ਸੋਨੂੰ ਸੂਦ ਦੇ ਪਿਤਾ ਨੂੰ ਮੋਗੇ ਰਹਿਣਾ ਹੀ ਪਸੰਦ ਸੀ!
Tuesday, Feb 09, 2016 - 01:44 PM (IST)

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ)- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਪਿਤਾ ਸ਼ਕਤੀਪਾਲ ਸੂਦ ਦਾ ਕੱਲ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 77 ਸਾਲ ਸੋਨੂੰ ਦੇ ਪਿਤਾ ਨੇ ਹਸਪਤਾਲ ਲਿਜਾਣ ਸਮੇਂ ਰਸਤੇ ''ਚ ਹੀ ਦਮ ਤੋੜ ਦਿੱਤਾ ਸੀ। ਇਸ ਦੁਖਦਾਈ ਸਮੇਂ ਸੋਨੂੰ ਘਰ ''ਚ ਹੀ ਸਨ। ਉਨ੍ਹਾਂ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਸੋਨੂੰ ਸੂਦ ਦੇ ਪਿਤਾ ਸ਼ਕਤੀ ਸਾਗਰ ਸੂਦ ਇਕ ਕੱਪੜਾ ਵਪਾਰੀ ਸਨ। ਉਹ ਮੋਗਾ ਦੇ ਮੇਨ ਬਾਜ਼ਾਰ ''ਚ ਬੰਬੇ ਕਲਾਥ ਹਾਊਸ ਨਾਮਕ ਦੁਕਾਨ ਨੂੰ ਚਲਾਉਂਦੇ ਸਨ। ਸ਼ਕਤੀ ਸਾਗਰ ਸੂਦ ਨੂੰ ਸਾਹ ਦੀ ਪ੍ਰੇਸ਼ਾਨੀ ਸੀ, ਜਿਸ ਕਾਰਨ ਉਹ ਮੁੰਬਈ ਦੀ ਜਗ੍ਹਾ ਪੰਜਾਬ ਦੇ ਵਾਤਾਵਰਨ ''ਚ ਖੁਦ ਨੂੰ ਵਧੀਆ ਮਹਿਸੂਸ ਕਰਦੇ ਸਨ। ਸੋਨੂੰ ਦੇ ਪਿਤਾ ਸਾਲ ''ਚ ਇਕ-ਦੋ ਵਾਰ ਸੋਨੂੰ ਦੇ ਕੋਲ ਮੁੰੰਬਈ ਚੱਕਰ ਲਗਾ ਆਉਂਦੇ ਸਨ ਅਤੇ ਸੋਨੂੰ ਵੀ ਕਈ ਵਾਰ ਆਪਣੇ ਨਿਵਾਸ ਸਥਾਨ ''ਤੇ ਆਪਣੇ ਪਿਤਾ ਅਤੇ ਸ਼ਹਿਰ ਵਾਸੀਆਂ ਨੂੰ ਮਿਲਣ ਆਉਂਦੇ ਹਨ।
ਸੂਤਰਾਂ ਅਨੁਸਾਰ ਸੋਨੂੰ ਸੂਦ ਦਾ ਰਾਤ ਇਕ ਚੈਨਲ ''ਤੇ ਪ੍ਰੋਗਰਾਮ ਪ੍ਰਕਾਸ਼ਿਤ ਹੋ ਰਿਹਾ ਸੀ। ਪਰਿਵਾਰਕ ਮੈਂਬਰ ਹੱਸ-ਖੇਡ ਕੇ ਸਮਾਂ ਬਿਤਾ ਰਹੇ ਸਨ। ਅਚਾਨਕ ਹੀ ਗੱਲਾਂਬਾਤਾਂ ਕਰਦੇ ਸੋਨੂੰ ਦੇ ਪਿਤਾ ਨੇ ਅੰਤਿਮ ਸਾਹ ਲਿਆ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਪਿਤਾ ਦੀ ਮੌਤ ਨਾਲ ਸੋਨੂੰ ਗਹਿਰੇ ਸਦਮੇ ''ਚ ਹੈ।