ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

Tuesday, Mar 09, 2021 - 11:06 AM (IST)

ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਜ਼ੀਰਾ (ਗੁਰਮੇਲ): ਪਿੰਡ ਸੇਖਵਾਂ ਵਿਖੇ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ, ਜਦੋਂ ਮਾਪਿਆਂ ਦਾ ਇਕਲੌਤਾ ਪੁੱਤਰ ਪ੍ਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸੇਖਵਾਂ ਦੀ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਦੀਪ ਸਿੰਘ ਆਪਣੀ ਰਿਸ਼ਤੇਦਾਰੀ ’ਚ ਵਿਆਹ ’ਤੇ ਗਿਆ ਸੀ, ਜਿਸਦਾ ਅੱਜ ਪੇਪਰ ਸੀ ਅਤੇ ਉਹ ਆਪਣੇ ਬੁਲਟ ਮੋਟਰਸਾਈਕਲ ’ਤੇ ਬੀਤੀ ਸ਼ਾਮ ਵਾਪਸ ਆਪਣੇ ਪਿੰਡ ਆ ਰਿਹਾ ਸੀ।

ਇਹ ਵੀ ਪੜ੍ਹੋ: ਸੈਰ ਕਰਨ ਗਏ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦਿੱਤੀ ਦਰਦਨਾਕ ਮੌਤ

PunjabKesari

ਪਿੰਡ ਸਲ੍ਹੀਣਾ ਤੋਂ ਸੱਦਾ ਸਿੰਘ ਵਾਲਾ ਵਿਚਕਾਰ ਇਕ ਕੱਸੀ ਦੀ ਪੁਲੀ ’ਤੇ ਜਦ ਪ੍ਰਦੀਪ ਸਿੰਘ ਪੁੱਜਾ ਤਾਂ ਉਸਦੇ ਮੋਟਰਸਾਈਕਲ ਦਾ ਖੱਡਾ ਆਉਣ ਕਾਰਨ ਸੰਤੁਲਨ ਵਿਗੜ ਗਿਆ ਅਤੇ ਨਾ ਸੰਭਲਦਾ ਹੋਇਆ ਸਾਈਡ ’ਤੇ ਜਾ ਵੱਜਿਆ, ਜਿਸ ਕਾਰਨ ਪ੍ਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ। ਇਸ ਵਾਪਰੀ ਦਰਦਨਾਕ ਘਟਨਾ ਕਾਰਨ ਇਲਾਕੇ ’ਚ ਸ਼ੋਕ ਦੀ ਲਹਿਰ ਹੈ, ਕਿਉਂਕਿ ਮ੍ਰਿਤਕ ਮੁੰਡਾ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ, ਜਿਸਦਾ ਪਿੰਡ ਸੇਖਵਾਂ ਦੇ ਸ਼ਮਸ਼ਾਨਘਾਟ ’ਚ ਬਹੁਤ ਵੱਡੇ ਇਕੱਠ ’ਚ ਸਸਕਾਰ ਕੀਤਾ ਗਿਆ, ਹਜ਼ਾਰਾਂ ਰੋਂਦੀਆਂ ਅੱਖਾਂ ਨੇ ਮ੍ਰਿਤਕ ਪ੍ਰਦੀਪ ਸਿੰਘ ਨੂੰ ਵਿਦਾਇਗੀ ਦਿੱਤੀ ਅਤੇ ਸਿਹਰਾ ਬੰਨ੍ਹ ਕੇ ਮੌਤ ਦੀ ਘੋੜੀ ਚੜ੍ਹਾਇਆ।

ਇਹ ਵੀ ਪੜ੍ਹੋ:   ਨਵਜੋਤ ਸਿੱਧੂ ’ਤੇ ਬਦਲੇ ਭਗਵੰਤ ਮਾਨ ਦੇ ਸੁਰ, ਕਿਹਾ ਸਿੱਧੂ ਵਰਗਾ ਕੋਈ ਨਹੀਂ


author

Shyna

Content Editor

Related News