ਬਦਫੈਲੀ ਦੇ ਬਾਅਦ ਪਿਤਾ ਨੇ ਹੀ ਕੀਤੀ ਸੀ 2 ਸਾਲਾ ਬੇਟੇ ਦੀ ਹੱਤਿਆ
Wednesday, Aug 02, 2017 - 11:55 AM (IST)
ਡੇਰਾਬੱਸੀ - ਪਿੰਡ ਮਾਹੀਵਾਲਾ 'ਚ ਕਲਯੁਗੀ ਪਿਓ ਨੇ ਆਪਣੇ ਦੋ ਸਾਲਾ ਬੇਟੀ ਦੀ ਬਦਫੈਲੀ ਦੇ ਬਾਅਦ ਹੱਤਿਆ ਕਰ ਦਿੱਤੀ। ਬੱਚਾ ਚਾਰ ਭੈਣਾਂ ਦਾ ਸਭ ਤੋਂ ਛੋਟਾ ਭਰਾ ਸੀ, ਜਦਕਿ ਉਸਦੀ ਮਾਂ ਫਿਰ ਗਰਭਵਤੀ ਹੈ। ਪੋਸਟਮਾਰਟਮ ਵਿਚ ਬਦਫੈਲੀ ਦੀ ਪੁਸ਼ਟੀ ਦੇ ਬਾਅਦ ਪੁਲਸ ਨੇ ਮੁਲਜ਼ਮ ਪਿਓ ਨੂੰ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਮੁਹੰਮਦ ਫਰਮਾਨ ਪੁੱਤਰ ਮੁਹੰਮਦ ਸਲੀਮ ਵਾਸੀ ਮਾਹੀਵਾਲਾ ਦੀ ਲਾਸ਼ ਦਾ ਮੰਗਲਵਾਰ ਨੂੰ ਡਾ. ਪ੍ਰਭਾ ਗੁਪਤਾ, ਡਾ. ਜਗਜੀਤ ਸਿੰਘ ਤੇ ਡਾ. ਐੱਚ. ਐੱਸ. ਚੀਮਾ ਦੇ ਬੋਰਡ ਨੇ ਪੋਸਟਮਾਰਟਮ ਕੀਤਾ।
ਇਸ ਵਿਚ ਮੌਤ ਦਾ ਕਾਰਨ ਢਿੱਡ ਦੀਆਂ ਨਾੜਾਂ ਫਟਣ 'ਤੇ ਜ਼ਿਆਦਾ ਖੂਨ ਵਗਣਾ ਪਾਇਆ ਗਿਆ। ਪੁਲਸ ਦਾ ਸ਼ੱਕ ਪਿਤਾ ਸਲੀਮ 'ਤੇ ਗਿਆ, ਕਿਉਂਕਿ ਬੱਚਾ ਉਸਦੇ ਨਾਲ ਸੁੱਤਾ ਹੋਇਆ ਸੀ। ਸ਼ਰਾਬ ਦੇ ਨਸ਼ੇ ਵਿਚ ਉਸ ਨੇ ਬੱਚੇ ਨਾਲ ਪਹਿਲਾਂ ਬਦਫੈਲੀ ਕੀਤੀ ਅਤੇ ਬੱਚੇ ਦੇ ਬੇਹੋਸ਼ ਹੋਣ 'ਤੇ ਖੁਦ ਹੀ ਰੌਲਾ ਪਾ ਕੇ ਕਹਾਣੀ ਬਣਾ ਦਿੱਤੀ। ਆਈ. ਓ. ਕੁਲਦੀਪ ਸਿੰਘ ਅਨੁਸਾਰ ਸਲੀਮ ਨੂੰ ਮੰਗਲਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸਲੀਮ ਨੇ ਕਹਾਣੀ ਰਚੀ ਸੀ ਕਿ ਸੋਮਵਾਰ ਅੱਧੀ ਰਾਤ ਨੂੰ ਜਦੋਂ ਉਹ ਬਾਥਰੂਮ ਕਰਨ ਲਈ ਉੱਠਿਆ ਤਾਂ ਉਸਦਾ ਬੇਟਾ ਗਾਇਬ ਸੀ। ਉਸਨੇ ਆਪਣੀ ਪਤਨੀ ਨਾਲ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਇਕ ਵਿਅਕਤੀ ਉਸ ਨੂੰ ਚੁੱਕ ਕੇ ਭੱਜਦਾ ਹੋਇਆ ਦਿਖਾਈ ਦਿੱਤਾ। ਹਨੇਰੇ ਕਾਰਨ ਉਹ ਮੁਲਜ਼ਮ ਦਾ ਚਿਹਰਾ ਨਹੀਂ ਵੇਖ ਸਕਿਆ ਪਰ ਮੁਲਜ਼ਮ ਆਵਾਜ਼ ਸੁਣ ਕੇ ਉਸਦੇ ਬੇਟੇ ਨੂੰ ਛੱਡ ਕੇ ਫਰਾਰ ਹੋ ਗਿਆ।
