ਪਠਾਨਕੋਟ ’ਚ ਨਸ਼ੇੜੀ ਪੁੱਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਮਾਂ ਦਾ ਕਤਲ, ਭੱਜਣ ਲੱਗਿਆਂ ਮਾਰੀ ਛੱਤ ਤੋਂ ਛਾਲ (ਤਸਵੀਰਾਂ)

Friday, Sep 10, 2021 - 02:55 PM (IST)

ਪਠਾਨਕੋਟ ’ਚ ਨਸ਼ੇੜੀ ਪੁੱਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਮਾਂ ਦਾ ਕਤਲ, ਭੱਜਣ ਲੱਗਿਆਂ ਮਾਰੀ ਛੱਤ ਤੋਂ ਛਾਲ (ਤਸਵੀਰਾਂ)

ਪਠਾਨਕੋਟ (ਧਰਮਿੰਦਰ) - ਨਸ਼ਾ ਇਕ ਅਜਿਹੀ ਚੀਜ਼ ਹੈ, ਜੋ ਚੰਗੇ ਭੱਲੇ ਹੱਸਦੇ ਖੇਡਦੇ ਪਰਿਵਾਰ ਨੂੰ ਖ਼ਤਮ ਕਰਕੇ ਰੱਖ ਦਿੰਦਾ ਹੈ। ਨਸ਼ੇ ਦੀ ਲੱਤ ਵਿੱਚ ਇਨਸਾਨ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਕਿਸਦੇ ਨਾਲ ਕੀ ਕਰਨ ਲੱਗਾ ਹੈ। ਅਜਿਹਾ ਹੀ ਕੁਝ ਪਠਾਨਕੋਟ ਦੇ ਸਰਾਈਂ ਮੁਹੱਲਾ ਵਿੱਚ ਵੇਖਣ ਨੂੰ ਮਿਲਿਆ। ਪਠਾਨਕੋਟ ਦੇ ਸਰਾਈਂ ਮੁਹੱਲੇ ’ਚ ਇਕ ਕਲਯੁੱਗੀ ਪੁੱਤਰ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੀ ਹੀ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਨੌਜਵਾਨ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਨੇ ਆਪਣੇ ਘਰ ਦੀ ਛੱਤ ਤੋਂ ਛਲਾਂਗ ਲਗਾ ਦਿੱਤੀ। ਛਲਾਂਗ ਲਗਾਉਣ ’ਤੇ ਉਹ ਦੂਜੇ ਪਾਸੇ ਕੰਟੀਲੀਆਂ ਤਾਰਾਂ ਦੇ ਉਪਰ ਜਾ ਡਿੱਗਿਆ, ਜਿਸ ਕਾਰਨ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)

PunjabKesari

ਕਤਲ ਦੀ ਵਾਰਦਾਤ ਦਾ ਪਤਾ ਲੱਗਣ ’ਤੇ ਘਟਨਾ ਵਾਲੀ ਥਾਂ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਜਨਾਨੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਕੰਟੀਲੀਆਂ ਤਾਰਾਂ ’ਚ ਡਿੱਗ ਜਾਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।  

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

PunjabKesari

ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਾਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਆਪਣੀ ਮਾਂ ਦਾ ਕਤਲ ਕੀਤਾ ਹੈ, ਜਿਸ ਤੋਂ ਬਾਅਦ ਇਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਛੱਤ ਤੋਂ ਛਲਾਂਗ ਲਗਾਉਣ ’ਤੇ ਇਹ ਕੰਟੀਲੀਆਂ ਤਾਰਾਂ ਵਿੱਚ ਜਾ ਕੇ ਫਸ ਗਿਆ ਅਤੇ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਆਪਣੇ ਵੀ ਚਾਕੂ ਮਾਰ ਕੇ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਇਸ ਦੀ ਹਾਲਤ ਨਾਜ਼ੁਕ ਹੈ ਅਤੇ ਇਸ ਨੂੰ ਸਰਕਾਰੀ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)

PunjabKesari

PunjabKesari


author

rajwinder kaur

Content Editor

Related News