ਭੁੱਕੀ ਦਾ ਕੰਟੇਨਰ ਭਰ ਲਿਆਏ ਹਰਿਆਣਾ ਦੇ ਤਸਕਰ, ਖੰਨਾ ਪੁਲਸ ਨੇ ਨਾਕੇ ’ਤੇ ਫੜ੍ਹੇ

Tuesday, Jan 23, 2024 - 06:24 PM (IST)

ਖੰਨਾ (ਬਿਪਨ) : ਖੰਨਾ ’ਚ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੇ ਤਸਕਰ ਹਰਿਆਣਾ ਦੇ ਰਹਿਣ ਵਾਲੇ ਹਨ। ਉਹ ਭੁੱਕੀ ਨਾਲ ਭਰਿਆ ਕੰਟੇਨਰ ਲੈ ਕੇ ਪੰਜਾਬ ਵਿਚ ਸਪਲਾਈ ਕਰਨ ਲਈ ਆ ਰਹੇ ਸਨ। ਉਨ੍ਹਾਂ ਨੂੰ ਨਾਕੇ ’ਤੇ ਕਾਬੂ ਕੀਤਾ ਗਿਆ ਹੈ। ਤਿੰਨਾਂ ਖ਼ਿਲਾਫ਼ ਥਾਣਾ ਸਮਰਾਲਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਅੰਦਰ ਸਰਕਾਰੀ ਬੱਸਾਂ ’ਚ ਸਫ਼ਰ ਕਰਨਾ ਹੋਵੇਗਾ ਔਖਾ, ਅੱਜ ਤੋਂ ਲਿਆ ਗਿਆ ਇਹ ਸਖ਼ਤ ਫ਼ੈਸਲਾ

ਨਾਕਾ ਦੇਖ ਕੇ ਕੰਟੇਨਰ ਪਿੱਛੇ ਰੋਕਿਆ

ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਬਰਧਾਲਾਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੇ ਪਿੱਛੇ ਕੰਟੇਨਰ ਨੂੰ ਰੋਕਿਆ ਗਿਆ। ਪੁਲਸ ਨੂੰ ਸ਼ੱਕ ਹੋਣ ’ਤੇ ਪੁਲਸ ਪਾਰਟੀ ਕੰਟੇਨਰ ਦੇ ਨੇੜੇ ਪਹੁੰਚ ਗਈ। ਕੰਟੇਨਰ ਦੀ ਡਰਾਈਵਰ ਸੀਟ ’ਤੇ ਅਮਰਜੀਤ ਸਿੰਘ ਵਾਸੀ ਕੱਸਾਪੁਰ ਜ਼ਿਲ੍ਹਾ ਅੰਬਾਲਾ, ਉਸਦੇ ਨਾਲ ਸਤਨਾਮ ਸਿੰਘ ਵਾਸੀ ਅਹਿਮਦਪੁਰ ਜ਼ਿਲ੍ਹਾ ਅੰਬਾਲਾ ਅਤੇ ਹਿੰਮਤ ਸਿੰਘ ਵਾਸੀ ਗਡੋਲਾ ਜ਼ਿਲ੍ਹਾ ਯਮੁਨਾਨਗਰ ਬੈਠੇ ਸਨ। ਇਸ ਦੌਰਾਨ ਜਦੋਂ ਕੰਟੇਨਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 5 ਕੁਇੰਟਲ ਭੁੱਕੀ ਬਰਾਮਦ ਹੋਈ। ਇਹ ਭੁੱਕੀ ਪੰਜਾਬ ਵਿਚ ਸਪਲਾਈ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਵਿਆਹ ਤੋਂ ਪਰਤ ਰਹੇ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਪਹਿਲਾਂ ਵੀ ਦਰਜ ਹਨ ਕੇਸ

ਐੱਸ. ਐੱਸ. ਪੀ. ਕੌਂਡਲ ਨੇ ਦੱਸਿਆ ਕਿ ਅਮਰਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਪਿੰਜੌਰ ਥਾਣਾ (ਹਰਿਆਣਾ) ਵਿਚ ਐੱਨ. ਡੀ. ਪੀ. ਐੱਸ ਐਕਟ ਤਹਿਤ ਕੇਸ ਦਰਜ ਹੈ। ਉਸ ਕੋਲੋਂ 14 ਕਿੱਲੋ ਭੁੱਕੀ ਬਰਾਮਦ ਹੋਈ ਸੀ ਜਦੋਂਕਿ ਹਿੰਮਤ ਸਿੰਘ ਇਕ ਵੱਡਾ ਨਸ਼ਾ ਤਸਕਰ ਹੈ। 2014 ਵਿਚ ਮੱਧ ਪ੍ਰਦੇਸ਼ ਵਿਚ ਉਸ ਕੋਲੋਂ 50 ਕਿੱਲੋ ਅਫੀਮ ਬਰਾਮਦ ਹੋਈ ਸੀ। ਸਤਨਾਮ ਸਿੰਘ ਖ਼ਿਲਾਫ ਪਹਿਲਾ ਕੇਸ ਦਰਜ ਹੋਇਆ ਹੈ। ਤਿੰਨਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਘਟਨਾ, ਪਿਓ-ਪੁੱਤ ਦੀ ਇਕੱਠਿਆਂ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News