ਹੁਣ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਹਥਿਆਰਾਂ ਦੀ ਮਾਰਕੀਟਿੰਗ, ਗੈਂਗਸਟਰਾਂ ਦੇ ਨਾਂ ’ਤੇ ਬਣੇ ਪੇਜਾਂ ’ਤੇ ਲਗਾਈ ਜਾ ਰਹੀ ਸੇਲ

Saturday, Jul 03, 2021 - 06:31 PM (IST)

ਹੁਣ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਹਥਿਆਰਾਂ ਦੀ ਮਾਰਕੀਟਿੰਗ, ਗੈਂਗਸਟਰਾਂ ਦੇ ਨਾਂ ’ਤੇ ਬਣੇ ਪੇਜਾਂ ’ਤੇ ਲਗਾਈ ਜਾ ਰਹੀ ਸੇਲ

ਲੁਧਿਆਣਾ (ਰਾਜ) : ਅੱਜ ਕੱਲ ਹਰ ਕੰਮ ਸੋਸ਼ਲ ਮੀਡੀਆ ’ਤੇ ਹੋ ਗਿਆ ਹੈ। ਹਰ ਵਿਅਕਤੀ ਆਪਣੇ ਵਪਾਰ ਨੂੰ ਵਧਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਿਹਾ ਹੈ। ਇਸੇ ਤਰ੍ਹਾਂ ਹੁਣ ਬਦਮਾਸ਼ ਅਤੇ ਗੈਂਗਸਟਰ ਵੀ ਸੋਸ਼ਲ ਮੀਡੀਆ ਰਾਹੀਂ ਆਪਣਾ ਨੈੱਟਵਰਕ ਵਧਾ ਰਹੇ ਹਨ। ਪਹਿਲਾਂ ਬਦਮਾਸ਼ ਲੁੱਕ-ਛਿੱਪ ਕੇ ਹਥਿਆਰਾਂ ਦੀ ਸਪਲਾਈ ਕਰਦੇ ਸਨ ਪਰ ਹੁਣ ਬਦਮਾਸ਼ਾਂ ਨੇ ਸੋਸ਼ਲ ਮੀਡੀਆ ’ਤੇ ਨਾਜਾਇਜ਼ ਹਥਿਆਰਾਂ ਦੀ ਸੇਲ ਲਗਾ ਰੱਖੀ ਹੈ, ਜੋ ਕਿ ਸੋਸ਼ਲ ਮੀਡੀਆ ਜ਼ਰੀਏ ਨਾਜਾਇਜ਼ ਹਥਿਆਰਾਂ ਦੀ ਖੁੱਲ੍ਹੇਆਮ ਮਾਰਕੀਟਿੰਗ ਕਰ ਰਹੇ ਹਨ। ਖ਼ਤਰਨਾਕ ਗੈਂਗਸਟਰਾਂ ਦੇ ਨਾਂ ਨਾਲ ਬਣੇ ਸੋਸ਼ਲ ਮੀਡੀਆ ਪੇਜ ਅਤੇ ਅਕਾਊਂਟ ’ਤੇ ਬਦਮਾਸ਼ਾਂ ਵੱਲੋਂ ਦੇਸੀ ਕੱਟੇ ਅਤੇ ਵਿਦੇਸ਼ੀ ਪਿਸਤੌਲਾਂ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਹਥਿਆਰ ਲੈਣ ਦੇ ਇਛੁੱਕ ਲੋਕਾਂ ਲਈ ਬਦਮਾਸ਼ ਸ਼ਰੇਆਮ ਵ੍ਹਟਸਐਪ ਨੰਬਰ ਪਾ ਰਹੇ ਹਨ ਅਤੇ ਲਿਖ ਰਹੇ ਹਨ ਕਿ ਜੇਕਰ ਕਿਸੇ ਨੇ ਹਥਿਆਰ ਖਰੀਦਣਾ ਹੈ ਤਾਂ ਉਨ੍ਹਾਂ ਦੇ ਵ੍ਹਟਸਐਪ ਨੰਬਰ ’ਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਸੁਖਬੀਰ ਦੀ ਲਾਈਵ ਰੇਡ, ਅਕਾਲੀਆਂ ਨੇ ਮਾਰਿਆ ਫ਼ੀਤਾ, 100 ਫੁੱਟ ਤੋਂ ਡੂੰਘੀ ਨਿਕਲੀ ਖੱਡ

