ਚੀਨ ਨਾਲ ਤਣਾਅ ਘਟਣ ਦੇ ਆਸਾਰ ਨਹੀਂ, ਸੂਰਜ ਗ੍ਰਹਿਣ ਲਾਏਗਾ ਚੰਗਿਆੜੀ

Thursday, Jun 18, 2020 - 02:50 PM (IST)

ਜਲੰਧਰ (ਧਵਨ) : ਚੀਨ ਅਤੇ ਭਾਰਤ ਦੀਆਂ ਫ਼ੌਜਾਂ ਦਰਮਿਆਨ ਗਲਵਾਨ ਘਾਟੀ 'ਚ ਹੋਈ ਮੁਠਭੇੜ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਦੀ ਸਥਿਤੀ ਪੈਦਾ ਹੋ ਚੁੱਕੀ ਹੈ। ਹੁਣ ਦੇਸ਼ ਦੀ ਸਮੁੱਚੀ ਜਨਤਾ ਦੇਖ ਰਹੀ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਅੱਗੇ ਸਬੰਧ ਕਿਸ ਤਰ੍ਹਾਂ ਦੇ ਰਹਿਣਗੇ। ਦੇਸ਼ ਦੇ ਪ੍ਰਮੁੱਖ ਜੋਤਸ਼ੀ ਸੰਜੇ ਚੌਧਰੀ ਨੇ ਪਿਛਲੇ ਦਿਨੀਂ ਪ੍ਰਕਾਸ਼ਿਤ ਆਪਣੀ ਭਵਿੱਖਵਾਣੀ 'ਚ ਇਸ ਗੱਲ ਦਾ ਇਸ਼ਾਰਾ ਕੀਤਾ ਸੀ ਕਿ 21 ਜੂਨ ਐਤਵਾਰ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦਾ ਅਸਰ ਭਾਰਤ-ਚੀਨ ਸਬੰਧਾਂ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਚੀਨ ਦੀ ਕੁੰਡਲੀ ਵਿਚ ਸੂਰਜ ਗ੍ਰਹਿਣ 6ਵੇਂ ਅਤੇ 12ਵੇਂ ਘਰ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਸੂਰਜ ਗ੍ਰਹਿਣ ਨਾਲ ਚੀਨ ਦੀ ਕੁੰਡਲੀ ਵਿਚ ਬ੍ਰਹਸਪਤੀ ਗ੍ਰਹਿ ਵੀ ਪ੍ਰਭਾਵਿਤ ਹੋਣਾ ਹੈ। ਇਸ ਨਾਲ ਚੀਨ ਦਾ ਬਾਕੀ ਦੇਸ਼ਾਂ ਨਾਲ ਵਪਾਰਕ ਯੁੱਧ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਰਹੱਦ ਵਿਵਾਦ ਹੋਰ ਵਧ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਨਾਲ ਵੀ ਵਿਵਾਦ ਗੰਭੀਰ ਹੋਣ ਦੇ ਸੰਕੇਤ ਦਿੱਤੇ ਹਨ। ਦੱਖਣੀ ਚੀਨੀ ਸਮੁੰਦਰੀ ਇਲਾਕੇ ਵਿਚ ਗਤੀਵਿਧੀਆਂ ਤੇਜ਼ ਹੋਣਗੀਆਂ। ਦੁਨੀਆ ਦੀ ਮਹਾ ਸ਼ਕਤੀ ਬਣਨ ਲਈ ਵੱਖ-ਵੱਖ ਦੇਸ਼ਾਂ ਵਿਚ ਛਲ ਕਪਟ ਦੇ ਤਰੀਕੇ ਅਪਣਾਏ ਜਾ ਸਕਦੇ ਹਨ। ਕਈ ਖੇਤਰਾਂ ਵਿਚ ਯੁੱਧ ਵਰਗੇ ਹਾਲਾਤ ਦੇਖੇ ਜਾਣਗੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਨੇ ਕੱਚੇ ਘਰ 'ਚ ਸੜ ਕੇ ਮਰੇ 5 ਸਾਲਾ ਬੱਚੇ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ

