ਨਸ਼ਾ ਵੇਚਣ ਲਈ ਹੁਣ ਸੋਸ਼ਲ ਸਾਈਟਾਂ ਦੀ ਵਰਤੋਂ ਕਰ ਰਹੇ ਸਮੱਗਲਰ, ਇੰਝ ਬਣੇ ਗਾਹਕ

03/13/2021 4:29:49 PM

ਜਲੰਧਰ (ਜ. ਬ.)– ਇਕ ਪਾਸੇ ਪੰਜਾਬ ਪੁਲਸ ਨਸ਼ਿਆਂ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹੀ ਹੈ ਤਾਂ ਦੂਜੇ ਪਾਸੇ ਨਸ਼ਾ ਸਮੱਗਲਰਾਂ ਨੇ ਨਸ਼ਿਆਂ ਦੀ ਵਿਕਰੀ ਲਈ ਹੁਣ ਸੋਸ਼ਲ ਸਾਈਟਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਹ ਸਮੱਗਲਰ ਆਪਣੇ ਲਿੰਕ ਨਾਲ ਅੱਗੇ ਗਾਹਕਾਂ ਨੂੰ ਆਪਣੇ ਨਾਲ ਜੋੜਦੇ ਹਨ ਅਤੇ ਫਿਰ ਨਸ਼ਿਆਂ ਦੇ ਆਰਡਰ ਵੀ ਮੁਹੱਲਿਆਂ ਤੱਕ ਡਿਲੀਵਰ ਕਰ ਦਿੰਦੇ ਹਨ।

ਇਹ ਵੀ ਪੜ੍ਹੋ : ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ

ਅਜਿਹਾ ਹੀ ਮਾਮਲਾ ਥਾਣਾ ਨੰਬਰ 8 ਦੀ ਪੁਲਸ ਨੇ ਟਰੇਸ ਕਰਦਿਆਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇੰਸਟਾਗ੍ਰਾਮ ’ਤੇ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਮੰਗਵਾਏ ਸਨ। ਜਿਉਂ ਹੀ ਉਸ ਨੂੰ ਆਰਡਰ ਮਿਲਿਆ ਅਤੇ ਉਹ ਆਪਣੇ ਗਾਹਕਾਂ ਨੂੰ ਵੇਚਣ ਜਾ ਹੀ ਰਿਹਾ ਸੀ ਕਿ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਥਾਣਾ ਨੰਬਰ 8 ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਪੂਰਾ ਨੈੱਟਵਰਕ ਬ੍ਰੇਕ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਫਿਲੌਰ ਪਹੁੰਚੀ NIA ਦੀ ਟੀਮ: ਹਿਜਬੁਲ ਮੁਜ਼ਾਹੀਦੀਨ ਦੇ ਅੱਤਵਾਦੀ ਨੂੰ ਫੰਡਿੰਗ ਦੇ ਰਹੇ ਨਸ਼ਾ ਤਸਕਰ ਨਿਸ਼ਾਨੇ ’ਤੇ

ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਨਾਰਾਇਣ ਗੌਰ ਨੇ ਦੋਆਬਾ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਬਿਨਾਂ ਨੰਬਰ ਦੀ ਐਕਟਿਵਾ ਆਉਂਦੀ ਦੇਖ ਕੇ ਉਸ ਨੂੰ ਰੋਕਿਆ। ਪੁਲਸ ਨੇ ਸ਼ੱਕ ਪੈਣ ’ਤੇ ਐਕਟਿਵਾ ਚਾਲਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 120 ਨਸ਼ੇ ਵਾਲੇ ਕੈਪਸੂਲ ਅਤੇ 150 ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਪਰਮਜੀਤ ਸਿੰਘ ਨਿਵਾਸੀ ਨਿਊ ਗਾਂਧੀ ਨਗਰ ਵਜੋਂ ਹੋਈ ਹੈ। ਪੁਲਸ ਨੇ ਗੁਰਪ੍ਰੀਤ ਸਿੰਘ ’ਤੇ ਕੇਸ ਦਰਜ ਕਰ ਕੇ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਉਸ ਨੇ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲਾਂ ਦਾ ਆਰਡਰ ਇੰਸਟਾਗ੍ਰਾਮ ’ਤੇ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਡਰੱਗ ਨੈੱਟਵਰਕ ਨਾਲ ਜੁੜਿਆ ਕਰਿੰਦਾ ਨਸ਼ਿਆਂ ਦੀ ਡਿਲਿਵਰੀ ਦੇ ਕੇ ਚਲਾ ਗਿਆ।

