ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਤਸਵੀਰਾਂ ਪਾਉਣ ਦੇ ਚੱਲਦੇ ਇੱਕ ਖ਼ਿਲਾਫ ਕੇਸ ਦਰਜ

11/26/2022 6:21:51 PM

ਘੱਗਾ/ਪਾਤੜਾਂ (ਸਨੇਹੀ, ਚੋਪੜਾ) : ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਵਿਰੁੱਧ ਛੇੜੀ ਮੁਹਿੰਮ ਤਹਿਤ ਥਾਣਾ ਘੱਗਾ ਦੀ ਪੁਲਸ ਵੱਲੋਂ ਇਕ ਵਿਅਕਤੀ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ । ਇਸ ਸਬੰਧੀ ਥਾਣਾ ਘੱਗਾ ਦੇ ਇੰਚਾਰਜ ਪਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਥਾਣਾ ਘੱਗਾ ਅਧੀਨ ਆਉਂਦੀ ਪੁਲਸ ਚੌਂਕੀ ਬਾਦਸ਼ਾਹਪੁਰ ਦੇ ਇੰਚਾਰਜ ਸਬ ਇੰਸਪੈਕਟਰ ਮਨਪ੍ਰੀਤ ਸਿੰਘ ਕੋਲ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦਿਲਬਰ ਖਾਂ ਪੁੱਤਰ ਨਵਾਬ ਖਾਂ ਵਾਸੀ ਉੱਗੋਕੇ ਅੱਡਾ ਬਾਦਸ਼ਾਹਪੁਰ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣਾ ਨਾਂ ਦਿਲਬਰ ਸੋਹਾਨੀਆ ਦਰਜ ਕੀਤਾ ਹੋਇਆ ਹੈ। ਜੋ ਆਪਣੇ ਉਕਤ ਅਕਾਊਂਟ ’ਤੇ ਹਥਿਆਰਾਂ ਸਮੇਤ ਤਸਵੀਰਾਂ ਵਾਇਰਲ ਕਰਦਾ ਹੈ। 

ਇਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ । ਜੇਕਰ ਉਸ ਦੀ ਆਈ. ਡੀ. ਚੈੱਕ ਕੀਤੀ ਜਾਵੇ ਤਾਂ ਹਥਿਆਰਾਂ ਦੀ ਨੁਮਾਇਸ਼ ਸਮੇਤ ਉਸ ਦੀਆਂ ਫੋਟੋਆਂ/ਵੀਡੀਓਜ਼ ਮਿਲ ਸਕਦੀਆਂ ਹਨ । ਇਸ ’ਤੇ ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ’ਤੇ ਮੁਲਜ਼ਮ ਪਾਏ ਗਏ ਦਿਲਬਰ ਖਾਂ ਵਿਰੁੱਧ ਮੁਕੱਦਮਾ ਨੰਬਰ 78, ਮਿਤੀ 25/11/2022 , ਭਾਰਤੀ ਦੰਡਾਵਲੀ ਦੀ ਧਾਰਾ 153,188 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਨੂੰਨ ਕਾਰਵਾਈ ਆਰੰਭ ਕਰ ਦਿੱਤੀ ਹੈ।


Gurminder Singh

Content Editor

Related News