PunjabKesari

ਸੋਸ਼ਲ ਮੀਡੀਆ ’ਤੇ ਭਰੇ ਪਏ ਹਨ ਅਜਿਹੇ ਪੇਜ ਅਤੇ ਨਿੱਜੀ ਅਕਾਊਂਟ
ਸੋਸ਼ਲ ਮੀਡੀਆ ਦੇ ਸੋਸ਼ਲ ਪੇਜ ’ਤੇ ਗੈਂਗਸਟਰਾਂ ਦੇ ਨਾਂ ’ਤੇ ਕਈ ਅਜਿਹੇ ਪੇਜ ਬਣੇ ਹੋਏ ਹਨ। ਕਈਆਂ ਨੇ ਫਰਜ਼ੀ ਨਾਵਾਂ ’ਤੇ ਅਕਾਊਂਟ ਬਣਾ ਰੱਖਿਆ ਹੈ। ਉਨ੍ਹਾਂ ਵਿਚ ਪਿਸਟਲ, ਦੇਸੀ ਕੱਟੇ, ਕਾਰਤੂਸ ਸਮੇਤ ਕਈ ਹਥਿਆਰਾਂ ਦੀਆਂ ਤਸਵੀਰਾਂ, ਵੀਡੀਓ ਅਪਲੋਡ ਕੀਤੀਆਂ ਹੋਈਆਂ ਹਨ ਅਤੇ ਥੱਲੇ ਸੰਪਰਕ ਲਈ ਵ੍ਹਟਸਐਪ ਨੰਬਰ ਦਿੱਤੇ ਹੋਏ ਹਨ। ਇਸ ਵਿਚ ਜ਼ਿਆਦਾਤਰ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਗੈਂਗਸਟਰਾਂ ਦੇ ਨਾਂ ਨਾਲ ਪੇਜ ਬਣੇ ਹੋਏ ਹਨ।

ਇਹ ਵੀ ਪੜ੍ਹੋ : ਮਾਨਸਾ ’ਚ ਕਾਰ ਤੇ ਬਸ ਵਿਚਾਲੇ ਵੱਡਾ ਹਾਦਸਾ, ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ (ਤਸਵੀਰਾਂ)

ਇੰਡੀਆ ’ਚ ਕਿਤੇ ਵੀ ਸਪਲਾਈ ਦਾ ਕੀਤਾ ਜਾ ਰਿਹਾ ਦਾਅਵਾ
ਸੋਸ਼ਲ ਮੀਡੀਆ ਗੈਂਗ ਨੇ ਸੋਸ਼ਲ ਮੀਡਆ ’ਤੇ ਕਈ ਪੇਜ਼ ਤਿਆਰ ਕੀਤੇ ਹੋਏ ਹਨ, ਜੋ ਵੱਖ-ਵੱਖ ਖ਼ਤਰਨਾਮ ਗੈਂਗਸਟਰਾਂ ਦੇ ਨਾਮ ’ਤੇ ਬਣਾਏ ਗਏ ਹਨ। ਹਾਲਾਂਕਿ ਇਨ੍ਹਾਂ ਨੂੰ ਗੈਂਗਸਟਰ ਖੁਦ ਅਪਰੇਟ ਨਹੀਂ ਕਰਦੇ ਪਰ ਉਨ੍ਹਾਂ ਦੇ ਗੁਰਗੇ ਇਸ ਨੂੰ ਦੇਖਦੇ ਹਨ। ਪੁਲਸ ਦੀ ਸਖ਼ਤੀ ਕਾਰਨ ਕਈ ਬਦਮਾਸ਼ ਖੁਦ ਹਥਿਆਰ ਲੈ ਕੇ ਨਹੀਂ ਆਉਂਦੇ। ਇਸ ਲਈ ਸੋਸ਼ਲ ਮੀਡੀਆ ਦਾ ਇਹ ਗੈਂਗ ਹਥਿਆਰ ਖਰੀਦਣ ’ਤੇ ਇਸ ਨੂੰ ਇੰਡੀਆ ਦੇ ਕਿਸੇ ਵੀ ਜਗ੍ਹਾ ਸਪਲਾਈ ਦਾ ਦਾਅਵਾ ਵੀ ਕਰਦਾ ਹੈ।

