ਝੁੱਗੀ ਝੌਪੜੀ ਵਾਲੇ ਬੱਚਿਆਂ ਦਾ ਸਹਾਰਾ ਬਣੀ ਬਠਿੰਡਾ ਦੀ ਸੋਨਮ, ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ (ਵੀਡੀਓ)

04/18/2021 12:27:22 PM

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਡਬਵਾਲੀ ਰੋਡ ’ਤੇ ਫਲਾਈਓਵਰ ਦੇ ਹੇਠਾਂ ਇਕ ਕੁੜੀ ਵਲੋਂ ਗਰੀਬ ਝੁੱਗੀ-ਝੋਪ਼ੜੀ ਵਾਲੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਜਿਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਨਮ ਨੇ ਦੱਸਿਆ ਕਿ ਉਹ ਬੀ.ਐੱਡ., ਐੱਮ.ਬੀ.ਏ. ਦੀ ਪੜ੍ਹਾਈ ਕਰ ਚੁੱਕੀ ਹੈ ਅਤੇ ਬਠਿੰਡਾ ਦੀ ਗਣਪਤੀ ਇਨਕਲੇਵ ’ਚ ਰਹਿੰਦੀ ਹੈ, ਜਿਸ ਦੇ ਸਾਹਮਣੇ ਸਲਮ ਏਰੀਆ ਪੈਂਦਾ ਹੈ। ਨਾਲ ਹੀ ਇਕ ਗਊਸ਼ਾਲਾ ਵੀ ਪੈਂਦੀ ਹੈ।

ਇਹ ਵੀ ਪੜ੍ਹੋ:  ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)

ਗਊਸ਼ਾਲਾ ’ਚ ਉਹ ਹਰ ਰੋਜ਼ ਸੇਵਾ ਕਰਨ ਜਾਂਦੀ ਸੀ, ਜਿੱਥੇ ਕੁੱਝ ਬੱਚੇ ਉਸ ਨੂੰ ਦਿਖਾਈ ਦਿੱਤੇ ਸਨ ਜੋ ਕਿ ਸਕੂਲ ਨਹੀਂ ਜਾਂਦੇ ਸਨ, ਜਿਨ੍ਹਾਂ ਨਾਲ ਗੱਲ ਕਰਨ ’ਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਪੈਸੇ ਦੀ ਕਮੀ ਦੇ ਕਾਰਨ ਉਨ੍ਹਾਂ ਨੂੰ ਸਕੂਲ ਨਹੀਂ ਪੜ੍ਹਾ ਸਕਦੇ, ਜਿਸ ਦੇ ਬਾਅਦ ਉਸ ਨੇ ਸੋਚਿਆ ਕਿ ਉਹ ਇਸ ਫਲਾਈਓਵਰ ਦੇ ਹੇਠਾਂ ਹਰ ਰੋਜ਼ ਪੜ੍ਹਾਈ ਕਰਵਾਏਗੀ ਅਤੇ ਪਿਛਲੇ 6 ਮਹੀਨੇ ਤੋਂ ਉਹ ਇਸ ