ਸਾਉਣ ਦੇ ਮਹੀਨੇ ’ਚ ਸੱਪ ਦੇ ਡੰਗਣ ਦੀਅਾਂ ਘਟਨਾਵਾਂ ਵਧੀਅਾਂ

Tuesday, Jul 31, 2018 - 06:39 AM (IST)

ਜਲੰਧਰ, (ਸ਼ੋਰੀ)- ਮਹਾਨਗਰ ਤੇ ਆਲੇ-ਦੁਆਲੇ ਦੇ ਪਿੰਡਾਂ ’ਚ ਸਾਉਣ ਦੇ ਮਹੀਨੇ ਦੌਰਾਨ ਸੱਪਾਂ  ਦੇ  ਡੰਗਣ  ਦੀਅਾਂ  ਘਟਨਾਵਾਂ ’ਚ  ਵਾਧਾ  ਹੋ ਗਿਆ  ਹੈ। ਗੰਭੀਰ  ਹਾਲਤ ’ਚ ਅਮੀਰ ਲੋਕ ਤਾਂ ਪ੍ਰਾਈਵੇਟ ਹਸਪਤਾਲ ਜਾ ਕੇ ਆਪਣਾ ਮਹਿੰਗਾ ਇਲਾਜ ਕਰਵਾ ਹੀ  ਲੈਂਦੇ ਹਨ ਪਰ ਲੋੜਵੰਦ ਲੋਕਾਂ ਨੂੰ  ਤਾਂ  ਸਿਵਲ ਹਸਪਤਾਲ ਦਾ ਹੀ ਸਹਾਰਾ ਹੈ। 
ਸਿਵਲ ਹਸਪਤਾਲ ’ਚ ਜੁਲਾਈ ਮਹੀਨੇ ਤੱਕ ਲਗਭਗ 64 ਸੱਪਾਂ ਵੱਲੋਂ ਡੰਗੇ  ਜਾਣ ਵਾਲੇ ਮਰੀਜ਼ ਦਾਖਲ ਹੋ ਚੁੱਕੇ ਹਨ, ਜਦਕਿ 2 ਦੀ ਮੌਤ ਵੀ ਹੋ  ਚੁੱਕੀ ਹੈ। ਹਸਪਤਾਲ ’ਚ 10 ਰੁਪਏ ਦੀ ਪਰਚੀ ਬਣਾ ਕੇ ਮਰੀਜ਼ ਦੀ ਫਾਈਲ ਫ੍ਰੀ ’ਚ ਬਣਦੀ  ਹੈ ਅਤੇ ਮਰੀਜ਼ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਤੋਂ ਟਰੌਮਾ ਵਾਰਡ ਦੀ ਪਹਿਲੀ  ਮੰਜ਼ਿਲ ਸਥਿਤ ਆਈ. ਸੀ. ਯੂੂ. ’ਚ ਸ਼ਿਫਟ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਜਿਥੇ  ਮਰੀਜ਼ਾਂ ਨੂੰ ਐਂਟੀ ਸਨੇਕ ਵੇਨਮ ਨਾਂ ਦੇ ਟੀਕੇ ਫ੍ਰੀ ’ਚ ਲੱਗਦੇ ਹਨ। ਸੀਰੀਅਸ ਮਰੀਜ਼ ਨੂੰ  ਵੈਂਟੀਲੇਟਰ ’ਚ ਰੱਖਿਆ ਜਾਂਦਾ ਹੈ। ਲਗਭਗ ਇਕ ਮਰੀਜ਼ ਨੂੰ 40 ਦੇ ਲਗਭਗ ਟੀਕੇ ਸਮੇਂ-ਸਮੇਂ ’ਤੇ ਲਗਾ ਕੇ ਉਸ ਨੂੰ ਠੀਕ ਕੀਤਾ ਜਾਂਦਾ ਹੈ।
ਸ਼ਾਮ 5 ਵਜੇ ਬੰਦ ਹੋ ਜਾਂਦਾ ਹੈ ਸਟਾਕ ਰੂਮ
ਹੁਣ ਸੋਚਣ ਵਾਲੀ ਗੱਲ ਹੈ ਕਿ ਰੀਮਾ ਦੀ ਤਾਂ ਮਦਦ ਹੋ ਗਈ, ਜੇਕਰ ਕੋਈ  ਦੂਸਰੇ ਮਰੀਜ਼ ਨਾਲ ਅਜਿਹਾ ਹੋਵੇ ਅਤੇ ਉਸ ਦੀ ਮਦਦ ਲਈ ਕੋਈ ਨਾ ਆਏ ਤਾਂ ਮਰੀਜ਼ ਦੀ ਮੌਤ ਵੀ ਹੋ  ਸਕਦੀ ਹੈ, ਇਸ ਗੱਲ ਦੀ ਜ਼ਿੰਮੇਵਾਰੀ ਕਿਸ ਦੀ ਹੈ। ਸਟਾਫ ਵੀ ਮਜਬੂਰ  ਸੀ ਕਿਉਂਕਿ ਉਨ੍ਹਾਂ  ਨੂੰ ਸਟਾਕ ਤੋਂ ਟੀਕੇ ਮਿਲੇ ਨਹੀਂ, ਕੀ ਸਟਾਕ ਵਾਲਿਆਂ ਨੂੰ ਇਸ ਬਾਰੇ ਕੋਈ ਠੋਸ  ਯੋਜਨਾ  ਨਹੀਂ ਬਣਾਉਣੀ ਚਾਹੀਦੀ ਕਿ ਆਨ ਕਾਲ ਉਹ ਸਟਾਕ ਖੋਲ੍ਹ ਕੇ ਦਵਾਈਆਂ ਤੇ ਟੀਕੇ ਸਪਲਾਈ ਕਰ  ਸਕਣ ਕਿਉਂਕਿ ਸਟਾਕ ਰੂਮ ਸ਼ਾਮ 5 ਵਜੇ ਤੋਂ ਬਾਅਦ ਬੰਦ ਹੋ ਜਾਂਦਾ ਹੈ। ਉਥੇ ਦੂਜੇ ਪਾਸੇ  ਗਾਂਧੀ ਕੈਂਪ ਦੇ ਰਹਿਣ ਵਾਲੇ ਸੁਮਿਤ ਪੁੱਤਰ ਮੋਹਿੰਦਰਪਾਲ ਨੂੰ ਜ਼ਹਿਰੀਲੇ ਸੱਪ ਨੇ ਡੰਗ  ਲਿਆ। ਉਸ ਨੂੰ ਵੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਹਿਲਾਂ ਮਿਲਦੇ ਸਨ 40, ਹੁਣ ਮਿਲਣ ਲੱਗੇ ਰੋਜ਼ਾਨਾ 10 ਟੀਕੇ
ਮਰੀਜ਼ਾਂ ਨੂੰ ਮਿਲਣ ਵਾਲੇ ਟੀਕੇ ਸੋਮਵਾਰ ਨੂੰ ਖਤਮ ਹੋਣ ਕਾਰਨ ਕੁਝ ਮਰੀਜ਼ਾਂ ਨੂੰ ਟੀਕੇ  ਬਾਹਰੋਂ ਖਰੀਦਣੇ ਪਏ। ਕੁੱਕੀ ਢਾਬ ਦੀ ਰਹਿਣ ਵਾਲੀ ਰੀਮਾ ਪੁੱਤਰੀ ਰਾਮ ਨਰੇਸ਼ ਜੋ ਕਿ  ਲੋਕਾਂ ਦੇ ਘਰਾਂ ’ਚ ਸਫਾਈ ਦਾ ਕੰਮ ਕਰਦੀ ਹੈ, ਨੂੰ ਬੀਤੀ ਰਾਤ ਸੱਪ ਨੇ ਡੰਗ ਲਿਆ।  ਵਿਗੜੀ ਹਾਲਤ ’ਚ ਰੀਮਾ ਨੂੰ ਟਰੌਮਾ ਵਾਰਡ ’ਚ ਦਾਖਲ ਕਰਵਾਇਆ ਗਿਆ। ਪਹਿਲਾਂ ਤਾਂ ਹਸਪਤਾਲ ਵਾਲਿਆਂ ਨੇ ਉਸ ਨੂੰ ਟੀਕੇ ਲਗਾ  ਦਿੱਤੇ ਪਰ ਦੁਪਹਿਰ ਨੂੰ ਸਟਾਫ ਨੇ ਰੀਮਾ ਦੀ ਮਾਂ ਪੁਸ਼ਪਾ ਨੂੰ ਬਾਹਰੋਂ ਟੀਕੇ ਲਿਆਉਣ ਲਈ  ਕਿਹਾ।  ਗਰੀਬ  ਰੀਮਾ ਦੀ ਮਦਦ ਕਰਨ ਕੋਠੀ ਮਾਲਕ ਆਏ। ਸਟਾਫ ਨੂੰ ਉਨ੍ਹਾਂ  ਨੇ ਕਿਹਾ  ਕਿ ਟੀਕੇ ਲਗਾਉਣਾ ਹਸਪਤਾਲ ਦਾ ਕੰਮ ਹੈ ਅਤੇ ਹਸਪਤਾਲ ਵਾਲੇ ਟੀਕਿਆਂ  ਦਾ ਇੰਤਜ਼ਾਮ ਕਰਨ ਪਰ ਅੱਗੋਂ ਜਵਾਬ ਮਿਲਿਆ ਕਿ ਸਟਾਕ ’ਚ ਟੀਕੇ ਨਹੀਂ ਹਨ। ਉਨ੍ਹਾਂ ਨੂੰ  ਅੱਜ 10 ਟੀਕੇ ਮਿਲੇ ਸਨ, ਜਦਕਿ ਪਹਿਲਾਂ ਰੋਜ਼ਾਨਾ 40 ਟੀਕੇ ਮਿਲਦੇ ਹਨ। ਟਰੌਮਾ ਵਾਰਡ ’ਚ  ਸੱਪ ਵਲੋਂ ਡੰਗੇ 4 ਮਰੀਜ਼ ਪਹਿਲਾਂ ਤੋਂ ਹੀ ਦਾਖਲ ਹਨ। ਆਖਿਰ ਬਾਹਰੋਂ ਟੀਕੇ ਮੰਗਵਾ ਕੇ  ਰੀਮਾ ਨੂੰ ਲਾਏ ਗਏ। 
 


Related News