ਇਹ ਵੀ ਪੜ੍ਹੋ : ਪੁਲਸ ਦੀ ਮੋਸਟ ਵਾਂਟੇਡ ਲਿਸਟ ’ਚ ਸ਼ਾਮਲ ਗੈਂਗਸਟਰ ਮੁਕਾਬਲੇ ਤੋਂ ਬਾਅਦ ਬਠਿੰਡਾ ’ਚ ਗ੍ਰਿਫ਼ਤਾਰ

PunjabKesari

ਛੋਟੀ ਉਮਰ ਦੇ ਨੌਜਵਾਨ ਪੇਜ ਕਰਦੇ ਹਨ ਅਪਰੇਟ
ਜੇਕਰ ਇਸ ਸੋਸ਼ਲ ਮੀਡੀਆ ਪੇਜ ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਵਿਚ ਛੋਟੀ ਉਮਰ ਦੇ ਨੌਜਵਾਨ ਹਨ, ਜੋ ਇਨ੍ਹਾਂ ਪੇਜਾਂ ਨੂੰ ਅਪਰੇਟ ਕਰਦੇ ਹਨ। ਲੁਧਿਆਣਾ ਵਿਚ ਵੀ ਕੁਝ ਦਿਨ ਪਹਿਲਾਂ ਦੋ ਸ਼ੁਭਮ ਮੋਟਾ ਗੈਂਗ ਅਤੇ ਪੁਨੀਤ ਬੈਂਸ ਦੇ ਗੈਂਗ ਨੂੰ ਪੁਲਸ ਨੇ ਕਾਬੂ ਕੀਤਾ ਸੀ, ਜਿਸ ਵਿਚ ਤਕਰੀਬਨ ਸਾਰੇ ਮੁਲਜ਼ਮ ਛੋਟੀ ਉਮਰ ਦੇ ਸਨ। ਇਸ ਛੋਟੀ ਉਮਰ ਦੇ ਨੌਜਵਾਨ ਬਦਮਾਸ਼ਾਂ ਦੇ ਸੰਪਰਕ ਵਿਚ ਆ ਕੇ ਅਜਿਹਾ ਕੰਮ ਸ਼ੁਰੂ ਕਰ ਦਿੰਦੇ ਹਨ ਪਰ ਅਜਿਹੇ ਕਈ ਅਕਾਊਂਟ ਹਨ, ਜੋ ਵਿਦੇਸ਼ਾਂ ਤੋਂ ਅਪਰੇਟ ਹੋ ਰਹੇ ਹਨ ਕਿਉਂਕਿ ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ ਦੇ ਕੇਸ ’ਚ ਵੀ ਸਾਹਮਣੇ ਆਇਆ ਸੀ ਕਿ ਕੈਨੇਡਾ ਬੈਠਾ ਭੁੱਲਰ ਦਾ ਸਾਥੀ ਸੋਸ਼ਲ ਮੀਡੀਆ ’ਤੇ ਨਜ਼ਰ ਰੱਖ ਕੇ ਨੌਜਵਾਨਾਂ ਨੂੰ ਲੱਭਦਾ ਸੀ, ਜੋ ਬਦਮਾਸ਼ਾਂ ਤੋਂ ਪ੍ਰਭਾਵਿਤ ਹੁੰਦੇ ਸਨ। ਅਜਿਹੇ ਨੌਜਵਾਨਾਂ ਨੂੰ ਝਾਂਸੇ ਵਿਚ ਲੈ ਕੇ ਉਨ੍ਹਾਂ ਤੋਂ ਕੰਮ ਕਰਵਾਏ ਜਾਂਦੇ ਸਨ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ’ਚ ਅਕਾਲੀ ਆਗੂ ’ਤੇ ਜ਼ਬਰਦਸਤ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਹਰ ਰੇਟ ’ਤੇ ਹਥਿਆਰ ਮੁਹੱਈਆ
ਬਦਮਾਸ਼ਾਂ ਵੱਲੋਂ ਦਿੱਤੇ ਗਏ ਇਕ ਨੰਬਰ ’ਤੇ ਜਦੋਂ ਸੰਪਰਕ ਕੀਤਾ ਤਾਂ ਉਸ ਨੇ ਬੇਝਿੱਜਕ ਹਥਿਆਰ ਦੇ ਰੇਟ ਦੱਸ ਦਿੱਤਾ ਅਤੇ ਉਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਹਰ ਰੇਟ ਦੇ ਹਥਿਆਰ ਹਨ। ਦੇਸੀ ਤੋਂ ਲੈ ਕੇ ਵਿਦੇਸ਼ੀ ਤੱਕ ਮੁਹੱਈਆ ਹਨ। ਇਕ ਹਥਿਆਰ ਦਾ ਰੇਟ ਉਸ ਨੇ 17 ਹਜ਼ਾਰ ਰੁਪਏ ਦੱਸਿਆ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਉਨ੍ਹਾਂ ਕੋਲ ਸਸਤੇ ਹਥਿਆਰ ਵੀ ਹਨ। ਪਹਿਲਾਂ ਪੈਸੇ ਦੇਣ ਲਈ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਨਵਾਂ ਮੋੜ, ਦਵਿੰਦਰ ਬੰਬੀਹਾ ਗਰੁੱਪ ਨੇ ਲਈ ਜ਼ਿੰਮੇਵਾਰੀ

