..ਜਦੋਂ ਜਵਾਈ ਨੇ ਸਾਲੇ ਦੇ ''ਚ ਵਿਆਹ ''ਚ ਬਰਾਤੀਆਂ ਨੂੰ ਲਿਜਾਣ ਦੀ ਕੀਤੀ ਜਿੱਦ

Saturday, Apr 18, 2020 - 06:22 PM (IST)

..ਜਦੋਂ ਜਵਾਈ ਨੇ ਸਾਲੇ ਦੇ ''ਚ ਵਿਆਹ ''ਚ ਬਰਾਤੀਆਂ ਨੂੰ ਲਿਜਾਣ ਦੀ ਕੀਤੀ ਜਿੱਦ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ): ਆਪਣੇ ਸਾਲੇ ਦੇ ਵਿਆਹ 'ਚ ਆਪਣੇ ਰਿਸ਼ਤੇਦਾਰਾਂ ਨੂੰ ਬਰਾਤ 'ਚ ਲਿਜਾਣ ਦੀ ਮੰਗ ਪੂਰੀ ਨਾ ਹੋਣ 'ਤੇ ਜਵਾਈ ਨੇ ਆਪਣੇ ਸਹੁਰੇ ਘਰ ਹੀ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਕੁਲਵਿੰਦਰ ਸਿੰਘ ਵਾਸੀ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ 16 ਅਪ੍ਰੈਲ ਨੂੰ ਸਾਡਾ ਪਰਿਵਾਰ ਆਪਣੇ ਮੁੰਡੇ ਦੀਆਂ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਸੀ ਤਾਂ ਗੇਟ ਖੜਕਣ ਦੀ ਆਵਾਜ਼ ਆਈ।

ਜਦੋਂ ਉਨ੍ਹਾਂ ਨੇ ਗੇਟ 'ਤੇ ਦੇਖਿਆ ਤਾਂ ਉਨ੍ਹਾਂ ਦਾ ਜਵਾਈ ਜਗਤਾਰ ਸਿੰਘ ਵਾਸੀ ਸੋਹੀਆਂ ਕਲਾਂ ਆਪਣੀ ਕਾਰ 'ਚ ਸਵਾਰ ਹੋ ਕੇ ਗੇਟ 'ਤੇ ਖੜ੍ਹਾ ਸੀ ਅਤੇ ਕਹਿਣ ਲੱਗਿਆ ਕਿ ਮੈਂ ਆਪਣੇ ਸਾਲੇ ਹਰਦੀਪ ਸਿੰਘ ਦੇ ਵਿਆਹ 'ਤੇ ਆਪਣੇ ਰਿਸ਼ਤੇਦਾਰਾਂ ਅਤੇ ਦੋਸ਼ਤਾਂ ਨੂੰ ਲੈ ਕੇ ਜਾਵਾਂਗਾ। ਜਦੋਂ ਸਹੁਰੇ ਪਰਿਵਾਰ ਨੇ ਕਿਹਾ ਕਿ ਅਸੀਂ ਤਾਂ ਚਾਰ ਬੰਦਿਆਂ ਦੀ ਆਗਿਆ ਹੀ ਲਈ ਹੋਈ ਹੈ ਤਾਂ ਉਸਨੇ ਆਪਣੀ ਡੱਬ 'ਚੋਂ ਰਿਵਾਲਵਰ ਪਿਸਟਲ ਕੱਢ ਕੇ ਅਸਮਾਨੀ ਫਾਇਰ ਕਰ ਦਿੱਤੇ ਅਤੇ ਧਮਕੀਆਂ ਦਿੰਦਾ ਹੋਇਆ ਭੱਜ ਗਿਆ। ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


author

Shyna

Content Editor

Related News