ਘਰ ’ਚ ਦਾਖਲ ਹੋ ਕੇ ਜਵਾਈ ਤੇ ਧੀ ਦੇ ਸਹੁਰੇ ਨੂੰ ਚਾੜ੍ਹਿਆ ਕੁਟਾਪਾ

Thursday, Jul 26, 2018 - 12:17 AM (IST)

ਘਰ ’ਚ ਦਾਖਲ ਹੋ ਕੇ ਜਵਾਈ ਤੇ ਧੀ ਦੇ ਸਹੁਰੇ ਨੂੰ ਚਾੜ੍ਹਿਆ ਕੁਟਾਪਾ

 ਕਾਹਨੂੰਵਾਨ/ਗੁਰਦਾਸਪੁਰ,  (ਵਿਨੋਦ)-  ਨੇਡ਼ਲੇ ਪਿੰਡ ਮੱਲੀਆਂ ’ਚ ਇਕ ਧੀ ਦੇ ਮਾਪਿਆਂ ਨੇ ਜਵਾਈ ਅਤੇ ਕੁਡ਼ਮ ਦਾ  ਕੁਟਾਪਾ ਚਾਡ਼੍ਹ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। 
 ਮੁੱਢਲਾ ਸਿਹਤ  ਕੇਂਦਰ ’ਚ ਜ਼ੇਰੇ ਇਲਾਜ ਨੱਥਾ ਸਿੰਘ ਪੁੱਤਰ ਮੁਖਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਪੰਮੇ ਦਾ  ਵਿਆਹ 10 ਸਾਲ ਪਹਿਲਾਂ ਕੂੰਟਾਂ ਵਾਸੀ ਕਸ਼ਮੀਰ ਸਿੰਘ ਦੀ ਧੀ ਪਰਮਜੀਤ ਕੌਰ ਨਾਲ ਹੋਇਆ ਸੀ। ਉਨ੍ਹਾਂ ਦਾ ਪੁੱਤਰ ਘਰੋਂ ਬਾਹਰ ਕਿਤੇ ਇਕ ਪ੍ਰਾਈਵੇਟ ਸੰਸਥਾ ਵਿਚ ਨੌਕਰੀ ਕਰਦਾ ਹੈ। ਉਨ੍ਹਾਂ ਦੀ ਨੂੰਹ ਦੋ ਬੱਚਿਆਂ ਸਮੇਤ ਸਾਡੇ ਨਾਲ ਰਹਿੰਦੀ ਸੀ। ਪਰਮਜੀਤ ਕੌਰ ਅਕਸਰ ਪਰਿਵਾਰ ਨਾਲ ਝਗਡ਼ਾ ਕਰ ਕੇ ਪੇਕੇ ਪਿੰਡ ਚਲੀ ਜਾਂਦੀ ਸੀ ਅਤੇ ਉਹ ਆਪਣੇ ਪਤੀ ਅਤੇ ਸਹੁਰਿਆਂ ਦੇ ਕਹਿਣੇ ਵਿਚ ਨਹੀਂ ਸੀ ਚੱਲਦੀ।
ਬੀਤੇ ਕੱਲ ਪਰਮਜੀਤ ਆਪਣੇ ਸਹੁਰੇ ਘਰ ਪਰਤੀ ਅਤੇ ਆਉਂਦਿਆਂ ਹੀ ਉਸ ਨੇ ਕੁਝ ਦਿਨ ਪਹਿਲਾਂ ਨੌਕਰੀ ਤੋਂ ਪਰਤੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਝਗਡ਼ਾ ਸ਼ੁਰੂ ਕਰ ਦਿੱਤਾ ਅਤੇ ਪੂਰੀ ਰਾਤ ਘਰ ਵਿਚ ਕਲੇਸ਼ ਪਾਈ ਰੱਖਿਆ। ਇਸ ਦੌਰਾਨ ਉਸ ਨੇ ਆਪਣੇ ਪਿਤਾ, ਭੈਣ ਅਤੇ ਜੀਜੇ ਨੂੰ ਬੁੱਧਵਾਰ ਤਡ਼ਕਸਾਰ ਸਹੁਰੇ ਘਰ ਬੁਲਾ ਲਿਆ।
  ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੁਡ਼ਮ ਅਤੇ ਹਰਪ੍ਰੀਤ ਸਿੰਘ ਦੇ ਸਾਂਢੂ ਪਰਮਿੰਦਰ ਸਿੰਘ ਨੇ ਘਰ ਅੰਦਰ ਦਾਖਲ ਹੁੰਦੇ ਸਾਰ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਰਪ੍ਰੀਤ ਉਨ੍ਹਾਂ ਦੇ ਚੁੰਗਲ ’ਚੋਂ ਛੁੱਟ ਕੇ ਕਿਸੇ ਤਰ੍ਹਾਂ ਭੱਜ ਗਿਆ ਪਰ ਹਮਲਾਵਰਾਂ ਨੇ ਉਸ ਦੀ ਕਾਫੀ ਕੁੱਟ-ਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਪਰਮਜੀਤ ਕੌਰ, ਉਸ ਦੀ ਭੈਣ, ਜੀਜਾ ਅਤੇ ਪਿਓ  ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਹਾਲਤ ਵਿਚ ਜ਼ਖ਼ਮੀ ਹੋਏ ਨੱਥਾ ਸਿੰਘ ਨੂੰ ਕਾਹਨੂੰਵਾਨ ਦੇ ਮੁੱਢਲਾ ਸਿਹਤ ਕੇਂਦਰ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਚ ਰੈਫ਼ਰ ਕਰ ਦਿੱਤਾ ਗਿਆ। ਮਾਮਲੇ ਦੇ ਜਾਂਚ ਅਫ਼ਸਰ ਸੁਰਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੱਥਾ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹਨ। ਅਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ, ਇਸ ਲਈ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।
 


Related News