ਜਲੰਧਰ ਦਾ ਇਹ ਸਮਾਰਟ ਪਿੰਡ ਬਣਿਆ ਹੋਰਾਂ ਲਈ ਮਿਸਾਲ, ਸਹੂਲਤਾਂ ਅਜਿਹੀਆਂ ਜਿਸ ਨੂੰ ਦੇਖ ਰੂਹ ਵੀ ਹੋਵੇ ਖ਼ੁਸ਼

Monday, Aug 28, 2023 - 02:50 PM (IST)

ਜਲੰਧਰ ਦਾ ਇਹ ਸਮਾਰਟ ਪਿੰਡ ਬਣਿਆ ਹੋਰਾਂ ਲਈ ਮਿਸਾਲ, ਸਹੂਲਤਾਂ ਅਜਿਹੀਆਂ ਜਿਸ ਨੂੰ ਦੇਖ ਰੂਹ ਵੀ ਹੋਵੇ ਖ਼ੁਸ਼

ਜਲੰਧਰ— ਪਿੰਡ ਨੂੰ ਕਸਬੇ ਤੋਂ ਸ਼ਹਿਰ 'ਚ ਬਦਲ ਕੇ ਪਿੰਡ ਦੀ ਤਰੱਕੀ ਤਾਂ ਹਕ ਕੋਈ ਚਾਹੁੰਦਾ ਹੈ ਪਰ ਕੁਝ ਨਾ ਸਿਰਫ਼ ਆਪਣੇ ਦਮ 'ਤੇ ਅਪਵਾਦ ਬਣ ਜਾਂਦੇ ਹਨ, ਸਗੋਂ ਦੂਜਿਆਂ ਨੂੰ ਵੀ ਨਵਾਂ ਰਾਹ ਵਿਖਾਉਂਦੇ ਹਨ। ਜੇਕਰ ਗੱਲ ਕਰੀਏ ਪਿੰਡ ਦਿਆਲਪੁਰ ਦੀ ਤਾਂ ਜਦੋਂ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਕਰਤਾਰਪੁਰ ਨਗਰ ਕੌਂਸਲ ਵਿੱਚ ਸ਼ਾਮਲ ਕਰਨ ਲਈ ਪੱਤਰ ਆਇਆ ਤਾਂ ਸਰਪੰਚ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਸਾਡਾ ਪਿੰਡ ਕੌਂਸਲ ਵਿੱਚ ਸ਼ਾਮਲ ਮੁਹੱਲਿਆਂ ਨਾਲੋਂ ਬਿਹਤਰ ਹੈ ਅਤੇ ਬੇਹੱਦ ਸਹੂਲਤਾਂ ਵੀ ਹਨ। ਇਸ ਦੇ ਲਈ ਵੀ ਸਰਪੰਚ ਹਰਜਿੰਦਰ ਸਿੰਘ ਰਾਜਾ ਨੂੰ ਪ੍ਰਸਤਾਵ ਪਾਸ ਕਰਕੇ ਦੇਣਾ ਪਿਆ। ਦਰਅਸਲ ਪਿੰਡ ਨੇ ਵਿਕਾਸ ਦੇ ਕਈ ਮਾਪਦੰਡ ਲਗਭਗ ਪੂਰੇ ਕਰ ਲਏ ਹਨ। ਵੇਸਟ ਮੈਨੇਜਮੈਂਟ ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਿਸ਼ੇਸ਼ ਵਾਹਨ ਖ਼ਰੀਦਿਆ ਜਾ ਰਿਹਾ ਹੈ, ਤਾਂ ਜੋ ਸਤਿਕਾਰ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ- ਗਾਣਾ ਸ਼ੂਟ ਕਰਨ ਬਹਾਨੇ ਕੁੜੀ ਨੂੰ ਸੱਦਿਆ ਜਲੰਧਰ, ਅਸ਼ਲੀਲ ਵੀਡੀਓ ਬਣਾ ਕਰ ਦਿੱਤਾ ਵੱਡਾ ਕਾਂਡ

5 ਸਾਲਾਂ 'ਚ ਹੋਏ 1.75 ਕਰੋੜ ਦੇ ਕੰਮ, 75 ਲੱਖ ਸਰਕਾਰ ਤੋਂ ਮਿਲੇ
ਸ਼ਹਿਰ ਤੋਂ ਕਰੀਬ 22 ਕਿਲੋਮੀਟਰ ਦੂਰ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਸਥਿਤ ਇਸ ਸਮਾਰਟ ਪਿੰਡ ਨੂੰ ਐੱਨ. ਆਰ. ਆਈ. ਸੱਜਣਾਂ ਦੀ ਸੇਵਾ ਨਾਲ ਲੈਸ ਕੀਤਾ ਗਿਆ ਹੈ। 5 ਸਾਲਾਂ ਵਿੱਚ ਕਰੀਬ 2 ਕਰੋੜ ਰੁਪਏ ਦੇ ਵਿਕਾਸ ਕਾਰਜ ਹੋਏ ਹਨ। ਇਸ ਵਿੱਚ ਸਰਕਾਰ ਨੇ 75 ਲੱਖ ਰੁਪਏ ਦਿੱਤੇ ਹਨ। ਕਰੀਬ ਪੰਜ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਸੀ. ਸੀ. ਟੀ. ਵੀ. ਨਾਲ ਲੈਸ ਸੜਕਾਂ ਅਤੇ ਗਲੀਆਂ ਪੱਕੀਆਂ ਹਨ। ਵਿਕਾਸ ਵਿੱਚ ਪੁਰਾਣੇ ਰੁੱਖਾਂ ਦੀ ਸਾਂਭ-ਸੰਭਾਲ ਵੀ ਕੀਤੀ ਗਈ ਹੈ। ਰਸਤੇ ਭਾਵੇਂ ਥੋੜ੍ਹੇ ਟੇਢੇ-ਮੇਢੇ ਹੋਏ ਤਾਂ ਹੋਣ ਦਿੱਤੇ ਗਏ ਪਰ ਕਿਸੇ ਦਰਖੱਤ ਦੀ ਕੀਮਤ 'ਤੇ ਉਸ ਨੂੰ ਸਿੱਧੀਆਂ ਨਹੀਂ ਬਣਾਈਆਂ। ਇਥੇ ਇਕ ਸਟੇਡੀਅਮ ਅਤੇ ਇਕ ਸਮਾਰਟ ਜਿਮ ਵੀ ਹੈ। ਨਾਲੀਆਂ ਪੂਰੀ ਤਰ੍ਹਾਂ ਜ਼ਮੀਨਦੋਜ਼ ਹੋ ਜਾਂਦੀਆਂ ਹਨ।  ਪਿੱਪਲ ਦੀ ਛਾਂ ਨਾਲ ਘਿਰਿਆ ਵਿਸ਼ਾਲ ਚਬੂਤਰੇ ਨੇੜੇ ਬਣਿਆ ਪੰਚਾਇਤ ਭਵਨ ਦੱਸਦਾ ਹੈ ਕਿ ਇਹ ਪਿੰਡ ਆਮ ਨਹੀਂ ਹੈ। ਹਾਲ ਦੇ ਅੰਦਰ ਕੁਰਸੀਆਂ ਅਤੇ ਇਕ ਵੱਡੀ ਸਕਰੀਨ ਹੈ। ਇਥੋਂ ਪੂਰੇ ਪਿੰਡ ਦੀ ਨਿਗਰਾਨੀ ਕੀਤੀ ਜਾਂਦੀ ਹੈ। ਸੀ. ਸੀ. ਟੀ. ਵੀ. ਤੋਂ ਦੇਖ ਕੇ ਕਈ ਵਾਰ ਨਸ਼ਾ ਤਸਕਰ ਵੀ ਫੜੇ ਜਾ ਚੁੱਕੇ ਹਨ। ਚੋਰ ਵੀ ਫੜੇ ਗਏ ਹਨ। ਘਰ-ਘਰ ਕੂੜਾ ਇਕੱਠਾ ਕਰਨ ਦੀ ਵਧੀਆ ਅਤੇ ਟਿਕਾਊ ਪ੍ਰਣਾਲੀ ਹੈ। ਇਸ ਵਾਸਤੇ ਪਿੰਡ ਦੇ ਲੋਕਾਂ ਤੋਂ ਹਰ ਮਹੀਨੇ ਸਿਰਫ਼ ਸੱਤ ਰੁਪਏ ਲਏ ਜਾਂਦੇ ਹਨ।

