ਹਿਮਾਚਲ ’ਚ ਬਰਫਬਾਰੀ, ਮੀਂਹ ਅਤੇ ਗੜ੍ਹੇਮਾਰੀ, ਪੰਜਾਬ ’ਚ ਪਾਰਾ ਡਿੱਗਿਆ

Wednesday, May 04, 2022 - 03:14 PM (IST)

ਸ਼ਿਮਲਾ/ਚੰਬਾ/ਚੰਡੀਗੜ੍ਹ (ਰਾਜੇਸ਼, ਕਾਕੂ, ਭਾਸ਼ਾ) : ਹਿਮਾਚਲ ’ਚ ਮੌਸਮ ਨੇ ਇਕ ਵਾਰ ਫਿਰ ਕਰਵਟ ਬਦਲੀ ਹੈ। ਸ਼ਿਮਲਾ ਭਾਰੀ ਗੜ੍ਹੇਮਾਰੀ ਨਾਲ ਸਫੇਦ ਹੋ ਗਿਆ ਹੈ। ਸ਼ਿਮਲਾ ਦੇ ਉੱਪਰਲੇ ਖੇਤਰਾਂ ’ਚ ਗੜ੍ਹੇਮਾਰੀ ਨਾਲ ਸੇਬ ਤੇ ਮਟਰ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਸੂਬੇ ਦੇ ਕਈ ਖੇਤਰਾਂ ’ਚ ਮੀਂਹ ਪੈਣ ਨਾਲ ਵੱਧ ਤੋਂ ਵੱਧ ਤਾਪਮਾਨ ’ਚ 4 ਡਿਗਰੀ ਦੀ ਗਿਰਾਵਟ ਆਈ ਹੈ। ਅਜਿਹੇ ’ਚ ਪਿਛਲੇ 2 ਮਹੀਨਿਆਂ ਤੋਂ ਹਿਮਾਚਲ ’ਚ ਚੱਲ ਰਿਹਾ ਡਰਾਈ ਸਪੈੱਲ ਵੀ ਖਤਮ ਹੋ ਗਿਆ ਹੈ। ਰੋਹਤਾਂਗ ਦੱਰੇ ਸਮੇਤ ਸ਼ਿੰਕੁਲਾ, ਬਾਰਾਲਾਚਾ ਤੇ ਕੁੰਜਮ ਦੱਰੇ ਦੇ ਨਾਲ ਲੱਗਦੀਆਂ ਉੱਚੀਆਂ ਚੋਟੀਆਂ ਸਮੇਤ ਲਾਹੌਲ ਦੇ ਉੱਚਾਈ ਵਾਲੇ ਖੇਤਰਾਂ ’ਚ ਹਲਕੀ ਬਰਫਬਾਰੀ ਹੋਈ ਹੈ। ਉੱਧਰ ਜ਼ਮੀਨ ਧਸਣ ਨਾਲ ਤਾਂਦੀ-ਸੰਸਾਰੀ ਮਾਰਗ ਬੰਦ ਹੋ ਗਿਆ ਹੈ।

PunjabKesari

ਜ਼ਿਲ੍ਹਾ ਚੰਬਾ ’ਚ ਭਾਰੀ ਮੀਂਹ ਪੈਣ ਨਾਲ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ’ਤੇ ਚਨੇੜ ਨਾਲੇ ’ਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਮਲਬਾ ਸੜਕ ’ਤੇ ਆ ਗਿਆ, ਜਿਸ ਨਾਲ ਸੜਕ ਬੰਦ ਹੋ ਗਈ। ਪੰਜਾਬ ’ਚ ਵੀ ਪਿਛਲੇ 24 ਘੰਟਿਆਂ ਦੌਰਾਨ ਤੇਜ਼ ਹਵਾ ਅਤੇ ਹਲਕੇ ਬੱਦਲ ਛਾਏ ਰਹਿਣ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਅਤੇ ਪਾਰਾ 2 ਤੋਂ 3 ਡਿਗਰੀ ਸੈਲਸੀਅਸ ਡਿੱਗ ਗਿਆ।

ਇਹ ਵੀ ਪੜ੍ਹੋ : ਭਗਵੰਤ ਮਾਨ ਦੀ ਚਿਤਾਵਨੀ, ਕਿਹਾ-ਸਭ ਦੇ ਕਾਗਜ਼ ਨਿਕਲ ਰਹੇ, ਬੁਲਡੋਜ਼ਰ ਕਿੱਥੇ-ਕਿੱਥੇ ਚੱਲੇਗਾ ਵੇਖਦੇ ਰਹੋ

PunjabKesari

ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ ’ਚ ਮੰਗਲਵਾਰ ਨੂੰ ਦਿਨ ਦੇ ਤਾਪਮਾਨ ’ਚ 2-4 ਡਿਗਰੀ ਸੈਲਸੀਅਸ ਦੀ ਗਿਰਾਵਟ ਹੋਣ ਨਾਲ ਸੂਬਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜੰਮੂ ਦੇ ਕਈ ਇਲਾਕਿਆਂ ਦੇ ਨਾਲ-ਨਾਲ ਕਸ਼ਮੀਰ ’ਚ ਵੀ ਵਰਖਾ ਹੋਈ ਹੈ। ਸ਼੍ਰੀਨਗਰ ’ਚ ਤਾਪਮਾਨ ਔਸਤ ਤੋਂ 2 ਡਿਗਰੀ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 3 ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ ’ਚ 2-4 ਡਿਗਰੀ ਦੀ ਕਮੀ ਆਏਗੀ। ਦਿੱਲੀ, ਹਰਿਆਣਾ ਤੇ ਪੰਜਾਬ ਵਰਗੇ ਸੂਬਿਆਂ ’ਚ 3 ਅਤੇ 4 ਮਈ ਨੂੰ ਤੇਜ਼ ਹਨੇਰੀ ਆਉਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਸਰਕਾਰ ਨੇ ਵੀਜ਼ੇ ਦੇਣ ਸਬੰਧੀ ਰਫ਼ਤਾਰ ਕੀਤੀ ਤੇਜ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News