''ਖੂਨੀ ਸੜਕ'' ਨੂੰ ਚਾਰ ਮਾਰਗੀ ਕਰਨ ਲਈ 42 ਹਜ਼ਾਰ ਦਰੱਖਤਾਂ ''ਤੇ ਚੱਲਿਆ ਕੁਹਾੜਾ

Thursday, Feb 01, 2018 - 08:17 AM (IST)

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਇਕ ਪਾਸੇ ਜਿਥੇ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣ ਦੇ ਮਨੋਰਥ ਨਾਲ ਨੈਸ਼ਨਲ ਹਾਈਵੇ ਮਾਰਗਾਂ ਨੂੰ ਚਾਰ ਮਾਰਗੀ ਕਰਨ ਲਈ ਕੰਮ ਚੱਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਵਾਇਆ ਮੋਗਾ ਰਾਹੀਂ ਤਲਵੰਡੀ ਭਾਈ ਤੱਕ ਮਾਰਗ ਨੂੰ ਚਾਰ ਮਾਰਗੀ ਕਰਨ ਲਈ 42 ਹਜ਼ਾਰ ਦਰੱਖਤਾਂ ਦੀ ਬਲੀ ਦੇ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਵੇਂ ਦਰੱਖਤ ਲਾਉਣ ਲਈ ਹਾਲੇ ਤੱਕ ਲੋੜੀਂਦੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਹੋ ਸਕੀ ਹੈ, ਜਿਸ ਕਰ ਕੇ ਵਾਤਾਵਰਣ ਪ੍ਰੇਮੀਆਂ ਵਿਚ ਨਿਰਾਸ਼ਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
'ਜਗ ਬਾਣੀ' ਵੱਲੋਂ ਇਸ ਸਬੰਧੀ ਇਕੱਤਰ ਕੀਤੇ ਗਏ ਵੇਰਵਿਆਂ ਅਨੁਸਾਰ 92 ਕਿਲੋਮੀਟਰ ਸੜਕ ਨੂੰ ਚਾਰ ਮਾਰਗੀ ਕਰਨ ਦਾ ਠੇਕਾ 6 ਦਸੰਬਰ, 2010 ਨੂੰ ਹੋਇਆ ਸੀ ਅਤੇ ਇਸ ਸੜਕ ਦਾ ਐਗਰੀਮੈਂਟ 20 ਜਨਵਰੀ, 2011 ਨੂੰ ਹੋਣ ਮਗਰੋਂ 26 ਮਾਰਚ, 2012 ਨੂੰ ਇਸ ਮਾਰਗ ਦਾ ਕੰਮ ਚਾਲੂ ਹੋਣ ਵੇਲੇ ਲੋਕਾਂ ਨੂੰ ਇਹ ਆਸ ਸੀ ਕਿ ਬਹੁਤੇ ਹਾਦਸੇ ਵਾਪਰਨ ਕਰ ਕੇ 'ਖੂਨੀ ਸੜਕ' ਦੇ ਨਾਂ ਨਾਲ ਜਾਣੀ ਜਾਂਦੀ ਇਸ ਸੜਕ ਦਾ ਕੰਮ ਜਲਦੀ ਪੂਰਾ ਹੋਣ ਨਾਲ ਆਵਾਜਾਈ ਸੁਚਾਰੂ ਹੋਵੇਗੀ ਪਰ ਲੋਕਾਂ ਦੀਆਂ ਆਸਾਂ 'ਤੇ ਉਸ ਵੇਲੇ ਪਾਣੀ ਫਿਰ ਗਿਆ, ਜਦੋਂ 479 ਕਰੋੜ ਦੀ ਲਾਗਤ ਨਾਲ 30 ਮਹੀਨਿਆਂ ਦੌਰਾਨ ਮਿੱਥੇ ਸਮੇਂ 'ਤੇ 21 ਸਤੰਬਰ, 2014 ਨੂੰ ਪੂਰਾ ਹੋਣ ਵਾਲਾ ਸੜਕ ਦਾ ਕੰਮ ਅੱਜ ਤੱਕ ਵੀ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਇਕੱਤਰ ਜਾਣਕਾਰੀ 'ਚ ਇਹ ਵੀ ਦਰਦਨਾਕ ਪਹਿਲੂ ਸਾਹਮਣੇ ਆਇਆ ਹੈ ਕਿ 2015 ਤੋਂ ਦਸੰਬਰ, 2017 ਤੱਕ ਤਿੰਨ ਵਰ੍ਹਿਆਂ ਦੌਰਾਨ 594 ਮਨੁੱਖੀ ਜਾਨਾਂ ਚਲੀਆਂ ਗਈਆਂ ਹਨ ਪਰ
ਸੜਕ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ : ਸੰਘਰਸ਼ ਕਮੇਟੀ
ਮੋਗਾ ਦੇ ਮੁੱਖ ਚੌਕ ਦੀ ਆਵਾਜਾਈ ਚਾਲੂ ਕਰਵਾਉਣ ਦੇ ਨਾਲ-ਨਾਲ ਸੜਕ ਦਾ ਕੰਮ ਮੁਕੰਮਲ ਕਰਵਾਉਣ ਲਈ ਸੰਘਰਸ਼ ਕਰ ਰਹੀ ਲੋਕ ਜਨ ਸੰਘਰਸ਼ ਕਮੇਟੀ ਮੋਗਾ ਦੇ ਆਗੂਆਂ ਨੇ ਕਿਹਾ ਕਿ ਸੜਕ ਬਣਾ ਰਹੀ ਕੰਪਨੀ ਨੂੰ ਅੱਜ ਤੱਕ ਮੁੱਖ ਚੌਕ ਚਾਲੂ ਕਰਨ ਲਈ ਕਿਹਾ ਗਿਆ ਸੀ ਪਰ ਹਾਲੇ ਵੀ ਮੁੱਖ ਚੌਕ 'ਚ ਆਵਾਜਾਈ ਸ਼ੁਰੂ ਨਹੀਂ ਹੋਈ। ਆਗੂਆਂ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਨੇ ਸੰਘਰਸ਼ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ 1 ਫਰਵਰੀ ਤੱਕ ਮੁੱਖ ਚੌਕ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਜੇਕਰ ਨਾ ਹੋਇਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਨੇਕਾਂ ਮਨੁੱਖੀ ਜਾਨਾਂ ਨਿਗਲਣ ਵਾਲੀ ਸੜਕ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੰਪਨੀ ਨੂੰ ਇਹ ਪੁੱਛਿਆ ਜਾਵੇ ਕਿ ਆਖਿਰਕਾਰ ਕੰਮ ਕਦੋਂ ਪੂਰਾ ਹੋਵੇਗਾ। ਇਸੇ ਦੌਰਾਨ ਹੀ ਸੰਪਰਕ ਕਰਨ 'ਤੇ ਸੜਕ ਬਣਾ ਰਹੀ ਕੰਪਨੀ ਦੇ ਅਧਿਕਾਰੀ ਇੰਜੀਨੀਅਰ ਅਵਿਨਾਸ਼ ਦਾ ਕਹਿਣਾ ਸੀ ਕਿ 1 ਫਰਵਰੀ ਨੂੰ ਮੁੱਖ ਚੌਕ ਦੀ ਆਵਾਜਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ ਅਤੇ ਜਲਦੀ ਹੀ ਸੜਕ ਦਾ ਕੰਮ ਪੂਰਾ ਕਰ ਲਿਆ ਜਾਵੇਗਾ।


Related News