ਇਹ ਵੀ ਪੜ੍ਹੋ : ਜਲੰਧਰ: ਮਰੀਜ਼ ਦੀ ਮੌਤ ਤੋਂ ਬਾਅਦ ਨਿੱਜੀ ਹਸਪਤਾਲ ਦੇ ਬਾਹਰ ਹੰਗਾਮਾ, ਕੀਤੀ ਭੰਨਤੋੜ

ਨਸ਼ਿਆਂ ਲਈ ਇੰਝ ਕਰ ਰਹੇ ਨੇ ਇੰਸਟਾਗ੍ਰਾਮ ਦੀ ਵਰਤੋਂ
ਪੁਲਸ ਨੇ ਜਦੋਂ ਮੁਲਜ਼ਮ ਦੇ ਮੋਬਾਇਲ ਨੂੰ ਕਬਜ਼ੇ ਵਿਚ ਲੈ ਕੇ ਇੰਸਟਾਗ੍ਰਾਮ ਚੈੱਕ ਕੀਤਾ ਤਾਂ ਮੁਲਜ਼ਮ ਵੱਲੋਂ ਕਹੀ ਗੱਲ ਸੱਚ ਨਿਕਲੀ। ਜਿਸ ਇੰਸਟਾਗ੍ਰਾਮ ਤੋਂ ਉਸ ਨੇ ਨਸ਼ੇ ਦਾ ਆਰਡਰ ਮੰਗਵਾਇਆ ਸੀ, ਉਹ ਨੰਬਰ ਆਂਧਰਾ ਪ੍ਰਦੇਸ਼ ਦਾ ਨਿਕਲਿਆ। ਪੁਲਸ ਹੁਣ ਨਸ਼ਿਆਂ ਦੇ ਇਸ ਨੈੱਟਵਰਕ ਨੂੰ ਬ੍ਰੇਕ ਕਰਨ ਵਿਚ ਲੱਗ ਗਈ ਹੈ। ਮੁਲਜ਼ਮ ਗੁਰਪ੍ਰੀਤ ਨੂੰ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ 5 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ। 2 ਮਹੀਨੇ ਪਹਿਲਾਂ ਹੀ ਜੇਲ ਵਿਚੋਂ ਜ਼ਮਾਨਤ ’ਤੇ ਆਇਆ ਸੀ।

ਇਹ ਵੀ ਪੜ੍ਹੋ : ਸਾਊਥ ਅਫ਼ਰੀਕਾ ’ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਥਾਣਾ ਇੰਚਾਰਜ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਆਰਡਰ ਮਿਲਣ ਤੋਂ ਬਾਅਦ ਨੈੱਟਵਰਕ ਚਲਾ ਰਹੇ ਸਮੱਗਲਰ ਖ਼ੁਦ ਦੇ ਦੱਸੇ ਇਲਾਕਿਆਂ ਜਿਵੇਂ ਦੋਆਬਾ ਚੌਂਕ, ਰੇਰੂ ਪਿੰਡ ਅਤੇ ਸੋਢਲ ਏਰੀਆ ਵਿਚ ਨਸ਼ਾ ਮੰਗਵਾਉਣ ਵਾਲੇ ਨੂੰ ਬੁਲਾ ਲੈਂਦੇ ਸਨ ਅਤੇ ਨਸ਼ਾ ਡਿਲਿਵਰ ਕਰਕੇ ਆਪਣੇ ਪੈਸੇ ਲੈ ਕੇ ਚਲੇ ਜਾਂਦੇ ਸਨ। ਨਸ਼ੇ ਦੀ ਡਿਲਿਵਰੀ ਦੇਣ ਵਾਲਾ ਵਿਅਕਤੀ ਹਰ ਵਾਰ ਬਦਲ-ਬਦਲ ਕੇ ਭੇਜਿਆ ਜਾਂਦਾ ਸੀ, ਜਦੋਂ ਕਿ ਖ਼ੁਦ ਸਮੱਗਲਰ ਡਿਲਿਵਰੀ ਦੇਣ ਨਹੀਂ ਆਉਂਦਾ ਸੀ। ਉਨ੍ਹਾਂ ਕਿਹਾ ਕਿ ਸਮੱਗਲਰ ਦੇ ਫੋਨ ਨੰਬਰ ਤੋਂ ਉਹ ਜਾਂਚ ਅੱਗੇ ਵਧਾ ਰਹੇ ਹਨ ਤਾਂ ਕਿ ਇਸ ਪੂਰੇ ਨੈੱਟਵਰਕ ਨੂੰ ਬ੍ਰੇਕ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਦੌਰਾਨ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਦੁੱਚਿਤੀ ਭਰਪੂਰ ਸਥਿਤੀ, ਉਗਰਾਹਾਂ ਨੇ ਜਤਾਈ ਇਹ ਉਮੀਦ


shivani attri

Content Editor

Related News