ਜਵਾਨ ਪੁੱਤ ਦੀ ਲਾਸ਼ ਦੇਖ ਮਾਂ ਦਾ ਨਿਕਲਿਆ ਤ੍ਰਾਹ, ਜਨਮ ਦਿਨ ਨੂੰ ਬਣਾਇਆ ਅੰਤਿਮ ਦਿਨ

Saturday, Jun 06, 2020 - 06:29 PM (IST)

ਜਵਾਨ ਪੁੱਤ ਦੀ ਲਾਸ਼ ਦੇਖ ਮਾਂ ਦਾ ਨਿਕਲਿਆ ਤ੍ਰਾਹ, ਜਨਮ ਦਿਨ ਨੂੰ ਬਣਾਇਆ ਅੰਤਿਮ ਦਿਨ

ਲੁਧਿਆਣਾ (ਰਿਸ਼ੀ) : ਪ੍ਰੇਮ ਨਗਰ, ਨੇੜੇ ਕੂਚਾ ਨੰ. 19 ਵਿਚ ਰਹਿਣ ਵਾਲੇ 19 ਸਾਲ ਦੇ ਨੌਜਵਾਨ ਦਾ ਜਨਮ ਦਿਨ ਹੀ ਉਸ ਦਾ ਅੰਤਿਮ ਦਿਨ ਬਣ ਗਿਆ, ਜਿਸ ਨੇ ਸ਼ੁੱਕਰਵਾਰ ਨੂੰ ਘਰ ਵਿਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਬੇਟੇ ਦੀ ਲਾਸ਼ ਦੇਖ ਕੇ ਮਾਂ ਦਾ ਤ੍ਰਾਹ ਨਿਕਲ ਗਿਆ ਅਤੇ ਰੋ-ਰੋ ਕੇ ਬੁਰਾ ਹਾਲ ਸੀ।

PunjabKesari

ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਡਵੀਜ਼ਨ ਨੰ. 2 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਐੱਸ. ਐੱਚ. ਓ. ਇੰਸ. ਸਤਪਾਲ ਮੁਤਾਬਕ ਮ੍ਰਿਤਕ ਦੀ ਪਛਾਣ ਜਗਮੀਤ ਉਰਫ ਯਸ਼ ਵਜੋਂ ਹੋਈ ਹੈ। ਯਸ਼ 1 ਸਾਲ ਤੋਂ ਇਕ ਮੈਡੀਕਲ ਸਟੋਰ 'ਤੇ ਨੌਕਰੀ ਕਰ ਰਿਹਾ ਸੀ। ਪੁਲਸ ਨੂੰ ਦਿੱਤੇ ਬਿਆਨ ਵਿਚ ਮਾਂ ਦੇਵੀ ਨੇ ਦੱਸਿਆ ਕਿ ਯਸ਼ ਦਾ ਅੱਜ ਜਨਮ ਦਿਨ ਸੀ, ਜਿਸ ਕਾਰਨ ਸਵੇਰ ਉਹ ਆਪਣੇ ਦੋਵੇਂ ਬੇਟਿਆਂ ਦੇ ਨਾਲ ਪੇਕੇ ਘਰ ਚਲੀ ਗਈ ਸੀ, ਜੋ ਕੁੱਝ ਕਦਮ ਦੂਰ ਹੈ। ਦੁਪਹਿਰ 2 ਵਜੇ ਵੱਡਾ ਬੇਟਾ ਘਰ ਸੌਣ ਦੇ ਬਹਾਨੇ ਆ ਗਿਆ। ਸ਼ਾਮ ਲਗਭਗ 5 ਵਜੇ ਜਦੋਂ ਉਹ ਘਰ ਪੁੱਜੀ ਤਾਂ ਬੇਟੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਸ ਮੁਤਬਕ ਮ੍ਰਿਤਕ ਕੋਲੋਂ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਫੀਸਾਂ ਨੂੰ ਲੈ ਕੇ ਹਾਈਕੋਰਟ ਦੇ ਫ਼ੈਸਲੇ 'ਤੇ ਬੋਲੇ ਕੈਪਟਨ, ਮੁੜ ਜਾਣਗੇ ਅਦਾਲਤ  


author

Gurminder Singh

Content Editor

Related News