ਹਾਈਟੈੱਕ ਹੈ ਸ਼ਮਸ਼ਾਨਘਾਟ, 25 ਕਿਸਮਾਂ ਦੇ ਬੂਟੇ ਲਗਾ ਕੇ ਬਣਾਈ ਹਰਿਆਲੀ
ਪਿੰਡ ਤੋਂ 500 ਮੀਟਰ ਦੀ ਦੂਰੀ ’ਤੇ ਕਰੀਬ ਦੋ ਏਕੜ ਵਿੱਚ ਸ਼ਮਸ਼ਾਨਘਾਟ ਹੈ। ਜੇਕਰ ਤੁਸੀਂ ਗੇਟ 'ਤੇ ਲਿਖਿਆ ਨਹੀਂ ਵੇਖਦੇ ਤਾਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਸ਼ਮਸ਼ਾਨਘਾਟ ਹੈ। ਕੈਂਪਸ ਦੇ ਅੰਦਰ ਪਿੱਪਲ ਅਤੇ ਅੰਬ ਸਮੇਤ 25 ਤੋਂ ਵੱਧ ਕਸਿਮਾਂ ਦੇ ਦਰੱਖ਼ਤ ਤੇ ਬੂਟੇ ਲੱਗੇ ਹੋਏ ਹਨ। ਪੂਰਾ ਕੈਂਪਸ ਸੀ. ਸੀ. ਟੀ. ਵੀ. ਦੁਆਰਾ ਕਵਰ ਕੀਤਾ ਗਿਆ ਹੈ। ਇਕ ਛੋਟਾ ਜਿਹਾ ਦਫ਼ਤਰ ਵੀ ਹੈ।
ਲਾਸ਼ਾਂ ਰੱਖਣ ਲਈ ਦੋ ਵੱਡੇ ਫਰਿੱਜ਼ਰ ਲਗਾਏ ਗਏ ਹਨ। ਇਕ ਪਾਸੇ ਔਰਤਾਂ ਲਈ ਅਤੇ ਦੂਜੇ ਪਾਸੇ ਪੁਰਸ਼ਾਂ ਲਈ ਬੈਠਣ ਲਈ ਵਿਸ਼ਾਲ ਸ਼ੈੱਡ ਬਣਾਈ ਗਈ ਹੈ। ਮੱਧ ਵਿੱਚ ਅੰਤਿਮ ਕ੍ਰਿਰਿਆ ਦਾ ਸਥਾਨ ਬਣਾਇਆ ਗਿਆ ਹੈ। ਸਸਕਾਰ ਲਈ ਰਵਾਇਤੀ ਅਤੇ ਗੈਸ ਸੰਚਾਲਿਤ ਸਿਸਟਮ ਹੈ। ਅਸਲ ਵਿੱਚ ਇਥੇ ਦਾ ਮਾਹੌਲ ਕਿਸੇ ਬਾਗ-ਬਗੀਚੇ ਵਾਂਗ ਹੈ। ਇਥੋਂ ਦੋ ਵਾਰ ਸਰਪੰਚ ਬਣੇ ਹਰਜਿੰਦਰ ਸਿੰਘ ਰਾਜਾ ਦਾ ਕਹਿਣਾ ਹੈ ਕਿ ਜੇਕਰ ਮੈਂ ਅਗਲੀ ਵਾਰ ਸਰਪੰਚ ਨਾ ਬਣਿਆ ਤਾਂ ਵੀ ਆਉਣ ਵਾਲਿਆਂ ਲਈ ਕਿਸੇ ਕੰਮ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇਹ ਵੀ ਪੜ੍ਹੋ- ਕੁੜੀ ਦੇ ਪਿਆਰ 'ਚ ਪਾਗਲ ਹੋਇਆ ਨੌਜਵਾਨ ਟੈਂਕੀ 'ਤੇ ਚੜ੍ਹਿਆ, ਦਿੱਤੀ ਛਾਲ ਮਾਰਨ ਦੀ ਧਮਕੀ, ਪੁਲਸ ਨੂੰ ਪਾਈਆਂ ਭਾਜੜਾਂ

3 ਕਬੱਡੀ ਖਿਡਾਰੀਆਂ ਨੇ ਇੰਗਲੈਂਡ ਕਲੱਬ ਨਾਲ ਕੀਤਾ ਹੈ ਸਮਝੌਤਾ
ਪਿੰਡ ਵਿੱਚ 5 ਸਾਲਾਂ ਤੋਂ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਚੱਲ ਰਿਹਾ ਹੈ। ਕਲੱਬ ਨਾਲ ਜੁੜੇ ਅਵਤਾਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ 70 ਦੇ ਕਰੀਬ ਖਿਡਾਰੀ ਕਬੱਡੀ, ਵਾਲੀਬਾਲ, ਕ੍ਰਿਕਟ ਅਤੇ ਹੋਰ ਖੇਡਾਂ ਦੀ ਪ੍ਰੈਕਟਿਸ ਕਰਦੇ ਹਨ। ਕਬੱਡੀ ਰੇਡਰ ਬਿੱਲਾ, ਸ਼ਾਖਾ ਅਤੇ ਮਨੀ ਇੰਗਲੈਂਡ ਦੀ ਇਕ ਕਲੱਬ ਲਈ ਖੇਡ ਰਹੇ ਹਨ। ਇਨ੍ਹਾਂ ਦਾ ਇੰਗਲੈਂਡ ਦੇ ਕਲੱਬ ਨਾਲ ਇਕਰਾਰਨਾਮਾ ਹੋਇਆ ਹੈ। ਇਨ੍ਹਾਂ ਨੂੰ ਵਿਦੇਸ਼ ਜਾਣ ਅਤੇ ਉਥੇ ਰਹਿਣ ਦਾ ਖ਼ਰਚਾ ਕਲੱਬ ਹੀ ਚੁੱਕ ਰਿਹਾ ਹੈ। 

ਇਹ ਵੀ ਪੜ੍ਹੋ- ਫਰਾਰ ਕੈਦੀ ਦਾ ਪਿੱਛਾ ਕਰਦੀ ਪੁਲਸ ਗੱਡੀ 'ਚ ਬੈਠੇ ਦੂਜੇ ਕੈਦੀ ਨੂੰ ਭੁੱਲੀ, ਉਹ ਵੀ ਹੋਇਆ ਫਰਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News