ਗੁਰੂ ਨਗਰੀ ਦੇ ਅਕਸ ਨੂੰ ਢਾਹ ਲਾ ਰਹੇ ਹਨ ਕੁਝ ਏਜੰਟ, ਵੀਡੀਓ ਹੋ ਰਹੀ ਵਾਇਰਲ

Monday, Dec 26, 2022 - 11:55 PM (IST)

ਗੁਰੂ ਨਗਰੀ ਦੇ ਅਕਸ ਨੂੰ ਢਾਹ ਲਾ ਰਹੇ ਹਨ ਕੁਝ ਏਜੰਟ, ਵੀਡੀਓ ਹੋ ਰਹੀ ਵਾਇਰਲ

ਅੰਮ੍ਰਿਤਸਰ (ਜਸਨ) : ਗੁਰੂ ਦੀ ਨਗਰੀ ਵਿਚ ਧਾਰਮਿਕ ਸਥਾਨਾਂ ’ਤੇ ਦਰਸ਼ਨਾਂ ਲਈ ਹਰ ਰੋਜ਼ ਡੇਢ ਲੱਖ ਦੇ ਕਰੀਬ ਸੈਲਾਨੀ ਆਉਂਦੇ ਹਨ ਅਤੇ ਛੁੱਟੀ ਵਾਲੇ ਦਿਨਾਂ ਵਿੱਚ ਸੈਲਾਨੀਆਂ ਦੀ ਤਦਾਦ ਇਸ ਨਾਲੋ ਵਧੇਰੇ ਹੋ ਜਾਂਦੀ ਹੈ। ਉਥੇ ਇਕ ਵਿਸ਼ਵ ਵਿਖਿਆਤ ਧਾਰਮਿਕ ਸਥਾਨ ’ਤੇ ਕੁਝ ਕੁ ਹੋਟਲਾਂ ਦੇ ਏਜੰਟ ਆਪਣੇ ਲਈ ਗ੍ਰਾਹਕਾਂ ਨੂੰ ਆਪਣੇ ਹੋਟਲਾਂ ਵਿਚ ਠਹਿਰਾਉਣ ਲਈ ਲੜਕੀਆਂ ਤੱਕ ਉਪਲੱਬਧ ਕਰਵਾਉਣ ਦਾ ਦਾਅਵਾ ਕਰਦੇ ਹਨ। ਅਜਿਹਾ ਕਰ ਕੇ ਉਹ ਗੁਰੂ ਦੀ ਨਗਰੀ ਦੇ ਅਕਸ ਨੂੰ ਧੁੰਦਲਾ ਕਰਨ ਲਈ ਨਹੀਂ ਚੂਕ ਰਹੇ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਇੱਕ ਯੂ-ਟਿਊਬਰ ਉਮਰ ਹੈਰੀਟੇਜ ਸਟਰੀਟ ’ਤੇ ਲਾਈਵ ਵੀਡੀਓ ਬਣਾ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਆ ਕੇ ਉਸ ਨੂੰ ਆਪਣੇ ਨਾਲ ਸਬੰਧਤ ਇੱਕ ਹੋਟਲ ਵਿੱਚ ਰੁਕਣ ਲਈ ਕਿਹਾ।

ਇਹ ਵੀ ਪੜ੍ਹੋ : ਗੁਜਰਾਤ ATS ਤੇ ICG ਦੀ ਵੱਡੀ ਕਾਰਵਾਈ, ਕਰੋੜਾਂ ਦੇ ਨਸ਼ੇ ਵਾਲੇ ਪਦਾਰਥਾਂ ਤੇ ਹਥਿਆਰਾਂ ਸਮੇਤ 10 ਪਾਕਿਸਤਾਨੀ ਗ੍ਰਿਫ਼ਤਾਰ

ਅਜਿਹੇ 'ਚ ਯੂ-ਟਿਊਬਰ ਉਸ ਨੂੰ ਦੱਸਦਾ ਹੈ ਕਿ ਉਹ ਪਹਿਲਾਂ ਤੋਂ ਹੀ ਇਕ ਹੋਟਲ ਵਿੱਚ ਠਹਿਰਿਆ ਹੋਇਆ ਹੈ ਤਾਂ ਉਕਤ ਏਜੰਟ ਯੂ-ਟਿਊਬਰ ਨੂੰ ਜਵਾਨ ਦੇਖ ਕੇ ਹੋਟਲ ਵਿੱਚ ਇਕ ਲੜਕੀ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕਰਦਾ ਹੈ। ਇਸ ਦੇ ਨਾਲ ਉਹ ਯੂਟਿਊਬਰ ਨੂੰ ਕਹਿੰਦਾ ਹੈ ਕਿ ਕੁੜੀ ਬਹੁਤ ਸੁੰਦਰ ਹੋਵੇਗੀ, ਉਹ ਸਿਰਫ਼ ਉਸ ਦੇ ਦੱਸੇ ਹੋਟਲ ਵਿੱਚ ਰੁਕੇ। ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਗਿਆ।

ਇਸ ’ਤੇ ਥਾਣਾ ਏ ਡਵੀਜ਼ਨ ਦੀ ਪੁਲਸ ਨੇ ਤੁਰੰਤ ਹਰਕਤ ਵਿਚ ਆ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਪੁਲਸ ਨੇ ਨੌਜਵਾਨ ਅਮਰਦੀਪ ਵਾਸੀ ਕੋਤਵਾਲੀ ਨੂੰ ਕਾਬੂ ਕਰ ਲਿਆ, ਜਿਸ ਨੇ ਵੀਡੀਓ ਵਿੱਚ ਯੂ-ਟਿਊਬਰ ਨੂੰ ਲੜਕੀ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ। ਫਿਲਹਾਲ ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News