ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀਆਂ ਕੁੜੀਆਂ ਜ਼ਰਾ ਸਾਵਧਾਨ, ਹੈਰਾਨ ਕਰੇਗੀ ਇਹ ਰਿਪੋਰਟ

Monday, May 22, 2023 - 06:20 PM (IST)

ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀਆਂ ਕੁੜੀਆਂ ਜ਼ਰਾ ਸਾਵਧਾਨ, ਹੈਰਾਨ ਕਰੇਗੀ ਇਹ ਰਿਪੋਰਟ

ਲੁਧਿਆਣਾ : ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਜ਼ਰਾ ਸਾਵਧਾਨ ਹੋ ਜਾਣ। ਸੋਸ਼ਲ ਮੀਡੀਆ ’ਤੇ ਦੋਸਤ ਬਣ ਕੇ ਨੌਜਵਾਨ ਕੁੜੀਆਂ ਨੂੰ ਜਾਲ ਸਾਜ਼ੀ ਵਿਚ ਫਸਾ ਕੇ ਫਿਰ ਸਰੀਰਕ ਸ਼ੋਸ਼ਣ ਕਰਦੇ ਹਨ ਅਤੇ ਵਿਆਹ ਦਾ ਝਾਂਸਾ ਦੇ ਕੇ ਮੁੱਕਰ ਜਾਂਦੇ ਹਨ। ਵਨ ਸਟਾਪ ਸੈਂਟਰ ਵਿਚ ਆ ਰਹੇ ਮਹਿਲਾ ਅਪਰਾਧ ਨਾਲ ਜੁੜੇ ਮਾਮਲੇ ਇਸ ਦੀ ਗਵਾਹੀ ਦੇ ਰਹੇ ਹਨ। ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਕੁੜੀਆਂ ਦੀ ਉਮਰ 18 ਸਾਲ ਤੋਂ 23 ਸਾਲ ਵਿਚ ਹੈ। ਦਰਅਸਲ ਨੌਜਵਾਨ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਮਾਂ ਬਿਤਾ ਰਹੇ ਹਨ। ਜਿਸ ਕਾਰਣ ਅਲ੍ਹੜ ਉਮਰ ਦੀਆਂ ਕੁੜੀਆਂ ਸਾਫਟ ਟਾਰਗਿਟ ਬਣ ਜਾਂਦੀਆਂ ਹਨ। ਪਹਿਲਾਂ ਤਾਂ ਅਣਜਾਨ ਲੋਕ ਸੋਸ਼ਲ ਮੀਡੀਆ ਰਾਹੀਂ ਕੁੜੀਆਂ ਨਾਲ ਸੰਪਰਕ ਵਿਚ ਆਉਂਦੇ ਹਨ ਅਤੇ ਲੁਭਾਉਣੇ ਵਾਅਦੇ ਕਰਕੇ ਕੁੜੀ ਨਾਲ ਦੋਸਤੀ ਕਰ ਲੈਂਦੇ ਹਨ। ਇਹ ਦੋਸਤੀ ਸਿਰਫ ਧੋਖਾ ਦੇ ਕੇ ਆਰਥਿਕ ਅਤੇ ਸਰੀਰਕ ਸ਼ੋਸ਼ਣ ਕਰਨ ਤਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਧ ਰਹੇ ਗਰਮੀ ਦੇ ਕਹਿਰ ਤੋਂ ਮਿਲਣ ਜਾ ਰਹੀ ਰਾਹਤ, ਇਸ ਤਾਰੀਖ਼ ਤੋਂ ਪਵੇਗਾ ਮੀਂਹ

ਮੀਡੀਆ ਰਿਪੋਰਟਾਂ ਮੁਤਾਬਕ ਇਥੇ ਪਿਛਲੇ 5 ਸਾਲਾਂ ਵਿਚ ਮਹਿਲਾ ਅਪਰਾਧ ਨਾਲ ਜੁੜੇ 995 ਮਾਮਲੇ ਸਾਹਮਣੇ ਆਏ ਹਨ। ਇਸ ਵਿਚ 500 ਸ਼ਿਕਾਇਤਾਂ ਪੀੜਤ ਮਹਿਲਾਵਾਂ ਖੁਦ ਲੈ ਕੇ ਪਹੁੰਚੀਆਂ ਹਨ। ਜਦਕਿ 181 ਹੈਲਪਲਾਈਨ ਨੰਬਰ ’ਤੇ 495 ਸ਼ਿਕਾਇਤਾਂ ਵਨ ਸਟਾਪ ਸੈਂਟਰ ਕੋਲ ਪਹੁੰਚੀਆਂ ਹਨ। ਇਨ੍ਹਾਂ ਵਿਚ 70 ਮਾਮਲੇ ਜਬਰ ਜ਼ਿਨਾਹ ਨਾਲ ਜੁੜੇ ਹਨ ਜਿਸ ਵਿਚ 35 ਕੁੜੀਆਂ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੀ ਹੋਈ ਸੀ। 

ਇਹ ਵੀ ਪੜ੍ਹੋ : ਮੌਤ ਨੂੰ ਗਲ਼ ਲਾਉਣ ਤੋਂ ਪਹਿਲਾਂ ਪਤਨੀ, ਧੀ ਤੇ ਪੁੱਤ ਤੋਂ ਮੰਗੀ ਮੁਆਫ਼ੀ, ਖ਼ੁਦਕੁਸ਼ੀ ਨੋਟ ਪੜ੍ਹ ਕੇ ਹੈਰਾਨ ਰਹਿ ਗਿਆ ਪਰਿਵਾਰ

ਦੂਜੇ ਸੂਬਿਆਂ ਵਿਚ ਵੀ ਹੋਇਆ ਸ਼ੋਸ਼ਣ

ਵਨ ਸਟਾਪ ਸੈਂਟਰ ਵਿਚ ਆਉਣ ਵਾਲੀਆਂ ਸ਼ਿਕਾਇਤਾਂ ਵਿਚ ਨੌਕਰੀਪੇਸ਼ਾ ਲੜਕੀਆਂ ਦੇ ਵੀ ਸਰੀਰਕ ਸ਼ੋਸ਼ਣ ਦੀਆੰ ਸ਼ਿਕਾਇਤਾਂ ਹਨ। ਅਧਿਕਾਰੀਆਂ ਮੁਤਾਬਕ ਕੁੜੀਆਂ ਬਾਹਰੀ ਸ਼ਹਿਰਾਂ ਵਿਚ ਨੌਕਰੀਆਂ ਲਈ ਜਾਂਦੀਆੰ ਹਨ। ਉਥੇ ਉਹ ਸੋਸ਼ਲ ਮੀਡੀਆ ਜਾਂ ਆਪਣਏ ਸਹਿਕਮੀ ਦੇ ਧੋਖੇ ਦੇ ਜਾਲ ਵਿਚ ਫਸ ਜਾਂਦੀਆਂ ਹਨ। ਨੌਜਵਾਨ ਵਿਆਹ ਦਾ ਝਾਂਸਾ ਦੇ ਕ ਸਰੀਰਕ ਸ਼ੋਸ਼ਣ ਕਰਦੇ ਹਨ ਅਤੇ ਬਾਅਦ ਵਿਚ ਵਿਆਹ ਤੋਂ ਮੁੱਕਰ ਜਾਂਦੇ ਹਨ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਹੋਇਆ ਜ਼ੋਰਦਾਰ ਧਮਾਕਾ, ਦਹਿਸ਼ਤ ’ਚ ਆਏ ਲੋਕ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News