ਸੁਨਾਮ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਦੀ ਕੋਰੋਨਾ ਕਾਰਣ ਮੌਤ

Sunday, Aug 23, 2020 - 06:28 PM (IST)

ਸੁਨਾਮ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਦੀ ਕੋਰੋਨਾ ਕਾਰਣ ਮੌਤ

ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਸਥਾਨਕ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਜਗਦੀਸ਼ ਪ੍ਰਸਾਦ ਦੀ ਰਜਿੰਦਰਾ ਹਸਪਤਾਲ ਵਿਖੇ ਕੋਰੋਨਾ ਕਾਰਣ ਮੌਤ ਹੋ ਗਈ। ਜਗਦੀਸ਼ ਪ੍ਰਸਾਦ ਨੂੰ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਰਜਿੰਦਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਹੈ। 

ਇਹ ਵੀ ਪੜ੍ਹੋ :  ਮਮਦੋਟ 'ਚ ਵਿਆਹ ਵਾਲੇ ਘਰ ਪਏ ਕੀਰਣੇ, ਘੋੜੀ ਚੜ੍ਹਨ ਤੋਂ ਕੁੱਝ ਘੰਟੇ ਪਹਿਲਾਂ ਲਾੜੇ ਦੀ ਮੌਤ (ਤਸਵੀਰਾਂ) 

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਸਮਾਜ ਸੇਵੀ ਜਗਦੀਸ਼ ਪ੍ਰਸਾਦ ਦੇ ਦਿਹਾਂਤ ਦੀ ਖਬਰ ਆਈ ਤਾਂ ਸਾਰੇ ਸ਼ਹਿਰ 'ਚ ਸੋਗ ਛਾ ਗਿਆ। ਜਗਦੀਸ਼ ਪ੍ਰਸਾਦ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਹਮੇਸ਼ਾ ਅੱਗੇ ਰਹਿੰਦੇ ਸਨ ਅਤੇ ਵੱਧ ਚੜ੍ਹ ਕੇ ਹਰ ਥਾਂ 'ਤੇ ਸਹਿਯੋਗ ਦਿੰਦੇ ਸੀ ਜਿਸ ਨੂੰ ਲੈ ਕੇ ਕਈ ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਉਨ੍ਹਾਂ ਦੀ ਇਸ ਮੌਤ 'ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਖੇਡਦਾ-ਖੇਡਦਾ ਅਚਾਨਕ ਲਾਪਤਾ ਹੋਇਆ 3 ਸਾਲਾ ਬੱਚਾ, 5 ਘੰਟੇ ਬਾਅਦ ਇਸ ਹਾਲਤ 'ਚ ਦੇਖ ਉੱਡੇ ਪਰਿਵਾਰ ਦੇ ਹੋਸ਼

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਥੇ ਹੁਣ ਤਕ ਕੋਰੋਨਾ ਕਾਰਣ 8 ਮੌਤਾਂ ਹੋ ਚੁੱਕੀਆਂ ਹਨ। ਜਿਸ ਤਰ੍ਹਾਂ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਇਸ ਨੂੰ ਦੇਖਦੇ ਹੋਏ ਲੋਕਾਂ ਵਿਚ ਵੀ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਪਰਿਵਾਰ 'ਤੇ ਅਚਾਨਕ ਟੁੱਟਾ ਦੁੱਖਾ ਦਾ ਪਹਾੜ, ਖੇਤਾਂ 'ਚ ਗਏ ਇਕਲੌਤੇ ਪੁੱਤ ਨਾਲ ਵਾਪਰ ਗਿਆ ਭਾਣਾ


author

Gurminder Singh

Content Editor

Related News