ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸ਼ਾਮ 7 ਵਜੇ ਤੋਂ ਲੱਗੇਗਾ ਕਰਫਿਊ, ਡੀ.ਸੀ. ਨੇ ਦੱਸੀ ਸੱਚਾਈ
Friday, Mar 26, 2021 - 11:53 PM (IST)
ਅੰਮ੍ਰਿਤਸਰ (ਨੀਰਜ)- ਕਿਸਾਨ ਸੰਗਠਨਾਂ ਵੱਲੋਂ ਕੀਤੇ ਗਏ ਬੰਦ ਦੇ ਐਲਾਨ ਨੂੰ ਵਪਾਰੀਆਂ ਅਤੇ ਆਮ ਜਨਤਾ ਨੇ ਪੂਰਾ ਸਮਰਥਨ ਦਿੱਤਾ। ਜਾਣਕਾਰੀ ਮੁਤਾਬਕ ਸ਼ਹਿਰ ਦੇ ਸਾਰੇ ਵੱਡੇ ਬਾਜ਼ਾਰ ਅਤੇ ਛੋਟੇ ਬਾਜ਼ਾਰ ਪੂਰੀ ਤਰ੍ਹਾਂ ਤੋਂ ਬੰਦ ਰਹੇ।ਕਿਸਾਨ ਸੰਗਠਨਾਂ ਨੇ ਪਹਿਲਾਂ ਹੀ ਐਲਾਨ ਦਿੱਤਾ ਸੀ ਕਿ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਭਾਰਤ ਬੰਦ ਰਹੇਗਾ ਅਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇਸਦੇ ਚਲਦੇ ਸਵੇਰ ਤੋਂ ਹੀ ਹੜਤਾਲ ਦੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਸਨ। ਰੇਲਵੇ ਸਟੇਸ਼ਨ ਤੋਂ ਟਰੇਨਾਂ ਨਹੀਂ ਚੱਲੀਆਂ ਅਤੇ ਬੱਸ ਅੱਡਿਆਂ ਤੋਂ ਬੱਸਾਂ ਨਹੀਂ ਚੱਲੀਆਂ।
ਇਹ ਵੀ ਪੜ੍ਹੋ- ਜ਼ਿਲਾ ਕਪੂਰਥਲਾ 'ਚ ਕੋਰੋਨਾ ਦਾ ਕਹਿਰ ਜਾਰੀ, 327 ਨਵੇਂ ਪਾਜੇਟਿਵ ਕੇਸ
ਆਲਮ ਇਹ ਰਿਹਾ ਕਿ ਇਕ ਤਰ੍ਹਾਂ ਨਾਲ ਕਰਫਿਊ ਵਰਗੇ ਹਾਲਾਤ ਬਣ ਗਏ ਸੜਕਾਂ ’ਤੇ ਵੀ ਵਾਹਨਾਂ ਦੀਆਂ ਗਤੀਵਿਧੀਆਂ ਨਾਮਾਤਰ ਹੀ ਰਹੀਆਂ ਅਤੇ ਲੋਕ ਆਪੋ-ਆਪਣੇ ਘਰਾਂ ਵਿਚੋਂ ਬਾਹਰ ਨਹੀਂ ਨਿਕਲੇ। ਸ਼ਾਮ 6 ਵਜੇ ਹੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਖੋਲ੍ਹੇ ਅਤੇ ਫਿਰ ਤੋਂ ਇਕੋ ਜਿਹੇ ਹਾਲਾਤ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ਹਿਰ ਦੇ ਸਾਰੇ ਮੁੱਖ ਬਾਜ਼ਾਰ ਜਿਵੇਂ ਹਾਲ ਬਾਜ਼ਾਰ,ਕਟੜਾ ਜੈਮਲ ਸਿੰਘ, ਕੱਪੜਾ ਮਾਰਕੀਟ, ਲਾਰੈਂਸ ਰੋਡ , ਮਾਲ ਰੋਡ , ਮਜੀਠਾ ਰੋਡ , ਤਰਨ ਤਾਰਨ ਰੋਡ ਆਦਿ ਬੰਦ ਨਜ਼ਰ ਆਏ।
ਇਹ ਵੀ ਪੜ੍ਹੋ- ਨੰਗੇ ਧੜ ਕਿਸਾਨਾਂ ਨੇ 'ਭਾਰਤ ਬੰਦ' ਦੌਰਾਨ ਕਈ ਰੇਲ ਟਰੈਕ ਤੇ ਸੜਕਾਂ ਕੀਤੀਆਂ ਜਾਮ
ਸ਼ਾਮ 7 ਵਜਦੇ ਹੀ ਕਰਫਿਊ ਦੀ ਰਹੀ ਅਫਵਾਹ
ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਚੱਲਣ ਵਾਲੀ ਹੜਤਾਲ ਦੇ ਨਾਲ-ਨਾਲ ਰਾਤ ਨੂੰ 7 ਵਜੇ ਤੋਂ ਕਰਫਿਊ ਲੱਗਣ ਦੀ ਅਫਵਾਹ ਵੀ ਪੂਰੀ ਤਰ੍ਹਾਂ ਨਾਲ ਜ਼ੋਰ ਫੜਣ ਲੱਗੀ। ਹਾਲਾਂਕਿ ਇਸ ਸਬੰਧ ’ਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ 7 ਵਜੇ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦਾ ਕਰਫਿਊ ਪ੍ਰਸ਼ਾਸਨ ਵੱਲੋਂ ਨਹੀਂ ਲਗਾਇਆ ਗਿਆ ਹੈ ਸਿਰਫ ਰਾਤ ਨੂੰ 9 ਵਜੇ ਹੀ ਕਰਫਿਊ ਲਗਾਇਆ ਜਾਵੇਗਾ ਫਿਰ ਵੀ ਸੋਸ਼ਲ ਮੀਡੀਆ ’ਤੇ ਸ਼ਾਮ ਨੂੰ 7 ਵਜੇ ਕਰਫਿਊ ਦੀ ਅਫਵਾਹ ਚੱਲਦੀ ਰਹੀ।
ਇਹ ਵੀ ਪੜ੍ਹੋ- ਜ਼ਿਲਾ ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਹੋਇਆ ਭਾਰੀ ਵਾਧਾ, 10 ਲੋਕਾਂ ਦੀ ਮੌਤ
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਕੁਮੈਂਟ ਕਰ ਕੇ ਦਿਓ ਆਪਣੀ ਰਾਏ।