ਸੋਨੀਆ ਗਾਂਧੀ ਦੀ ਵਾਪਸੀ ਵਧੀਆ ਫੈਸਲਾ : ਕੈਪਟਨ

Sunday, Aug 11, 2019 - 01:05 AM (IST)

ਸੋਨੀਆ ਗਾਂਧੀ ਦੀ ਵਾਪਸੀ ਵਧੀਆ ਫੈਸਲਾ : ਕੈਪਟਨ

ਚੰਡੀਗੜ੍ਹ,(ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਦੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਬਣਨ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਸੋਨੀਆ ਨੂੰ ਪ੍ਰਧਾਨ ਐਲਾਨੇ ਜਾਣ ਦੇ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਮੌਜੂਦਾ ਸਥਿਤੀਆਂ 'ਚ ਸੋਨੀਆ ਗਾਂਧੀ ਪ੍ਰਧਾਨ ਪਦ 'ਤੇ ਵਾਪਸੀ ਇਕ ਵਧੀਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਦੇ ਅਨੁਭਵ ਤੇ ਸਮਝ ਦਾ ਪਾਰਟੀ ਨੂੰ ਫਾਇਦਾ ਮਿਲੇਗਾ ਤੇ ਉਹ ਕਾਂਗਰਸ ਪ੍ਰਧਾਨ ਦੇ ਅਸਤੀਫ਼ੇ ਕਾਰਨ ਪੈਦਾ ਹੋਈ ਕਮੀ ਦੀ ਭਰਪਾਈ ਕਰਨਗੇ।

 


Related News