PunjabKesari

ਪੁਲਸ ਰਿਕਾਰਡ ’ਚ ਮਾਰੇ ਗਏ ਗੈਂਗਸਟਰਾਂ ਨੂੰ ਸੋਸ਼ਲ ਮੀਡੀਆ ’ਤੇ ਰੱਖਿਆ ਗਿਆ ਜ਼ਿੰਦਾ
ਪੁਲਸ ਮੁਕਾਬਲੇ ਜਾਂ ਗੈਂਗਵਾਰ ਵਿਚ ਮਾਰੇ ਗਏ ਗੈਂਗਸਟਰਾਂ ਦੇ ਨਾਮ ’ਤੇ ਸੋਸ਼ਲ ਮੀਡੀਆ ’ਤੇ ਕਈ ਪੇਜ ਬਣੇ ਹੋਏ ਹਨ। ਉਨ੍ਹਾਂ ਦੇ ਗੁਰਗੇ ਇਨ੍ਹਾਂ ਗੈਂਗਸਟਰਾਂ ਨੂੰ ਸੋਸ਼ਲ ਮੀਡੀਆ ’ਤੇ ਜ਼ਿੰਦਾ ਰੱਖਦੇ ਹਨ। ਉਨ੍ਹਾਂ ਦੇ ਗੈਂਗ ਨੂੰ ਅੱਗੇ ਵਧਾਉਂਦੇ ਹਨ। ਇਕ-ਇਕ ਗੈਂਗਸਟਰ ਦੇ ਪੇਜ ’ਤੇ ਕਈ ਲੱਖਾਂ ਫਾਲੋਅਰ ਜੁੜੇ ਹੁੰਦੇ ਹਨ, ਜੋ ਇਨ੍ਹਾਂ ਦੀ ਹਮਾਇਤ ਕਰਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ’ਤੇ ਵੱਡੇ ਖ਼ੁਲਾਸਾ, ਵਟਸਐਪ ’ਤੇ ਫਾਈਨਲ ਹੁੰਦੀਆਂ ਹਨ ਕੁੜੀਆਂ

ਕੀ ਕਹਿਣਾ ਹੈ ਏ. ਡੀ. ਜੀ. ਪੀ. ਦਾ
ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਆਰ. ਐੱਨ. ਢੋਕੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜੇਕਰ ਕੋਈ ਫੇਸਬੁੱਕ ਪੇਜ ’ਤੇ ਹਥਿਆਰਾਂ ਦੀ ਖਰੀਦੋ-ਫਰੋਖਤ ਕਰ ਰਿਹਾ ਹੈ ਤਾਂ ਗੰਭੀਰ ਕੇਸ ਹੈ। ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News