ਸੋਸ਼ਲ ਮੀਡੀਆ ''ਤੇ ਲੀਕ ਹੋਈ ਕੁੱਟਮਾਰ ਦੀ ਇਹ ਵੀਡੀਓ, ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

Friday, Jun 19, 2020 - 06:49 PM (IST)

ਸੋਸ਼ਲ ਮੀਡੀਆ ''ਤੇ ਲੀਕ ਹੋਈ ਕੁੱਟਮਾਰ ਦੀ ਇਹ ਵੀਡੀਓ, ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

ਗੁਰਦਾਸਪੁਰ (ਗੁਰਪ੍ਰੀਤ, ਵਿਨੋਦ) : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਵਿਅਕਤੀ ਅਤੇ ਦੋ ਬੀਬੀਆਂ ਇਕ ਹੋਰ ਬੀਬੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਕੁੱਟਮਾਰ ਕਰਨ ਵਾਲਾ ਵਿਅਕਤੀ ਬੀਬੀ ਨੂੰ ਵਾਲਾਂ ਤੋਂ ਫੜ ਕੇ ਘੜੀਸ ਰਿਹਾ ਸੀ ਅਤੇ ਉਸ ਨੂੰ ਡੰਡੇ ਨਾਲ ਕੁੱਟ ਰਿਹਾ ਸੀ। ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਵੀਡੀਓ ਗੁਰਦਾਸਪੁਰ ਦੇ ਪਿੰਡ ਡੇਅਰੀਵਾਲ ਦਰੋਗਾ ਦੀ ਹੈ, ਜਿੱਥੇ ਪੀੜਤਾ ਕੰਵਲਜੀਤ ਕੌਰ ਨਾਲ ਉਸ ਦਾ ਜੇਠ, ਜਿਠਾਣੀ ਅਤੇ ਸੱਸ ਕੁੱਟਮਾਰ ਕਰ ਰਹੇ ਹਨ। 

PunjabKesari

ਵੀਡੀਓ ਲੀਕ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤਾ ਦਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਇਲਾਜ ਅਧੀਨ ਕੰਵਲਜੀਤ ਕੌਰ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦਾ ਵਿਆਹ ਲਵਪ੍ਰੀਤ ਸਿੰਘ ਵਾਸੀ ਡੇਅਰੀਵਾਲ ਦਰੋਗਾ ਨਾਲ ਹੋਇਆ ਸੀ, ਜੋ ਵਿਦੇਸ਼ ਵਿਚ ਪੱਕੇ ਤੌਰ 'ਤੇ ਰਹਿੰਦਾ ਹੈ। ਜਦੋਂ ਉਹ ਪਿਛਲੀ ਵਾਰ ਇਥੇ ਆਇਆ ਤਾਂ ਮੇਰੇ ਨਾਲ ਝਗੜਾ ਹੋ ਗਿਆ ਅਤੇ ਬਾਅਦ ਵਿਚ ਪਰਿਵਾਰ ਵਿਚ ਬੈਠ ਕੇ ਮਾਮਲਾ ਖ਼ਤਮ ਹੋ ਗਿਆ ਪਰ ਉਸ ਦੇ ਵਾਪਸ ਵਿਦੇਸ਼ ਜਾਣ ਤੋਂ ਬਾਅਦ ਸੱਸ ਅਤੇ ਜੇਠ ਮੈਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਮੇਰਾ ਜੇਠ ਮੇਰੇ 'ਤੇ ਮਾੜੀ ਨਜ਼ਰ ਰੱਖਣ ਲੱਗਾ।

ਇਹ ਵੀ ਪੜ੍ਹੋ : ਪੰਜਾਬ ਦੇ ਚਾਰ ਸੁਪਾਰੀ ਕਿਲਰ ਉਤਰਾਖੰਡ ''ਚ ਗ੍ਰਿਫਤਾਰ, ਪੁਲਸ ਕੋਲ ਕੀਤਾ ਵੱਡਾ ਖ਼ੁਲਾਸਾ

PunjabKesari

ਇਹ ਗੱਲ ਜਦੋਂ ਮੈਂ ਆਪਣੀ ਸੱਸ ਅਤੇ ਘਰ ਵਾਲੇ ਨੂੰ ਦੱਸੀ ਤਾਂ ਕਿਸੇ ਨੇ ਮੇਰਾ ਯਕੀਨ ਨਹੀਂ ਕੀਤਾ ਤਾਂ ਮੈਂ ਇਹ ਗੱਲ ਆਪਣੀ ਭਾਬੀ ਨੂੰ ਦੱਸੀ, ਕੱਲ੍ਹ ਜਦੋਂ ਮੇਰੀ ਭਾਬੀ ਇਥੇ ਗੱਲਬਾਤ ਕਰਨ ਆਈ ਤਾਂ ਇਨ੍ਹਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦੀ ਮੇਰੀ ਭਾਬੀ ਵਲੋਂ ਵੀਡੀਓ ਬਣਾ ਲਈ। ਪੀੜਤਾ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

PunjabKesari
ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਵੀਡੀਓ ਦਾ ਪਤਾ ਲੱਗਾ ਤਾਂ ਉਸੇ ਸਮੇਂ ਪੀੜਤਾ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੀੜਤਾ ਨੇ ਆਪਣੇ ਜੇਠ, ਜਿਠਾਣੀ ਅਤੇ ਸੱਸ 'ਤੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਠਿੰਡਾ ਵਿਚ ਕੋਰੋਨਾ ਦੇ ਤਿੰਨ ਨਵੇਂ ਮਰੀਜ਼ਾਂ ਦੀ ਪੁਸ਼ਟੀ

PunjabKesari


author

Gurminder Singh

Content Editor

Related News