ਪਤੀ ਤੇ ਜੇਠ ਨੇ ਵਿਆਹੁਤਾ ਨਾਲ ਕੀਤੀ ਕੁੱਟਮਾਰ, ਰੋ-ਰੋ ਕੇ ਸੋਸ਼ਲ ਮੀਡੀਆ 'ਤੇ ਲਾਈ ਗੁਹਾਰ (ਵੀਡੀਓ)

11/03/2018 5:07:46 PM

ਅੰਮ੍ਰਿਤਸਰ (ਸੁਮਿਤ ਖੰਨਾ) : ਸੋਸ਼ਲ ਮੀਡੀਆ 'ਤੇ ਸਹੁਰਾ ਪਰਿਵਾਰ ਤੋਂ ਦੁਖੀ ਇਕ ਵਿਆਹੁਤਾ ਵਲੋਂ ਆਪਣੇ 'ਤੇ ਹੋਈ ਤਸ਼ੱਦਤ ਨੂੰ ਬਿਆਨ ਕੀਤਾ ਗਿਆ ਹੈ। ਵੀਡੀਓ 'ਚ ਵਿਆਹੁਤਾ ਨੇ ਦੋਸ਼ ਲਗਾਇਆ ਕਿ ਉਸ ਦਾ ਸਹੁਰਾ ਪਰਿਵਾਰ ਆਏ ਦਿਨ ਦਾਜ ਲਈ ਉਸ ਨੂੰ ਤੰਗ ਪਰੇਸ਼ਾਨ ਕਰਦਾ ਹੈ ਤੇ ਉਸ ਨਾਲ ਕੁੱਟਮਾਰ ਕਰਦਾ ਹੈ।  ਉਸ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ ਉਸ ਦੇ ਪਤੀ, ਜੇਠ ਤੇ ਸੱਸ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਸਬੰਧੀ ਉਸ ਨੇ ਪੁਲਸ ਤੋਂ ਵੀ ਕਈ ਵਾਰ ਮਦਦ ਮੰਗੀ ਪਰ ਜਦੋਂ ਕੋਈ ਮਦਦ ਨਹੀਂ ਮਿਲੀ ਤਾਂ ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਤੇ ਆਪਣਾ ਦਰਜ ਬਿਆਨ ਕਰ ਦਿੱਤਾ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪ੍ਰਿਆ ਨੇ ਦੱਸਿਆ ਕਿ ਉਸ ਨੇ ਪੁਲਸ ਕੋਲੋਂ ਵਾਰ-ਵਾਰ ਮਦਦ ਮੰਗੀ ਪਰ ਉਹ ਵੀ ਸਹੁਰਿਆ ਨਾਲ ਮਿਲ ਗਏ ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

ਜਾਣਕਾਰੀ ਮੁਤਾਬਕ ਪ੍ਰਿਆ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਤੇ ਵਿਆਹ ਦੇ ਕੁਝ ਸਮੇਂ ਬਾਅਦ ਤੋਂ ਹੀ ਸਹੁਰਾ ਪਰਿਵਾਰ ਉਸ 'ਤੇ ਕਹਿਰ ਢਾਅ ਰਿਹਾ ਹੈ। ਖੁਸ਼ੀਆਂ ਦਾ ਇਹ ਰਿਸ਼ਤਾ ਹੁਣ ਉਸ ਲਈ ਬੋਝ ਬਣ ਚੁੱਕਾ ਹੈ। 


Related News