ਹਿਮਾਚਲ ’ਚ ਹੋਈ ਬਰਫਬਾਰੀ, ਪੰਜਾਬ ’ਚ ਅੱਜ ਮੀਂਹ ਸੰਭਵ

Wednesday, Feb 05, 2020 - 01:26 AM (IST)

ਹਿਮਾਚਲ ’ਚ ਹੋਈ ਬਰਫਬਾਰੀ, ਪੰਜਾਬ ’ਚ ਅੱਜ ਮੀਂਹ ਸੰਭਵ

ਸ਼ਿਮਲਾ/ਚੰਡੀਗੜ੍ਹ, (ਏਜੰਸੀਆਂ)– ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ, ਰੋਹਤਾਂਗ ਦੱਰੇ, ਲੇਡੀ ਆਫ ਕੇਲਾਂਗ ਅਤੇ ਸੈਵਨ ਸਿਸਟਰਜ਼ ਪਰਬਤ ਲੜੀ ’ਤੇ ਮੰਗਲਵਾਰ ਤਾਜ਼ਾ ਬਰਫਬਾਰੀ ਹੋਈ। ਚੰਬਾ ਜ਼ਿਲੇ ਦੀ ਪਾਂਗੀ ਅਤੇ ਭਰਮੌਰ ਵਾਦੀ ਵਿਚ ਵੀ ਬਰਫਬਾਰੀ ਦੀ ਖਬਰ ਹੈ। ਸ਼ਿਮਲਾ ਵਿਚ ਮੰਗਲਵਾਰ ਰਾਤ ਤੱਕ ਬੱਦਲ ਛਾਏ ਹੋਏ ਸਨ। ਪੰਜਾਬ ਦੇ ਕੁਝ ਇਲਾਕਿਆਂ ਵਿਚ ਕਿਤੇ-ਕਿਤੇ ਹਲਕੀ ਵਰਖਾ ਦੀ ਖਬਰ ਹੈ। ਬੁੱਧਵਾਰ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।


author

KamalJeet Singh

Content Editor

Related News