ਚੰਡੀਗੜ੍ਹ : ਹਾਈ ਪ੍ਰੋਫਾਈਲ ਛੇੜਖਾਨੀ ਮਾਮਲੇ ''ਚ ਸੀਨੀਅਰ ਭਾਜਪਾ ਆਗੂ ਦਾ ਬੇਟਾ ਗ੍ਰਿਫਤਾਰ

Saturday, Aug 05, 2017 - 01:43 PM (IST)

ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਹਾਈ ਪ੍ਰੋਫਾਈਲ ਛੇੜਖਾਨੀ ਮਾਮਲੇ 'ਚ ਪੁਲਸ ਨੇ ਸ਼ਨੀਵਾਰ ਨੂੰ ਹਰਿਆਣਾ ਦੇ ਸੀਨੀਅਰ ਭਾਜਪਾ ਆਗੂ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਸੀਨੀਅਰ ਭਾਜਪਾ ਆਗੂ ਦੇ ਬੇਟੇ ਵਿਕਾਸ ਬਿਰਲਾ 'ਤੇ ਆਈ. ਏ. ਐੱਸ. ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਿਆ ਹੈ। ਵਿਕਾਸ ਬਿਰਲਾ ਕੁਰੂਕਸ਼ੇਤਰ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਬਿਰਲਾ ਸੀਨੀਅਰ ਅਧਿਕਾਰੀ ਦੀ ਬੇਟੀ ਦਾ ਗੱਡੀ 'ਚ ਪਿੱਛਾ ਕਰ ਰਿਹਾ ਸੀ, ਜਿਸ ਤੋਂ ਬਾਅਦ ਲੜਕੀ ਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਸ਼ਨੀਵਾਰ ਨੂੰ ਵਿਕਾਸ ਬਿਰਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ 'ਚ ਲੱਗ ਗਈ ਹੈ। 


Related News