ਚੋਰਾਂ ਨੇ ਦਿਨ-ਦਿਹਾੜੇ ਘਰ ’ਚੋਂ ਸੋਨੇ ਦੇ ਗਹਿਣੇ, ਵਿਦੇਸ਼ੀ ਕਰੰਸੀ ਤੇ ਲੈਪਟਾਪ ’ਤੇ ਕੀਤਾ ਹੱਥ ਸਾਫ਼
Monday, Apr 14, 2025 - 06:45 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਪੁਲਸ ਦੇ ਡਰ ਤੋਂ ਅਪਰਾਧੀ ਕਿਸਮ ਦੇ ਲੋਕ ਕਿੰਨੇ ਨਿਡਰ ਹਨ, ਦੀ ਤਾਜ਼ਾ ਮਿਸਾਲ ਨਵਾਂਸ਼ਹਿਰ ਦੇ ਸਲੋਹ ਰੋਡ ’ਤੇ ਸਥਿਤ ਵਿਕਾਸ ਨਗਰ ਦੀ ਸੰਘਣੀ ਆਬਾਦੀ ’ਚ ਦਿਨ-ਦਿਹਾੜੇ ਇਕ ਘਰ ’ਚੋਂ ਭਾਰਤੀ ਕਰੰਸੀ, ਡਾਲਰ-ਪਾਊਂਡ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਘਟਨਾ ਹੈ। ਚੋਰ ਦੁਪਹਿਰ 3 ਵਜੇ ਦਿਨ-ਦਿਹਾੜੇ ਘਰ ’ਚ ਦਾਖ਼ਲ ਹੋਏ ਅਤੇ ਤਿੰਨ ਘੰਟੇ ਤੱਕ ਘਰ ’ਚ ਫਰੌਲਾ-ਫਰਾਲੀ ਕਰਦੇ ਰਹੇ, ਜਿਸ ਤੋਂ ਬਾਅਦ ਸੀ. ਸੀ. ਟੀ. ਵੀ. ਫੁਟੇਜ਼ ਵਿਚ ਚੋਰ ਨਾਲ ਘਰ ਵਿਚੋਂ ਗਹਿਣੇ, ਨਕਦੀ ਆਦਿ ਚੋਰੀ ਦੀ ਕਿੱਟ ਵਿੱਚ ਲੈ ਕੇ ਜਾਂਦੇ ਕੈਮਰੇ ’ਚ ਤਸਵੀਰਾਂ ਕੈਦ ਹੋ ਗਈਆਂ ਹਨ।
ਘਰ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ। ਜਦੋਂ ਉਹ ਰਾਤ ਕਰੀਬ 9.30 ਵਜੇ ਘਰ ਪਰਤਿਆ ਤਾਂ ਘਰ ਦੇ ਮੁੱਖ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਸੀ ਪਰ ਘਰ ਦੇ ਅੰਦਰਲੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਕਮਰਿਆਂ ਵਿਚ ਸਾਮਾਨ ਖਿਲਰਿਆ ਪਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਭਾਰੀ! ਮੌਮਮ ਦੀ ਹੋਈ ਵੱਡੀ ਭਵਿੱਖਬਾਣੀ, ਜਾਣੋ ਕਦੋ ਪਵੇਗਾ ਮੀਂਹ ਤੇ...
ਉਸ ਨੇ ਦੱਸਿਆ ਕਿ ਉਹ ਗੇਟ ਟੱਪ ਕੇ ਉਕਤ ਘਰ ’ਚ ਦਾਖ਼ਲ ਹੋਇਆ ਅਤੇ ਅੰਦਰ ਆ ਕੇ ਕਮਰੇ ਦੀ ਗਰਿੱਲ ਅਤੇ ਜਾਲ ਤੋੜ ਕੇ ਕਮਰੇ ’ਚ ਦਾਖ਼ਲ ਹੋਇਆ। ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰ ਘਰ ’ਚੋਂ ਕਰੀਬ 7 ਤੋਲੇ ਸੋਨੇ ਦੇ ਗਹਿਣੇ, ਕਰੀਬ 5 ਲੱਖ ਰੁਪਏ, 2.5 ਲੱਖ ਦੀ ਵਿਦੇਸ਼ੀ ਕਰੰਸੀ, 15 ਹਜ਼ਾਰ ਦੀ ਭਾਰਤੀ ਕਰੰਸੀ, 2 ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਅਣਪਛਾਤੇ ਚੋਰ, ਜਿਸ ਦੀ ਇਕ ਲੱਤ ’ਚ ਕੁਝ ਨੁਕਸ ਜਾਪਦਾ ਸੀ ਅਤੇ ਲੰਗੜਾ ਕੇ ਚੱਲ ਰਿਹਾ ਸੀ, ਨੂੰ ਪ੍ਰਕਾਸ਼ ਮਾਡਲ ਸਕੂਲ ਦੀ ਗਲੀ, ਰਾਹੋਂ ਰੋਡ ਤੋਂ ਆਸ਼ਾ ਨੰਦ ਮਾਡਲ ਸਕੂਲ ਦੀ ਗਲੀ ਤੋਂ ਪੰਡੋਰਾ ਮੁਹੱਲੇ ਵੱਲ ਨੂੰ ਜਾਂਦੇ ਹੋਏ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਿਤ ਕਰਨ ’ਤੇ ਪੁਲਸ ਮੁਲਾਜ਼ਮਾਂ ਨੇ ਘਰ ’ਚ ਆ ਕੇ ਜਾਂਚ ਕੀਤੀ ਅਤੇ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ।
ਇਹ ਵੀ ਪੜ੍ਹੋ: MLA ਦੇ ਖ਼ਾਸਮਖ਼ਾਸ ਰਹੇ ਪੰਜਾਬ ਦੇ ਅਧਿਕਾਰੀ 'ਤੇ ਡਿੱਗੀ ਗਾਜ, ਹੋਇਆ ਤਬਾਦਲਾ, ਕਾਰਾ ਜਾਣ ਹੋਵੋਗੇ ਹੈਰਾਨ
ਪੁਲਸ ਜਲਦੀ ਹੀ ਚੋਰ ਨੂੰ ਫੜਨ ਵਿਚ ਹੋਵੇਗੀ ਕਾਮਯਾਬ : ਐੱਸ. ਐੱਚ. ਓ.
ਐੱਸ. ਐੱਚ. ਓ. ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਚੋਰ ਦੀ ਲਗਭਗ ਸ਼ਨਾਖ਼ਤ ਕਰ ਲਈ ਹੈ। ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਫਿਰ ਪ੍ਰਸ਼ਾਸਨਿਕ ਫੇਰਬਦਲ, 3 PCS ਤੇ 2 DSPs ਅਫ਼ਸਰਾਂ ਦੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e