ਬੇਦਖਲ ਕੀਤੇ ਪੁੱਤ ਨੇ ਪਿਉ ''ਤੇ ਘਰ ਆ ਕੇ ਕੀਤਾ ਹਮਲਾ
Sunday, Nov 17, 2019 - 03:12 PM (IST)
![ਬੇਦਖਲ ਕੀਤੇ ਪੁੱਤ ਨੇ ਪਿਉ ''ਤੇ ਘਰ ਆ ਕੇ ਕੀਤਾ ਹਮਲਾ](https://static.jagbani.com/multimedia/2018_6image_14_53_111750000attack.jpg)
ਫਿਰੋਜਪੁਰ (ਕੁਮਾਰ) : ਕਥਿਤ ਰੂਪ ਵਿਚ ਇਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰ ਕਾਪੇ ਨਾਲ ਸੱਟਾਂ ਮਾਰ ਕੇ ਆਪਣੇ ਹੀ ਪਿਤਾ ਨੂੰ ਜ਼ਖਮੀ ਕਰ ਦੇਣ ਦੇ ਦੋਸ਼ਾਂ ਤਹਿਤ ਥਾਣਾ ਫਿਰੋਜ਼ਪੁਰ ਸਦਰ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦੱਈ ਰਣਬੀਰ ਮੋਂਗਾ ਪੁੱਤਰ ਰਤਨ ਮੋਂਗਾ ਵਾਸੀ ਖਾਈ ਫੇਮੇ ਕੀ ਨੇ ਦੱਸਿਆ ਕਿ ਉਸ ਦਾ ਲੜਕਾ ਰਾਜਨ ਮੋਂਗਾ ਉਸ ਦੇ ਕਹਿਣੇ ਤੋਂ ਬਾਹਰ ਹੈ ਅਤੇ ਮੁਦੱਈ ਨੇ ਰਾਜਨ ਮੋਂਗਾ ਨੂੰ ਹਿੱਸਾ ਦੇ ਕੇ ਘਰੋਂ ਬੇਦਖਲ ਕੀਤਾ ਹੋਇਆ ਹੈ, ਜਿਸ ਦੇ ਬਾਵਜੂਦ ਉਹ ਪੈਸਿਆਂ ਦੀ ਮੰਗ ਕਰਦਾ ਸੀ ਜਿਸ ਦੇ ਚੱਲਦੇ ਰਾਜਨ ਮੋਂਗਾ ਨੇ ਮੁਦੱਈ ਨੂੰ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕੀਤੀ ਤੇ ਦਸਤੀ ਕਾਪੇ ਨਾਲ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਰਾਜਨ ਮੋਂਗਾ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।