ਸਮਾਰਟ ਸਿਟੀ ਰੈਂਕਿੰਗ ''ਚ ''ਚੰਡੀਗੜ੍ਹ'' 67ਵੇਂ ਸਥਾਨ ''ਤੇ

02/09/2019 12:13:53 PM

ਚੰਡੀਗੜ੍ਹ (ਰਾਏ) : ਕੇਂਦਰੀ ਗ੍ਰਹਿ ਅਤੇ ਸ਼ਹਿਰੀ ਮਾਮਲਿਆਂ 'ਤੇ ਮੰਤਰਾਲੇ ਵਲੋਂ ਸਮਾਰਟ ਸਿਟੀ ਮਿਸ਼ਨ ਤਹਿਤ ਦੇਸ਼ ਭਰ ਤੋਂ 100 ਸਮਾਰਟ ਸ਼ਹਿਰਾਂ ਦੀ ਜਾਰੀ ਕੀਤੀ ਗਈ ਰੈਂਕਿੰਗ 'ਚ ਚੰਡੀਗੜ੍ਹ ਪਹਿਲੇ 50 'ਚ ਵੀ ਜਗ੍ਹਾ ਨਹੀਂ ਬਣਾ ਸਕਿਆ ਹੈ। ਰੈਂਕਿੰਗ 'ਚ ਚੰਡੀਗੜ੍ਹ 67ਵੇਂ ਸਥਾਨ 'ਤੇ ਹੈ। 2016 ' ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਮਿਲਿਆ ਸੀ, ਜੂਨ 2017 ਨੂੰ ਸ਼ਹਿਰ 'ਚ ਇਕੱਠੇ ਕਈ ਸਮਾਰਟ ਪ੍ਰਾਜੈਕਟਾਂ ਦਾ ਬੜੇ ਜ਼ੋਰ-ਸ਼ੋਰ ਨਾਲ ਉਦਘਾਟਨ ਕੀਤਾ ਗਿਆ, ਜੋ ਕਿ ਤਾਜ਼ਾ ਰੈਂਕਿੰਗ ਕੰਮਾਂ ਦੀ ਤਰੱਕੀ ਅਤੇ ਸਮਾਰਟ ਪ੍ਰਾਜੈਕਟ ਸਬੰਧੀ ਯੂ. ਟੀ. ਦੇ ਰਵੱਈਏ ਨੂੰ ਦਰਸਾਉਂਦਾ ਹੈ। ਸ਼ਹਿਰ ਦੇ ਸਮਾਰਟ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਏ ਜਾਣ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੇ ਆਧਾਰ 'ਤੇ 28.26 ਅੰਕਾਂ ਦੇ ਨਾਲ 67ਵੀਂ ਰੈਂਕਿੰਗ ਆਈ ਹੈ। 6 ਫਰਵਰੀ ਨੂੰ ਇਹ ਰੈਂਕਿੰਗ ਜਾਰੀ ਕੀਤੀ ਗਈ ਹੈ। ਇਹ ਅਜਿਹਾ ਰੈਂਕ ਹੈ, ਜਿਸ ਨਾਲ ਯਕੀਨਨ ਸ਼ਹਿਰ ਵਾਸੀਆਂ ਨੂੰ ਨਿਰਾਸ਼ਾ ਹੋ ਸਕਦੀ ਹੈ। ਇਸ ਰੈਂਕਿੰਗ 'ਚ ਨਾਗਪੁਰ ਨੂੰ 360.21 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਹੋਇਆ ਹੈ। 


Babita

Content Editor

Related News