ਮਾਂ ਦੇ ਸਸਕਾਰ ’ਤੇ ਜਾ ਰਹੇ ਪੁੱਤ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ, ਦੋਵਾਂ ਦੇ ਇਕੱਠੇ ਬਲ਼ੇ ਸਿਵੇ

Sunday, May 14, 2023 - 10:12 PM (IST)

ਮਾਂ ਦੇ ਸਸਕਾਰ ’ਤੇ ਜਾ ਰਹੇ ਪੁੱਤ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ, ਦੋਵਾਂ ਦੇ ਇਕੱਠੇ ਬਲ਼ੇ ਸਿਵੇ

ਬਲਾਚੌਰ/ਪੋਜੇਵਾਲ (ਕਟਾਰੀਆ) : ਪਿੰਡ ਚੱਕ ਹਾਜੀਪੁਰ ਵਿਖੇ ਉਦੋਂ ਸੰਨਾਟਾ ਛਾ ਗਿਆ, ਜਦੋਂ ਦਰਦਨਾਕ ਸੜਕ ਹਾਦਸੇ ’ਚ ਮਾਰੇ ਗਏ ਪਿੰਡ ਦੇ ਅਵਤਾਰ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਉਸ ਦੀ ਮਾਤਾ ਮਲਕੀਅਤ ਕੌਰ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਇਕੱਠਿਆਂ ਦਾ ਸਸਕਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਮੋਟਰਸਾਈਕਲ ਤੇ ਕਾਰ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

ਪ੍ਰਾਪਤ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਆਪਣੀ ਪਤਨੀ ਤੇ ਦੋ ਕੁੱਤਿਆਂ ਸਮੇਤ ਆਪਣੀ ਮਾਂ ਦੇ ਸੰਸਕਾਰ ’ਚ ਸ਼ਾਮਲ ਹੋਣ ਲਈ ਸਕੂਟਰੀ ’ਤੇ ਜਾ ਰਹੇ ਸਨ, ਜਦੋਂ ਉਹ ਨਵਾਂਸ਼ਹਿਰ ਨਜ਼ਦੀਕ ਕਰਿਆਮ ਰੋਡ ਨਹਿਰ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ, ਜਿਸ ’ਤੇ ਅਵਤਾਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਪਨਸਪ ਦੇ ਮੁਲਾਜ਼ਮ, ਦਿੱਤਾ ਵੱਡਾ ਤੋਹਫ਼ਾ

ਦੋਵੇਂ ਪਾਲਤੂ ਕੁੱਤੇ ਵੀ ਮਾਰੇ ਗਏ, ਜਿਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਫਰਾਰ ਕਾਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਬਾਸੀ ਸਕੋਹਪੁਰ, ਥਾਣਾ ਔੜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਸੈਂਕੜੇ ਅੱਖਾਂ ਵਿਚਾਲੇ ਮਾਂ ਤੇ ਪੁੱਤ ਦੇ ਸਿਵੇ ਇਕੱਠੇ ਬਾਲ਼ੇ ਗਏ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ


author

Manoj

Content Editor

Related News