ਹਿਮਾਚਲ ’ਚ ਬਰਫ਼ਬਾਰੀ ਨਾਲ ਸੈਲਾਨੀਆਂ ਨੇ ਫੜੀ ਰਫ਼ਤਾਰ, ਪੰਜਾਬ ’ਚ ਹੁਸ਼ਿਆਰਪੁਰ ਰਿਹਾ ਸਭ ਤੋਂ ਠੰਡਾ

11/14/2022 3:02:30 PM

ਚੰਡੀਗੜ੍ਹ- ਪਹਾੜਾਂ 'ਤੇ ਬਰਫ਼ਬਾਰੀ ਕਾਰਨ ਪੰਜਾਬ 'ਚ ਰਾਤ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਕਈ ਥਾਵਾਂ 'ਤੇ ਘੱਟੋ-ਘੱਟ ਪਾਰਾ 9 ਡਿਗਰੀ ਤੱਕ ਪਹੁੰਚ ਗਿਆ ਹੈ। ਰਾਤ ਦੇ ਤਾਪਮਾਨ ’ਚ ਗਿਰਾਵਟ ਕਾਰਨ ਧੂੰਏਂ ਦਾ ਪ੍ਰਕੋਪ ਜਾਰੀ ਰਹੇਗਾ। 14 ਨਵੰਬਰ ਨੂੰ ਸੂਬੇ ’ਚ ਬੱਲਦ ਰਹਿ ਸਕਦੇ ਹਨ ਅਤੇ ਹਵਾ ਵੀ ਆਮ ਰਫ਼ਤਾਰ ਨਾਲ ਚੱਲੇਗੀ। ਬਹੁਤ ਸਾਰੀਆਂ ਥਾਵਾਂ 'ਤੇ ਮੀਂਹ ਪੈ ਸਕਦੀ ਹੈ, ਕਿਉਂਕਿ ਘੱਟ ਦਬਾਅ ਵਾਲਾ ਖ਼ੇਤਰ ਪੰਜਾਬ ਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਹ  ਵੀ ਪੜ੍ਹੋ- ਮੁੜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ SGPC ਦੇ ਦਫਤਰ ਪਹੁੰਚੇ ਐਡਵੋਕੇਟ ਧਾਮੀ, ਹੋਇਆ ਨਿੱਘਾ ਸਵਾਗਤ

ਦੂਜੇ ਪਾਸੇ ਹਿਮਾਚਲ 'ਚ ਚੋਣਾਂ ਦਾ ਰੌਲਾ ਪੈਣ ਤੋਂ ਬਾਅਦ ਸੈਰ ਸਪਾਟੇ ਦੇ ਸੀਜ਼ਨ ਨੇ ਤੇਜ਼ੀ ਫੜ੍ਹ ਲਈ ਹੈ। ਕੋਕਸਰ ਅਤੇ ਸਿਸੂ ’ਚ ਪਿਛਲੇ ਦਿਨੀਂ 8 ਇੰਚ ਤੱਕ ਬਰਫ਼ਬਾਰੀ ਹੋਈ ਸੀ। ਇੱਥੇ ਸੈਲਾਨੀਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਲਾਹੌਲ-ਸਪੀਤੀ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਅਟਲ ਰੋਹਤਾਂਗ ਸੁਰੰਗ ਦੇ ਨਿਰਮਾਣ ਤੋਂ ਬਾਅਦ ਸੈਲਾਨੀਆਂ ਨੂੰ ਇਕ ਹੋਰ ਮੰਜ਼ਿਲ ਮਿਲ ਗਈ ਹੈ। ਸ਼ਿਮਲਾ 'ਚ ਸ਼ਨੀਵਾਰ ਨੂੰ ਸੈਲਾਨੀਆਂ ਦੀ ਗਿਣਤੀ ਵਧਣ ਲੱਗੀ ਹੈ।

ਸ਼ਿਮਲਾ ਐਤਵਾਰ ਨੂੰ ਵੀ ਸੈਲਾਨੀਆਂ ਨਾਲ ਭਰਿਆ ਰਿਹਾ। ਇਸ ਦੇ ਨਾਲ ਹੀ ਹੋਟਲ ਐਸੋਸੀਏਸ਼ਨ ਸ਼ਿਮਲਾ ਦੇ ਪ੍ਰਧਾਨ ਮਹਿੰਦਰ ਸੇਠ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ’ਚ ਸੈਲਾਨੀ ਆਉਣੇ ਸ਼ੁਰੂ ਹੋ ਗਏ ਹਨ। 20 ਨਵੰਬਰ ਤੋਂ ਬਾਅਦ ਸੈਰ-ਸਪਾਟੇ ਦਾ ਸੀਜ਼ਨ ਵਧਣ ਦੀ ਸੰਭਾਵਨਾ ਹੈ। ਮਨਾਲੀ ਅਤੇ ਆਸਪਾਸ ਦੇ ਹੋਟਲਾਂ ’ਚ 60% ਬੁੱਕਿੰਗ ਚੱਲ ਰਹੀ ਹੈ। 