ਸੂਰਜ ਗ੍ਰਹਿਣ ਕਦੋਂ ਤੋਂ ਕਦੋਂ ਤੱਕ ਰਹੇਗਾ
21 ਜੂਨ ਐਤਵਾਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸਵੇਰੇ 9.15 ਵਜੇ ਮਿਥੁਨ ਰਾਸ਼ੀ 'ਚ ਸ਼ੁਰੂ ਹੋਵੇਗਾ ਅਤੇ ਸ਼ਾਮ ਨੂੰ 3 ਵਜ ਕੇ 4 ਮਿਟ ਤੱਕ ਚਲੇਗਾ। ਜ਼ਿਆਦਾਤਰ ਸੂਰਜ ਗ੍ਰਹਿਣ ਦੁਪਹਿਰ 12.10 ਵਜੇ ਤੱਕ ਦਿਖਾਈ ਦੇਵੇਗਾ। ਸੂਰਜ ਗ੍ਰਹਿਣ ਨੂੰ ਲੈ ਕੇ ਚਿੰਤਾਵਾਂ ਇਸ ਲਈ ਵੀ ਜ਼ਾਹਿਰ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਤੋਂ ਪਹਿਲਾਂ 20 ਦਸੰਬਰ 2019 ਨੂੰ ਧਨੁ ਰਾਸ਼ੀ ਵਿਚ ਜਦੋਂ ਸੂਰਜ ਗ੍ਰਹਿਣ ਲੱਗਾ ਸੀ ਤਾਂ ਉਸਦੇ ਬਾਅਦ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਵਧਿਆ। ਰਾਹੂ ਹੁਣ ਆਪਣੇ ਆਰਦਰਾ ਨਕਸ਼ੱਤਰ ਤੋਂ ਬਾਹਰ ਚੁੱਕਾ ਹੈ ਪਰ ਹੁਣ ਉਹ ਮੰਗਲ ਦੇ ਨਕਸ਼ੱਤਰ ਵਿਚ ਸੰਚਾਰ ਕਰ ਚੁੱਕਾ ਹੈ। ਜੋਤਸ਼ੀਆਂ ਦੀ ਚਿੰਤਾ ਇਸ ਲਈ ਵੀ ਹੈ ਕਿਉਂਕਿ ਇਸ ਸਮੇਂ ਸ਼ਨੀ, ਬ੍ਰਹਸਪਤੀ, ਸ਼ੁੱਕਰ, ਬੁੱਧ ਵਰਕੀ ਅਵਸਥਾ ਵਿਚ ਚੱਲ ਰਹੇ ਹਨ। ਇਸ ਲਈ ਕੁਝ ਅਣਕਿਆਸੀਆਂ ਘਟਨਾਵਾਂ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਦੁਨੀਆ ਵਿਚ ਕੋਰੋਨਾ ਵੀ ਪੂਰੀ ਤੇਜ਼ੀ ਨਾਲ ਵੱਧ ਰਿਹਾ ਹੈ, ਉਸਦੀ ਵੈਕਸੀਨ ਅਜੇ ਤੱਕ ਬਾਜ਼ਾਰ ਵਿਚ ਨਹੀਂ ਆਈ ਹੈ, ਇਸ ਲਈ ਸੂਰਜ ਗ੍ਰਹਿਣ ਦਾ ਅਸਰ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਚਿੰਤਾ ਜ਼ਰੂਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੀਨੀ Apps ਕਿਉਂ ਹਨ ‘ਖ਼ਤਕਨਾਕ’, ਜਾਣੋ ਕਿਵੇਂ ਪਹੁੰਚਾਉਂਦੇ ਹਨ ਨੁਕਸਾਨ


Anuradha

Content Editor

Related News