ਪੇਟ ''ਚ ਦਰਦ ਹੋਣ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਪੁੱਜੇ ਨੌਜਵਾਨ ਸਮੇਤ ਪਰਿਵਾਰ ਵਾਲੇ ਕਾਰਨ ਜਾਣ ਰਹਿ ਗਏ ਹੈਰਾਨ

Tuesday, Nov 14, 2017 - 06:35 PM (IST)

ਪੇਟ ''ਚ ਦਰਦ ਹੋਣ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਪੁੱਜੇ ਨੌਜਵਾਨ ਸਮੇਤ ਪਰਿਵਾਰ ਵਾਲੇ ਕਾਰਨ ਜਾਣ ਰਹਿ ਗਏ ਹੈਰਾਨ

ਜਲੰਧਰ— ਸੱਪ ਦਾ ਤਾਂ ਨਾਂ ਸੁਣਦੇ ਹੀ ਲੋਕ ਦਹਿਸ਼ਤ 'ਚ ਆ ਜਾਂਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਸੱਪ ਕੱਟ ਲਵੇ ਤਾਂ ਉਸ ਨੂੰ ਇਸ ਬਾਰੇ ਕੁਝ ਵੀ ਪਤਾ ਨਾ ਲੱਗਾ, ਇਹ ਗੱਲ ਸੁਣਨ 'ਚ ਵੀ ਬੇਹੱਦ ਅਜੀਬ ਲੱਗਦੀ ਹੈ। ਪਰ ਤੁਹਾਨੂੰ ਦੱਸ ਦਈਏ ਅਜਿਹਾ ਹੀ ਕੁਝ ਬਸਤੀ ਸ਼ੇਖ 'ਚ ਰਹਿਣ ਵਾਲੇ 17 ਸਾਲ ਦੇ ਕਨੱ੍ਹਈਆ ਨਾਲ ਹੋਇਆ। 10 ਨਵੰਬਰ ਦੀ ਰਾਤ ਨੂੰ ਘਰ 'ਚ ਸੌਂ ਰਹੇ ਕਨੱ੍ਹਈਆ ਦੀ ਸਿਹਤ ਅਚਾਨਕ ਵਿਗੜ ਗਈ। ਇਸ ਦਾ ਕਾਰਨ ਕਿਸੇ ਨੂੰ ਸਮਝ ਨਹੀਂ ਆਇਆ। ਪਰਿਵਾਰ ਵਾਲੇ ਤੁਰੰਤ ਡਾਕਟਰਾਂ ਦੇ ਕੋਲ ਲੈ ਕੇ ਗਏ, ਜਿੱਥੇ ਪਰਿਵਾਰ ਨੇ ਡਾਕਟਰਾਂ ਨੂੰ ਕਿਹਾ ਕਿ ਪੇਟ ਦਰਦ ਹੋਣ ਕਰਕੇ ਇਸ ਦੀ ਸਿਹਤ ਖਰਾਬ ਹੋਈ ਹੈ। 
ਇਸ ਦੌਰਾਨ ਸਾਹ ਲੈਣ 'ਚ ਔਖਾ ਹੋਣ ਅਤੇ ਸਰੀਰ 'ਚ ਲਕਵਾਗ੍ਰਸਤ ਸ਼ੁਰੂ ਹੋਣ 'ਤੇ ਡਾਕਟਰਾਂ ਨੂੰ ਸਮਝਦੇ ਦੇਰ ਨਾ ਲੱਗੀ ਕਿ ਕਨੱ੍ਹਈਆ ਨੂੰ ਕੋਬਰਾ ਤੋਂ ਵੀ ਖਤਰਨਾਕ ਕਾਮਨ ਕ੍ਰੇਟ ਨੇ ਕੱਟਿਆ ਹੈ। ਡਾਕਟਰਾਂ ਨੇ ਸੱਪ ਕੱਟਣ ਬਾਰੇ ਪੁੱਛਿਆ ਤਾਂ ਨਾ ਹੀ ਨੌਜਵਾਨ ਅਤੇ ਨਾ ਹੀ ਉਸ ਦੇ ਪਰਿਵਾਰ ਵਾਲੇ ਇਸ ਗੱਲ ਨੂੰ ਮੰਨਣ ਲਈ ਤਿਆਰ ਹੋਏ। ਇਥੋਂ ਤੱਕ ਕਿ ਪੂਰੇ ਸਰੀਰ 'ਤੇ ਸੱਪ ਦੇ ਕੱਟਣ ਦਾ ਕੋਈ ਨਿਸ਼ਾਨ ਵੀ ਨਾ ਮਿਲਿਆ। ਨੌਜਵਾਨ ਨੂੰ ਸੱਪ ਦੇ ਕੱਟਣ ਦੀ ਗੱਲ ਸੁਣ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਪਰਿਵਾਰ ਨੂੰ ਡਾਕਟਰਾਂ ਨੇ ਦੱਸਿਆ ਕਿ ਕਾਮਨ ਕ੍ਰੇਟ ਦੇ ਕੱਟਣ ਨਾਲ ਕਈ ਵਾਰ ਮੱਛਰ ਕੱਟਣ ਤੋਂ ਵੀ ਘੱਟ ਦਰਦ ਹੁੰਦਾ ਹੈ। ਜਿਸ ਦੇ ਕਾਰਨ ਪੀੜਤ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਨੂੰ ਸੱਪ ਨੇ ਕੱਟਿਆ ਹੈ। ਸਿਵਲ 'ਚ ਮੈਡੀਕਲ ਸਪੈਸ਼ਲਿਸਟ ਡਾ. ਤਰਸੇਮ ਨੇ ਕਨੱ੍ਹਈਆ ਨੂੰ ਵੈਂਟੀਲੇਟਰ 'ਤੇ ਰੱਖਿਆ ਅਤੇ ਤੁਰੰਤ ਜ਼ਹਿਰ ਰੋਕੂ ਐਂਟੀ ਵੈਨਮ ਦਵਾਈ ਦੇ 10 ਟੀਕੇ ਲਗਾਏ। ਹੁਣ ਕਨੱ੍ਹਈਆ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਸ ਨੂੰ ਜਲਦੀ ਹੀ ਛੁੱਟੀ ਮਿਲ ਜਾਵੇਗੀ। 
ਉਥੇ ਹੀ ਜੰਗਲਾਤ ਜੀਵਨ ਸਰੁੱਖਿਆ ਕਮੇਟੀ ਦੇ ਪ੍ਰਧਾਨ ਨਿਖਿਲ ਸੈਂਗਰ ਨੇ ਦੱਸਿਆਕਿ ਪੰਜਾਬ 'ਚ 10 'ਚੋਂ 8 ਸੱਪ ਬੇਹੱਦ ਜ਼ਹਿਰੀਲੇ ਹਨ। ਇਸ ਮਾਮਲੇ 'ਚ ਮਰੀਜ਼ ਨੂੰ ਕਾਮਨ ਕ੍ਰੇਟ ਨੇ ਕੱਟਿਆ ਸੀ। ਕ੍ਰੇਟ ਕੋਬਰਾ ਤੋਂ ਵੀ ਜ਼ਹਿਰੀਲੇ ਹੁੰਦੇ ਹਨ। ਇਨ੍ਹਾਂ  ਦੇ ਦੰਦ ਬੇਹੱਦ ਬਾਰੀਕ ਹੁੰਦੇ ਹਨ ਅਤੇ ਕੱਟਣ 'ਤੇ ਕਈ ਵਾਰ ਜ਼ਰਾ ਵੀ ਦਰਦ ਮਹਿਸੂਸ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਵਿਅਕਤੀ ਨੂੰ ਪਤਾ ਨਹੀਂ ਹੁੰਦਾ ਕਿ ਉਸ ਨੂੰ ਸੱਪ ਨੇ ਕੱਟਿਆ ਹੈ, ਇਸ ਲਈ ਇਸ ਸੱਪ ਨੂੰ 'ਸਾਈਲੈਂਟ ਕਿਲਰ'  ਵੀ ਕਹਿੰਦੇ ਹਨ। 
ਲਕਵਾ ਤੱਕ ਮਾਰ ਸਕਦਾ ਹੈ
ਇਸ ਦਾ ਜ਼ਹਿਰ ਨਿਊਰੋਟਾਕਸਿਕ ਹੁੰਦਾ ਹੈ ਅਤੇ ਸੈਂਟਰਲ ਨਰਵਸ ਸਿਸਟਮ 'ਤੇ ਹਮਲਾ ਕਰਦਾ ਹੈ। ਸਰੀਰ ਨੂੰ ਲਕਵਾ ਮਾਰ ਜਾਂਦਾ ਹੈ। ਸਮੇਂ 'ਤੇ ਜੇਕਰ ਐਂਟੀ ਵੈਨਮ ਵੈਂਟੀਲੇਟਰ ਸਪਰੋਟ ਮਿਲ ਜਾਵੇ ਤਾਂ ਮਰੀਜ਼ ਦੀ ਜਾਨ ਬੱਚ ਜਾਂਦੀ ਹੈ।


Related News