ਨਗਰ ਕੀਰਤਨ ਦੌਰਾਨ ਮਹਿਲਾ ਸ਼ਰਧਾਲੂ ਨਾਲ ਲੁੱਟ! ਢਾਈ ਤੋਲਿਆਂ ਦੀ ਸੋਨੇ ਦੀ ਚੇਨ ਤੇ ਹੋਰ ਸਾਮਾਨ ਗਾਇਬ

Friday, Oct 31, 2025 - 05:33 PM (IST)

ਨਗਰ ਕੀਰਤਨ ਦੌਰਾਨ ਮਹਿਲਾ ਸ਼ਰਧਾਲੂ ਨਾਲ ਲੁੱਟ! ਢਾਈ ਤੋਲਿਆਂ ਦੀ ਸੋਨੇ ਦੀ ਚੇਨ ਤੇ ਹੋਰ ਸਾਮਾਨ ਗਾਇਬ

ਤਪਾ ਮੰਡੀ (ਸ਼ਾਮ,ਗਰਗ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਅੱਜ ਦੁਪਹਿਰ ਤਪਾ ਮੰਡੀ ਵਿਖੇ ਪਹੁੰਚਿਆ ਤਾਂ ਇੱਥੇ ਵੀ ਚੋਰਾਂ ਅਤੇ ਲੁਟੇਰਿਆਂ ਨੇ ਆਪਣੇ ਹੱਥ ਰੰਗਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਘਟਨਾ! 10-12 ਬੰਦੇ ਲੈ ਕੇ ਸਕੀ ਭੈਣ ਦੇ ਘਰ ਜਾ ਵੜਿਆ ਭਰਾ ਤੇ ਫ਼ਿਰ...

ਇਸ ਨਗਰ ਕੀਰਤਨ ਦੌਰਾਨ ਪੁਲਸ ਨੇ ਭਾਂਵੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਦੋ ਡੀ.ਐੱਸ.ਪੀਜ਼ ਅਤੇ ਪੰਜ ਐੱਸ.ਐੱਚ.ਓਜ਼ ਦੀ ਤਾਇਨਾਤੀ ਹੇਠ ਹਰੇਕ 'ਤੇ ਬਾਜ ਅੱਖ ਰੱਖੀ ਹੋਈ ਸੀ, ਪਰ ਫਿਰ ਵੀ ਪੁਲਸ ਅਧਿਕਾਰੀਆਂ ਤੋਂ ਅੱਖ ਬਚਾ ਕੇ ਇਕ ਮਹਿਲਾ ਸ਼ਰਧਾਲੂ ਦੀ ਡਾਈ ਤੋਲਿਆਂ ਦੀ ਸੋਨੇ ਦੀ ਚੈਨ ਲਾਹ ਕੇ ਲੈ ਗਏ, ਜਿਸ ਦੀ ਕੀਮਤ ਤਿੰਨ ਲੱਖ ਰੁਪਏ, ਬਲਵੰਤ ਸਿੰਘ ਸਰੋਏ ਦਾ ਇਕ ਪਰਸ ਜਿਸ ਵਿਚ 8 ਹਜ਼ਾਰ ਰੁਪਏ ਨਗਦ ਅਤੇ ਜਰੂਰੀ ਦਸਤਾਵੇਜ਼ ਸੀ, ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਇਕ ਹੋਰ ਸ਼ਰਧਾਲੂ ਜਸਪ੍ਰੀਤ ਸਿੰਘ ਦਾ ਮੋਬਾਇਲ ਚੋਰੀ ਹੋ ਗਿਆ, ਪਰ ਫ਼ੋਨ ਦਾ ਲੌਕ ਨਾ ਖੁੱਲ੍ਹਣ ਕਾਰਨ ਰਾਹ ‘ਚ ਹੀ ਸੁੱਟ ਗਏ। ਪੁਲਸ ਨੇ ਉਕਤ ਘਟਨਾਵਾਂ ਨੂੰ ਲੈ ਕੇ ਸੀ.ਸੀ.ਟੀ.ਵੀ. ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ।


author

Anmol Tagra

Content Editor

Related News