਸਮਾਂ ਬਰਬਾਦ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਤੁਰੰਤ ਪ੍ਰਭਾਵ ਨਾਲ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ।

PunjabKesari

 ‘ਹਾਲਾਤ ਦੇ ਮੱਦੇਨਜ਼ਰ ਜੰਗੀ ਪੱਧਰ ’ਤੇ ਕਦਮ ਚੁੱਕਣ ਦੀ ਲੋੜ’
ਰੂਸ ਨਾਲ ਭਾਰਤ ਦੇ ਸੰਬੰਧ ਚੰਗੇ ਹਨ। ਯੂਕ੍ਰੇਨ ਸਰਕਾਰ ਭਾਰਤੀਆਂ ਨੂੰ ਵਾਪਸ ਜਾਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦੇ ਰਹੀ। ਸਰਕਾਰ ਗੰਭੀਰਤਾ ਦਿਖਾ ਕੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਜੰਗੀ ਪੱਧਰ ’ਤੇ ਕੰਮ ਕਰੇ, ਤਾਂ ਹੀ ਮਸਲਾ ਹੱਲ ਹੋ ਸਕੇਗਾ, ਨਹੀਂ ਤਾਂ ਸਥਿਤੀ ਗੰਭੀਰ ਵੀ ਹੋ ਸਕਦੀ ਹੈ। ਯੂਕ੍ਰੇਨ ਦੇ ਲੋਕਾਂ ਨੂੰ ਵੀ ਭਾਰਤ ਸਰਕਾਰ ਤੋਂ ਜੰਗ ਨੂੰ ਟਾਲਣ ਅਤੇ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕਰਵਾਉਣ ਦੀਆਂ ਉਮੀਦਾਂ ਹਨ।
-ਤੇਜਸਵਿਨੀ ਵਿਦਿਆਰਥਣ

PunjabKesari

‘4-5 ਘੰਟਿਆਂ ਦੇ ਆਪ੍ਰੇਸ਼ਨ ਨਾਲ ਮਸਲਾ ਹੱਲ ਹੋ ਜਾਵੇਗਾ’
ਭਾਰਤ ਵੱਲੋਂ ਆਉਣ-ਜਾਣ ਵਾਲੀਆਂ ਉਡਾਣਾਂ ਲਈ ਹਵਾਈ ਪੱਟੀ ਕਲੀਅਰ ਕਰਵਾਉਣ ਦੀ ਜ਼ਰੂਰਤ ਹੈ, ਇਸ ਦੇ ਲਈ ਉਥੋਂ ਦੀਆਂ ਸਰਕਾਰਾਂ ਨਾਲ 4-5 ਘੰਟੇ ਦਾ ਸਮਾਂ ਲੈ ਕੇ ਆਪ੍ਰੇਸ਼ਨ ਚਲਾਇਆ ਜਾਣਾ ਚਾਹੀਦਾ ਹੈ, ਇਸ ਦੌਰਾਨ ਵੱਡੀ ਗਿਣਤੀ ਵਿਚ ਜਹਾਜ਼ ਭੇਜਣੇ ਚਾਹੀਦੇ ਹਨ ਤਾਂ ਜੋ ਸਾਰੇ ਨੌਜਵਾਨ ਵਾਪਸ ਆ ਸਕਣ। ਯੂਕ੍ਰੇਨ ਦੀ ਜਨਤਾ ਵੀ ਪੀ. ਐੱਮ. ਮੋਦੀ ਤੋਂ ਜੰਗ ਨੂੰ ਟਾਲਣ ਦੀ ਉਮੀਦ ਲਾਈ ਬੈਠੀ ਹੈ।
-ਸਾਇਕ ਆਫਰੀਨ ਵਿਦਿਆਰਥਣ

