ਸੋਨੂੰ ਸੂਦ ਵਲੋਂ ਰੁਖ ਬਦਲਣ ਕਾਰਣ ਰੱਦ ਹੋਇਆ ਕੇਜਰੀਵਾਲ ਦਾ ਮੋਗਾ ਦੌਰਾ
Sunday, Nov 14, 2021 - 04:46 PM (IST)
ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਿਵੰਦ ਕੇਜਰੀਵਾਲ ਦਾ ਮੋਗਾ ਦੌਰਾ ਰੱਦ ਹੋਣ ਦਾ ਕਾਰਣ ਸੋਨੂੰ ਸੂਦ ਵਲੋਂ ਰੁਖ ਬਦਲਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਦੱਸਣਾ ਢੁਕਵਾਂ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋ ਰਹੇ ਸਰਵੇ ਵਿਚ ਮਜ਼ਬੂਤ ਸਥਿਤੀ ਸਾਹਮਣੇ ਆਉਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਵਲੋਂ ਹੁਣ ਤੱਕ ਪੰਜਾਬ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦਰਮਿਆਨ ਸੋਨੂੰ ਸੂਦ ਦੀ ਅਰਵਿੰਦ ਕੇਜਰੀਵਾਲ ਨਾਲ ਪਿਛਲੇ ਦਿਨੀਂ ਮੀਟਿੰਗ ਹੋਣ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਆਮ ਆਦਮੀ ਪਾਰਟੀ ਵਲੋਂ ਸੋਨੂੰ ਸੂਦ ਦੇ ਬਲਬੂਤੇ ’ਤੇ ਪੰਜਾਬ ਵਿਚ ਜਿੱਤ ਹਾਸਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਨੀ ਦੇ ਮੰਤਰੀ ਦਾ ਵੱਡਾ ਦਾਅਵਾ, ਮੁੜ ਕਾਂਗਰਸ ’ਚ ਆਉਣਗੇ ਕੈਪਟਨ ਅਮਰਿੰਦਰ ਸਿੰਘ
ਇਸ ਸੰਬੰਧੀ ਐਲਾਨ ਕਰਨ ਲਈ 14 ਨਵੰਬਰ ਨੂੰ ਮੋਗਾ ਵਿਚ ਕੇਜਰੀਵਾਲ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਇਸ ਤੋਂ ਪਹਿਲਾਂ ਸੋਨੂੰ ਸੂਦ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚਨੀ ਨਾਲ ਮੀਟਿੰਗ ਹੋ ਗਈ। ਜਿੱਥੋਂ ਤੱਕ 14 ਨਵੰਬਰ ਦਾ ਸਵਾਲ ਹੈ, ਉਸ ਦਿਨ ਸੋਨੂੰ ਸੂਦ ਤਾਂ ਮੋਗਾ ਪਹੁੰਚ ਗਏ ਜਦਕਿ ਕੇਜਰੀਵਾਲ ਵਲੋਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਇਸ ਨੂੰ ਸੋਨੂੰ ਸੂਦ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਨਾਲ ਜਾਣ ਦੇ ਸੰਕੇਤ ਦੇਣ ਦਾ ਨਤੀਜਾ ਮੰਨਿਆ ਜਾ ਰਿਹਾ ਹੈ ਹਾਲਾਂਕਿ ਇਸ ਨੂੰ ਲੈ ਕੇ ਫਿਲਹਾਲ ਆਮ ਆਦਮੀ ਪਾਰਟੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ : ਪਾਖੰਡੀ ਸਾਧ ਦਾ ਵਹਿਸ਼ੀ ਰੂਪ, ਜਨਾਨੀ ਦਾ ਕਤਲ ਕਰਨ ਤੋਂ ਬਾਅਦ ਵੀ ਸਾਥੀਆਂ ਨਾਲ ਮਿਲ ਲਾਸ਼ ਨਾਲ ਮਿਟਾਈ ਹਵਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?