15 ਕਰੋੜ ਦੀ ਹੈਰੋਇਨ ਸਣੇ ਸਮੱਗਲਰ ਗ੍ਰਿਫ਼ਤਾਰ
Friday, Oct 11, 2019 - 09:04 PM (IST)
ਫਿਰੋਜ਼ਪੁਰ, (ਕੁਮਾਰ)— ਸੀ.ਆਈ.ਏ. ਸਟਾਫ ਜਲੰਧਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੀ ਬੀ. ਓ. ਪੀ.ਯੂ. ਗਜਨੀਵਾਲਾ ਦੇ ਏਰੀਆ 'ਚ ਪੀਲਰ ਨੰਬਰ 214/11 ਨੇੜੇ ਬੀ. ਐੱਸ. ਐੱਫ. ਦੀ 124 ਬਟਾਲੀਅਨ ਦੇ ਸਹਿਯੋਗ ਨਾਲ ਇਕ ਭਾਰਤੀ ਸਮੱਗਲਰ ਚਰਨਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਗੱਤੀ ਮੱਤੜ ਤੋਂ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਰ 'ਚ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।