ਹੁਣ ਤੱਕ ਪੰਜਾਬ ਦੀ ਪਾਕਿ ਨਾਲ ਲੱਗਦੀ ਸਰਹੱਦ ’ਤੇ 100 ਪਾਕਿਸਤਾਨੀ ਡਰੋਨਾਂ ਨੂੰ ਸੁੱਟਿਆ
Wednesday, Dec 27, 2023 - 10:36 AM (IST)

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਤੋਂ ਡਰੋਨਾਂ ਰਾਹੀਂ ਹੈਰੋਇਨ ਅਤੇ ਛੋਟੇ ਹਥਿਆਰਾਂ ਦੀ ਸਮੱਗਲਿੰਗ ਦਾ ਮਾਮਲਾ ਇਸ ਸਾਲ 2023 ਵਿਚ ਪੂਰੀ ਤਰ੍ਹਾਂ ਹਾਵੀ ਰਿਹਾ। ਪਾਕਿਸਤਾਨ ਤੋਂ ਹੈਰੋਇਨ ਦੀ ਸਮੱਗਲਿੰਗ ਲਈ ਮੈਦਾਨੀ ਇਲਾਕਿਆਂ ਦੀ ਬਜਾਏ ਅਸਮਾਨ ਰਾਹੀਂ ਸਮੱਗਲਿੰਗ ਦਾ ਇਹ ਸਿਲਸਿਲਾ ਜਾਰੀ ਰਿਹਾ। ਕਈ ਵਾਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ ਨੂੰ ਡੇਗ ਦਿੱਤਾ, ਜਦੋਂ ਕਿ ਜ਼ਿਆਦਾਤਰ ਵਾਰ ਡਰੋਨ ਵਾਪਸ ਪਾਕਿਸਤਾਨ ਵੱਲ ਭੱਜਣ ’ਚ ਸਫਲ ਰਿਹਾ।
ਸੀਮਾ ਸੁਰੱਖਿਆ ਬਲ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਜਵਾਨਾਂ ਨੇ ਭਾਰਤੀ ਇਲਾਕੇ ’ਚ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਮੱਗਲਿੰਗ ਕਰਨ ਲਈ ਵਰਤੇ ਜਾਂਦੇ 100 ਪਾਕਿਸਤਾਨੀ ਡਰੋਨਾਂ ਨੂੰ ਸਫਲਤਾਂ ਪੂਰਵਕ ਗੋਲੀਬਾਰੀ ਕਰ ਕੇ ਡਿੱਗਾ ਦਿੱਤਾ ਜਾਂ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : ਸਮੁੰਦਰ 'ਚ ਸਮਾ ਚੁੱਕੀ ਭਗਵਾਨ ਕ੍ਰਿਸ਼ਨ ਦੀ ਦੁਆਰਕਾ ਨਗਰੀ ਦੇ ਜਲਦ ਹੋ ਸਕਣਗੇ ਦਰਸ਼ਨ
ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਮਦਦ ਕਰਨ ਵਾਲੇ ਸਮੱਗਲਰਾਂ ਨੂੰ ਸਫਲਤਾਪੂਰਵਕ ਫੜ ਲਿਆ ਹੈ। ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਨੇ ਕਿਹਾ ਕਿ ਸਾਲ 2023 ’ਚ ਹੁਣ ਤੱਕ, ਬੀ. ਐੱਸ. ਐੱਫ. ਪੰਜਾਬ ਨੇ 100 ਡਰੋਨਾਂ ਨੂੰ ਡੇਗ ਦਿੱਤਾ ਹੈ, ਜਿਨ੍ਹਾਂ ਦੀ ਵਰਤੋਂ ਦੇਸ਼ ਵਿਰੋਧੀ ਅਨਸਰਾਂ ਵੱਲੋਂ ਨਸ਼ਿਆਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਭਾਰਤੀ ਇਲਾਕੇ ’ਚ ਸਮੱਗਲਿੰਗ ਕਰਨ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਸਫਲਤਾਪੂਰਵਕ ਸੁੱਟਿਆ ਹੈ ਜਾਂ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ
ਬੀ. ਐੱਸ. ਐੱਫ. ਨੇ ਉਨ੍ਹਾਂ ਸਮੱਗਲਰਾਂ ਨੂੰ ਵੀ ਸਫਲਤਾਪੂਰਵਕ ਫੜਿਆ ਹੈ, ਜੋ ਡਰੋਨਾਂ ਰਾਹੀਂ ਸਮੱਗਲਿੰਗ ਦੀ ਸਹੂਲਤ ਪ੍ਰਦਾਨ ਕਰ ਰਹੇ ਸਨ। ਬੀ. ਐੱਸ. ਐੱਫ. ਨੇ ਨਸ਼ਿਆਂ ਦੀ ਸਪਲਾਈ ਨੂੰ ਘਟਾਉਣ, ਨਸ਼ਿਆਂ ਦੀ ਦੁਰਵਰਤੋਂ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਊਰਜਾਵਾਂ ਨੂੰ ਚੈਨਲਾਈਜ਼ ਕਰਨ ਲਈ ਹੁਨਰਾਂ ਨਾਲ ਮਜ਼ਬੀਤ ਕਰਨ ਦੇ ਮਕਸਦਾਂ ਨਾਲ ਇਕ ਤਿੰਨ-ਪੱਖੀ ਰਣਨੀਤੀ ਲਾਗੂ ਕੀਤੀ ਹੈ, ਤਾਂ ਜੋ ਸਾਰਥਕ ਰੋਜ਼ਗਾਰ ਦੇ ਮੌਕੇ ਮੁਹੱਈਆ ਕੀਤੇ ਜਾ ਸਕਣ। ਅਧਿਕਾਰੀਆਂ ਅਨੁਸਾਰ ਜ਼ਿਲਾ ਗੁਰਦਾਸਪੁਰ ਅਤੇ ਪਾਕਿਸਤਾਨ ਨਾਲ ਲੱਗਦੇ ਹੋਰ ਜ਼ਿਲਿਆਂ ’ਚ ਸੰਘਣੀ ਧੁੰਦ ਦੇ ਮੱਦੇਨਜ਼ਰ ਚੌਕਸੀ ਵਧਾ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8