ਸਿਪਾਹੀ ''ਤੇ ਦਾਗੀਆਂ ਗੋਲੀਆਂ

Friday, Nov 16, 2018 - 06:40 PM (IST)

ਸਿਪਾਹੀ ''ਤੇ ਦਾਗੀਆਂ ਗੋਲੀਆਂ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਸਿਪਾਹੀ 'ਤੇ ਪਿਸਤੌਲ ਨਾਲ ਗੋਲਆਂ ਚਲਾਉਣ ਦੇ ਦੋਸ਼ 'ਚ ਸੰਗਰੂਰ ਪੁਲਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਗੁਰਸਿੰਗਲ ਸਿੰਘ ਪੁੱਤਰ ਸਰਵਜੀਤ ਸਿੰਘ ਵਾਸੀ ਸੁਨਾਮ ਨੇ ਬਿਆਨ ਦਰਜ ਕਰਵਾਏ ਕਿ ਉਹ ਪੰਜਾਬ ਪੁਲਸ ਜ਼ਿਲਾ ਸੰਗਰੂਰ ਵਿਚ ਬਤੌਰ ਸਿਪਾਹੀ ਡਿਊਟੀ ਕਰਦਾ ਹਾਂ। 
ਉਕਤ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਦੋਸਤ ਰਣਜੀਤ ਸਿੰਘ ਨਾਲ ਖਾਣ-ਪੀਣ ਲਈ ਕਿਲਾ ਸਟਰੀਟ ਸੰਗਰੂਰ ਵਿਚ ਆਇਆ ਸੀ ਤਾਂ ਇਕ ਕਾਰ 'ਚੋਂ ਨਿਕਲ ਕੇ ਦੋਸ਼ੀ ਸੰਦੀਪ ਨੇ ਮੇਰੇ ਥੱਪੜ ਮਾਰਿਆ ਅਤੇ ਦੂਸਰੇ ਦੋਸ਼ੀ ਕਰਮ ਸੁਖਬੀਰ ਸਿੰਘ ਨੇ ਆਪਣੀ ਡੱਬ 'ਚੋਂ ਪਿਸਤੌਲ ਕੱਢ ਕੇ ਮੇਰੇ 'ਤੇ ਫਾਇਰ ਕੀਤਾ। ਜੋ ਮੇਰੀ ਬਾਂਹ ਵਿਚ ਲੱਗੇ। ਉਕਤ ਦੋਸ਼ੀ ਦੋ ਹੋਰ ਵਿਅਕਤੀਆਂ ਦੇ ਨਾਲ ਆਪਣੀ ਗੱਡੀ 'ਚ ਫਰਾਰ ਹੋ ਗਏ। ਇਨ੍ਹਾਂ ਦੋਵਾਂ ਦੋਸ਼ੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News