ਸੋਨੀਆ ਗਾਂਧੀ ਦੇ ਮੁੜ ਕਾਂਗਰਸ ਪ੍ਰ੍ਰਧਾਨ ਬਣਨ ''ਤੇ ਭਾਜਪਾ ਦੀ ਚੁਟਕੀ

Sunday, Aug 11, 2019 - 06:51 PM (IST)

ਸੋਨੀਆ ਗਾਂਧੀ ਦੇ ਮੁੜ ਕਾਂਗਰਸ ਪ੍ਰ੍ਰਧਾਨ ਬਣਨ ''ਤੇ ਭਾਜਪਾ ਦੀ ਚੁਟਕੀ

ਨਵੀਂ ਦਿੱਲੀ/ਚੰਡੀਗੜ੍ਹ : ਕਾਂਗਰਸ ਵਰਕਿੰਗ ਕਮੇਟੀ ਵਲੋਂ ਸੋਨੀਆ ਗਾਂਧੀ ਨੂੰ ਕਾਂਗਰਸ ਦੀ ਮੁੜ ਪ੍ਰਧਾਨਗੀ ਦੇਣ 'ਤੇ ਭਾਜਪਾ ਨੇ ਚੁਟਕੀ ਲਈ ਹੈ। ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਸੋਨੀਆ ਦਾ ਜਾਦੂ ਹੁਣ ਨਹੀਂ ਚੱਲੇਗਾ, ਸੋਨੀਆ ਗਾਂਧੀ ਨੂੰ ਸੱਤਾ ਦੇਣ ਦਾ ਮਤਲਬ ਹੈ 'ਕਠਪੁਤਲੀ ਸਰਕਾਰ'। 2004 ਵਿਚ ਜਦੋਂ  ਸੋਨੀਆ ਗਾਂਧੀ ਆਈ ਸੀ ਤਾਂ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਪਰ ਹੁਣ ਲੋਕ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਕਾਂਗਰਸ ਅਤੇ ਸੋਨੀਆ ਗਾਂਧੀ ਦਾ ਮਤਲਬ ਹੈ ਕਿ 12 ਲੱਖ ਕਰੋੜ ਦੀ ਕੁਰੱਪਸ਼ਨ ਅਤੇ ਦੇਸ਼ ਦੇ ਸੋਮਿਆਂ ਦੀ ਲੁੱਟ। ਚੁੱਘ ਨੇ ਕਿਹਾ ਕਿ ਜਦੋਂ ਸੋਨੀਆ ਗਾਂਧੀ ਕਾਂਗਰਸ ਵਿਚ ਆਈ ਸੀ ਤਾਂ ਬਹੁਤ ਸਾਰੇ ਆਗੂਆਂ ਨੇ ਸੋਨੀਆ ਦੇ ਵਿਦੇਸ਼ੀ ਹੋਣ ਕਾਰਨ ਪਾਰਟੀ ਛੱਡ ਦਿੱਤੀ ਸੀ। ਹੁਣ ਵੀ ਕਾਂਗਰਸੀਆਂ ਨੂੰ ਇਸ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। 

ਇਸ ਦੇ ਨਾਲ ਹੀ ਰੈਪਰ ਹਾਰਡ ਕੌਰ ਵਲੋਂ ਆ ਰਹੇ ਭੜਕਾਊ ਬਿਆਨਾਂ 'ਤੇ ਭਾਜਪਾ ਆਗੂ ਨੇ ਕਿਹਾ ਕਿ ਤੁਹਾਨੂੰ ਪਾਕਿਸਤਾਨ ਜਾਂ ਦੇਸ਼ ਵਿਰੋਧੀ ਤਾਕਤਾਂ ਦੇ ਹੱਥ 'ਚ ਖੇਡਣ ਦੀ ਬਜਾਏ ਦੇਸ਼ ਦਾ ਸਾਥ ਦੇਣਾ ਚਾਹੀਦਾ ਹੈ। ਤੁਸੀਂ ਕਿਤੇ ਵੀ ਰਹੋ ਅਤੇ ਕੋਈ ਵੀ ਕੰਮ ਕਰੋ ਤੁਸੀਂ ਭਾਰਤੀ ਹੀ ਰਹੋਗੇ, ਇਸ ਲਈ ਦੇਸ਼ ਨੂੰ ਤੋੜਨ ਵਾਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।


author

Gurminder Singh

Content Editor

Related News