ਖੰਨਾ 'ਚ ਕਲਯੁਗੀ ਪੁੱਤ ਨੇ ਕੁੱਟਿਆ ਬਜ਼ੁਰਗ ਪਿਓ, ਰਾਹ ਜਾਂਦੇ ਪੁਲਸ ਮੁਲਾਜ਼ਮ ਨੇ ਇਹ ਦੇਖ ਜੋ ਕੀਤਾ...

Friday, Nov 25, 2022 - 03:45 PM (IST)

ਖੰਨਾ 'ਚ ਕਲਯੁਗੀ ਪੁੱਤ ਨੇ ਕੁੱਟਿਆ ਬਜ਼ੁਰਗ ਪਿਓ, ਰਾਹ ਜਾਂਦੇ ਪੁਲਸ ਮੁਲਾਜ਼ਮ ਨੇ ਇਹ ਦੇਖ ਜੋ ਕੀਤਾ...

ਬੀਜਾ (ਬਿਪਨ) : ਸ਼ਹਿਰ ਦੇ ਬਸੰਤ ਨਗਰ 'ਚ ਇਕ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਹਰਕਤ 'ਚ ਆਈ। ਪੰਜਾਬ ਹੋਮ ਗਾਰਡ ਦੇ ਜਵਾਨ ਗੁਰਤੇਜ ਸਿੰਘ ਵਾਸੀ ਵਾਰਡ ਨੰਬਰ-18 ਨੇੜੇ ਬਾਬਾ ਚਕੋਹੀ ਵਾਲਾ ਕਰਤਾਰ ਨਗਰ ਖੰਨਾ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ। ਪੁਲਸ ਨੇ ਮੰਗਾ ਸਿੰਘ ਪੁੱਤਰ ਜੈਲਾ ਸਿੰਘ, ਸਤਵੰਤ ਕੌਰ ਪਤਨੀ ਜੈਲਾ ਸਿੰਘ ਵਾਸੀ ਖੰਨਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਡੇਰਾ ਬਿਆਸ ਆਉਣ ਵਾਲੇ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ, ਹਟਾਈ ਗਈ ਇਹ ਪਾਬੰਦੀ

PunjabKesari

ਸ਼ਿਕਾਇਤਕਰਤਾ ਅਨੁਸਾਰ ਉਹ ਆਪਣੇ ਇਲਾਕੇ ਦੇ ਕਈ ਲੋਕਾਂ ਨੂੰ ਜਾਣਦਾ ਹੈ। ਬੀਤੇ ਦਿਨ ਜਦੋਂ ਉਹ ਆਪਣੀ ਡਿਊਟੀ ’ਤੇ ਥਾਣੇ ਜਾ ਰਿਹਾ ਸੀ ਤਾਂ ਜੈਲਾ ਸਿੰਘ ਦਾ ਪੁੱਤਰ ਮੰਗਾ ਸਿੰਘ ਅਤੇ ਪਤਨੀ ਸਤਵੰਤ ਕੌਰ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਸਨ। ਉਹ ਉੱਥੇ ਹੀ ਰੁਕ ਗਿਆ ਅਤੇ ਜੈਲਾ ਸਿੰਘ ਨੂੰ ਛੁਡਾਇਆ। ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਜੈਲਾ ਸਿੰਘ ਦੀ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ : ਮੋਹਾਲੀ ਨਰਸ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ : ਦੋਸ਼ੀ ਮੁਅੱਤਲ ASI ਰਸ਼ਪ੍ਰੀਤ ਸਿੰਘ ਗ੍ਰਿਫ਼ਤਾਰ

ਇਸ ਘਟਨਾ ਦੇ ਸਬੰਧ 'ਚ ਜੈਲਾ ਸਿੰਘ ਡਰ ਕਾਰਨ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਨਹੀਂ ਆਇਆ। ਪੁਲਸ ਨੇ ਆਪਣੇ ਮੁਲਾਜ਼ਮ ਦੀ ਸ਼ਿਕਾਇਤ ’ਤੇ ਮੁਲਜ਼ਮ ਮੰਗਾ ਸਿੰਘ ਤੇ ਸਤਵੰਤ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News