ਦੇਖ ਲਓ ਚੰਡੀਗੜ੍ਹ ਪੁਲਸ ਦਾ ਹਾਲ, ''ਇਕ ਤਾਂ ਚੋਰੀ ਉਤੋਂ ਸੀਨਾ ਜ਼ੋਰੀ''!
Saturday, Sep 09, 2017 - 07:24 PM (IST)
ਚੰਡੀਗੜ੍ਹ : ਪੂਰੇ ਦੇਸ਼ ਵਿਚ ਆਪਣੇ ਸਖਤ ਕਾਨੂੰਨ ਲਈ ਜਾਣੀ ਜਾਂਦੀ ਚੰਡੀਗੜ੍ਹ ਪੁਲਸ ਹੀ ਹੁਣ ਸਵਾਲਾਂ ਦੇ ਘੇਰੇ ਵਿਚ ਖੜ੍ਹੀ ਹੋ ਗਈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਚੰਡੀਗੜ੍ਹ ਪੁਲਸ ਦਾ ਮੁਲਾਜ਼ਮ ਮੋਟਰਸਾਈਕਲ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰ ਰਿਹਾ ਹੈ। ਇਸ ਸਾਰੀ ਮਾਮਲੇ ਨੂੰ ਇਕ ਨੌਜਵਾਨ ਆਪਣੇ ਕੈਮਰੇ ਵਿਚ ਕੈਦ ਕਰ ਲੈਂਦਾ ਹੈ। ਗੱਲ ਇਥੇ ਹੀ ਖਤਮ ਨਹੀਂ ਹੁੰਦੀ ਇਸ ਦੌਰਾਨ ਉਕਤ ਮੁਲਾਜ਼ਮ ਬਜਾਏ ਆਪਣੀ ਗਲਤੀ ਮੰਨਣ ਦੇ ਉਕਤ ਨੌਜਵਾਨ ਦੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ।
ਭਾਵੇਂ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਮੁਲਾਜ਼ਮ ਖਿਲਾਫ ਕਾਰਵਾਈ ਕਰਦੇ ਹੋਏ ਉਸ ਦਾ ਚਾਲਾਨ ਕੱਟ ਦਿੱਤਾ ਹੈ ਪਰ ਕਾਨੂੰਨ ਦੀਆਂ ਦੁਹਾਈਆਂ ਪਾਉਣ ਵਾਲੀ ਪੁਲਸ ਜੇ ਆਪ ਹੀ ਕਾਨੂੰਨ ਤੋੜਨ ਲੱਗ ਪਵੇਗੀ ਤਾਂ ਆਮ ਜਨਤਾ ਦਾ ਕੀ ਹੋਵੇਗਾ।
