ਜਲਾਲਾਬਾਦ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਹਿਲਾਂ ਪਿਓ, ਫਿਰ ਮਾਂ ਅਤੇ ਫਿਰ ਧੀ ਦੀ ਹੋਈ ਮੌਤ

Friday, May 20, 2022 - 06:25 PM (IST)

ਜਲਾਲਾਬਾਦ : ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਹਿਲਾਂ ਪਿਓ, ਫਿਰ ਮਾਂ ਅਤੇ ਫਿਰ ਧੀ ਦੀ ਹੋਈ ਮੌਤ

ਜਲਾਲਾਬਾਦ (ਬਜਾਜ) : ਉਪ ਮੰਡਲ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਤਾਰੇਵਾਲਾ ਉਰਫ ਰੋੜਾਂਵਾਲੀ ਵਿਚ ਉਸ ਵੇਲੇ ਮਾਹੌਲ ਗਮਗੀਨ ਬਣ ਗਿਆ ਜਦੋਂ ਵੀਰਵਾਰ ਦੇਰ ਸ਼ਾਮ ਨੂੰ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਆਪਣੇ ਪੁੱਤਰ ਦੀ ਮੌਤ ਹੋਣ ਦਾ ਦੁੱਖ ਨਾ ਸਹਾਰਦੀ ਹੋਈ ਉਸਦੀ ਮਾਤਾ ਹਰੋ ਬਾਈ ਦੀ ਵੀ ਮੌਤ ਹੋ ਗਈ, ਇਥੇ ਹੀ ਬਸ ਨਹੀਂ ਇਸਦੇ ਅਗਲੇ ਦਿਨ ਮ੍ਰਿਤਕ ਮੰਗਤ ਸਿੰਘ ਦੀ ਧੀ ਦੀ ਵੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੇਰ ਸ਼ਾਮ ਨੂੰ ਮੰਗਤ ਸਿੰਘ (45) ਪੁੱਤਰ ਜਗਤਾਰ ਸਿੰਘ ਆਪਣੇ ਘਰ ਵਿਚ ਲੱਗੇ ਟੁੱਲੂ ਪੰਪ ਚਲਾਉਣ ਲੱਗਾ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਅਤੇ ਉਸਦੀ ਮੌਕੇ ’ਤੇ ਮੌਤ ਹੋ ਗਏ। ਜਿਸ ਤੋਂ ਬਾਅਦ ਮ੍ਰਿਤਕ ਮੰਗਤ ਸਿੰਘ ਦੀ ਮਾਤਾ ਹਰੋ ਬਾਈ ਆਪਣੇ ਪੁੱਤਰ ਦੀ ਮੌਤ ਦਾ ਦੁੱਖ ਨਾ ਸਹਿਣ ਨਾ ਕਰ ਸਕੀ, ਉਸਦੀ ਵੀ 1 ਘੰਟੇ ਬਾਅਦ ਮੌਤ ਹੋ ਗਈ। ਪਰਿਵਾਰ ਵਿਚ ਦੋ ਹੋਈਆਂ ਮੌਤਾ ਦਾ ਗਮ ਨਾ ਸਹਿਣ ਕਰਦੀ ਹੋਈ ਮੰਗਤ ਸਿੰਘ ਦੀ 21 ਸਾਲਾ ਲੜਕੀ ਲਖਵਿੰਦਰ ਕੌਰ ਵੀ ਅੱਜ ਸਵੇਰੇ ਸਾਢੇ 8 ਵਜੇ ਦਮ ਤੋੜ ਗਈ।

ਇਹ ਵੀ ਪੜ੍ਹੋ : ਸਜ਼ਾ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦਾ ਇਕ ਹੋਰ ਵੱਡਾ ਝਟਕਾ

ਇਕੋ ਪਰਿਵਾਰਾਂ ਦੇ ਤਿੰਨ ਮੈਂਬਰਾਂ ਦੀਆਂ ਮੌਤ ਹੋਣ ਕਾਰਣ ਪਿੰਡ ਤਾਰੇਵਾਲਾ ਵਿਖੇ ਗਮਗੀਨ ਮਾਹੌਲ ਬਣ ਗਿਆ। ਉਧਰ, ਅੱਜ ਜਿਵੇਂ ਹੀ ਇੱਕੋ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ ਹੋਣ ਬਾਰੇ ਪਤਾ ਚੱਲਣ ’ਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੀ ਪਿੰਡ ਤਾਰੇਵਾਲਾ ਵਿਖੇ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ।

ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਸੈਸ਼ਨ ਕੋਰਟ ਵਿਚ ਕੀਤਾ ਆਤਮ ਸਮਰਪਣ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News