ਇਸ ਦੇ ਨਾਲ ਹੀ ਪੰਜਾਬ ’ਚ 18 ਨਵੰਬਰ ਤੱਕ ਅਸਮਾਨ ਆਮ ਤੌਰ 'ਤੇ ਸਾਫ਼ ਰਹੇਗਾ। ਬਠਿੰਡਾ 30.4 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਹੈ, ਜਦੋਂ ਕਿ ਹੁਸ਼ਿਆਰਪੁਰ 9.3 ਡਿਗਰੀ ਨਾਲ ਸਭ ਤੋਂ ਠੰਡਾ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਦਿਨ ਦੇ ਤਾਪਮਾਨ 'ਚ ਹੌਲੀ-ਹੌਲੀ ਕਮੀ ਆਵੇਗੀ। 15 ਨਵੰਬਰ ਤੋਂ ਹਲਕੇ ਧੁੱਪ ਵਾਲੇ ਦਿਨ ਸ਼ੁਰੂ ਹੋਣਗੇ। ਨਵੰਬਰ ਦੇ ਤੀਜੇ ਹਫ਼ਤੇ ਤੋਂ ਦਿਨ ਦਾ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ ਹੈ। ਹੁਣ ਮੌਸਮ ਖੁਸ਼ਕ ਰਹੇਗਾ ਪਰ ਤਾਪਮਾਨ 'ਚ ਗਿਰਾਵਟ ਆਵੇਗੀ। ਫ਼ਿਲਹਾਲ ਰਾਤਾਂ ਠੰਡੀਆਂ ਅਤੇ ਦਿਨ ਆਮ ਵਾਂਗ ਰਹਿਣਗੇ।

ਇੱਥੇ ਧੂੰਏਂ ਦਾ ਅਸਰ ਦੇਖਣ ਨੂੰ ਮਿਲੇਗਾ

ਫਿਲਹਾਲ ਧੂੰਏਂ ਦਾ ਅਸਰ ਅੰਮ੍ਰਿਤਸਰ, ਬਠਿੰਡਾ, ਦਿੱਲੀ-ਹਰਿਆਣਾ ਅਤੇ ਰਾਜਸਥਾਨ ਨੂੰ ਜੋੜਨ ਵਾਲੇ ਹਾਈਵੇਅ 'ਤੇ ਦੇਖਣ ਨੂੰ ਮਿਲੇਗਾ

ਕੀਲੋਂਗ 5.7 ਡਿਗਰੀ ਮਾਈਨਸ ਸਭ ਤੋਂ ਠੰਢਾ ਰਿਹਾ, ਸ਼ਿਮਲਾ ’ਚ 7.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਸੁੰਦਰਨਗਰ 'ਚ 4.1 ਡਿਗਰੀ, ਭੁੰਤਰ 'ਚ 3.50, ਕਲਪਾ 'ਚ -0.80, ਧਰਮਸ਼ਾਲਾ 'ਚ 8.40, ਊਨਾ 'ਚ 7.00, ਨਾਹਨ 'ਚ 12.50, ਕੇਲੌਂਗ 'ਚ -5.70, ਪਾਲਮਪੁਰ 'ਚ - 6.50, ਸੋਲਨ 'ਚ 4.20, ਮਨਾਲੀ 'ਚ 1.60, ਚੰਬਾ ’ਚ 8.50, ਕੁਫਰੀ ’ਚ 5.10  ਰੇਕੋਂਗੀਪੋ ’ਚ 2.10, ਸਰਹਾਨ ’ਚ 4.50 ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।

ਇਹ  ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਦੀ ਮੁੱਖ ਐਂਟਰੀ ਦੇਖ ਦੁਖੀ ਹੋਏ ਸਮਾਜ ਸੇਵੀ ਐੱਸ.ਪੀ ਓਬਰਾਏ

ਜਾਣੋ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ

ਚੰਡੀਗੜ੍ਹ 9.7
ਅੰਮ੍ਰਿਤਸਰ 10.6
ਲੁਧਿਆਣਾ 10.7
ਪਟਿਆਲਾ 11.3
ਪਠਾਨਕੋਟ 9.6
ਫਰੀਦਕੋਟ 10.8
ਗੁਰਦਾਸਪੁਰ 10.8
ਬਰਨਾਲਾ 12.7
ਬਠਿੰਡਾ 13.3
ਫਤਿਹਗੜ੍ਹ ਸਾਹਿਬ 10.0
ਹੁਸ਼ਿਆਰਪੁਰ 9.3 (ਸਭ ਤੋਂ ਠੰਡਾ)
ਮੋਗਾ 9.8
ਮੋਹਾਲੀ 12.9
ਜਲੰਧਰ 9.6


Shivani Bassan

Content Editor

Related News