PunjabKesari

 ‘ਵੀਡੀਓ ਕਾਲ ’ਚ ਲਾਈਵ ਦੇਖ ਕੇ ਡਰ ਲੱਗਿਆ’
ਜਿਸ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਵੀਡੀਓ ਕਾਲ ਦੌਰਾਨ ਲਾਈਵ ਯੁੱਧ ਦੇਖ ਕੇ ਡਰ ਲੱਗਣ ਲੱਗਾ ਹੈ। ਜਿਸ ਤਰ੍ਹਾਂ ਦੇ ਹਾਲਾਤ ਵਿਚੋਂ ਨੌਜਵਾਨ ਲੰਘ ਰਹੇ ਹਨ, ਰੱਬ ਨਾ ਕਰੇ ਅਜਿਹੇ ਹਾਲਾਤ ਵਿਚੋਂ ਕਿਸੇ ਨੂੰ ਵੀ ਲੰਘਣਾ ਨਾ ਪਵੇ। ਇਹੀ ਕਾਮਨਾ ਹੈ ਕਿ ਵਿਦਿਆਰਥੀ ਵਾਪਸ ਘਰ ਆ ਜਾਣ।
-ਵਰੁਣ, ਵਿਦਿਆਰਥੀ

PunjabKesari

‘ਬਾਰਡਰ ਏਰੀਏ ਵਿਚ ਪਾਣੀ ਨੂੰ ਤਰਸ ਰਹੇ ਨੌਜਵਾਨ’
ਸੋਸ਼ਲ ਮੀਡੀਆ ’ਤੇ ਦਿਖਾਇਆ ਜਾ ਰਿਹਾ ਹੈ ਕਿ ਬਾਰਡਰ ਏਰੀਏ ਵਿਚ ਨੌਜਵਾਨ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਨੌਜਵਾਨ ਅਜਿਹੀਆਂ ਵੀਡੀਓਜ਼ ਪਾ ਕੇ ਸਾਰਿਆਂ ਨੂੰ ਸ਼ੇਅਰ ਕਰਨ ਦੀ ਅਪੀਲ ਕਰ ਰਹੇ ਹਨ ਤਾਂ ਜੋ ਸਰਕਾਰ ਤੱਕ ਉਨ੍ਹਾਂ ਦੇ ਹਾਲਾਤ ਨੂੰ ਪਹੁੰਚਾਇਆ ਜਾ ਸਕੇ ਤਾਂ ਜੋ ਯੁੱਧ ਨੂੰ ਟਾਲਿਆ ਜਾ ਸਕੇ ਅਤੇ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਹੋ ਸਕੇ। ਭਾਰਤ ਨੂੰ ਵਿਸ਼ਵ ਵਿਚ ਸ਼ਾਂਤੀ ਨੂੰ ਸਥਾਪਿਤ ਕਰਨ ਵਿਚ ਵੱਡੀ ਭੂਮਿਕਾ ਅਦਾ ਕਰਨੀ ਹੋਵੇਗੀ।
-ਭੁਪਿੰਦਰ, ਕਾਰੋਬਾਰੀ

PunjabKesari

‘ਵਧੇਰੇ ਖਰਚ ਕਰ ਕੇ ਵੀ ਵਾਪਸ ਆਉਣਾ ਸੰਭਵ ਨਹੀਂ’
ਜਦੋਂ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਸਨ ਤਾਂ ਮਹਿੰਗੀਆਂ ਫਲਾਈਟਾਂ ਮਿਲ ਰਹੀਆਂ ਸਨ ਪਰ ਹੁਣ ਉਥੇ ਗੱਲ ਹੋਈ ਤਾਂ ਪਤਾ ਲੱਗਾ ਕਿ ਵਧੇਰੇ ਪੈਸੇ ਖਰਚ ਕਰ ਕੇ ਵੀ ਫਲਾਈਟਾਂ ਉਪਲੱਬਧ ਨਹੀਂ ਹੋ ਪਾ ਰਹੀਆਂ। ਇਸ ਕਾਰਨ ਵਿਦਿਆਰਥੀ ਉਥੇ ਬੁਰੀ ਤਰ੍ਹਾਂ ਫਸ ਚੁੱਕੇ ਹਨ। ਸਰਕਾਰ ਜਲਦ ਕਦਮ ਚੁੱਕੇ ਤਾਂ ਕਿ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਹੋ ਸਕੇ।
ਦੀਪਕ ਥਾਪਾ, ਬਿਜ਼ਨੈੱਸਮੈਨ


Manoj

Content Editor

Related News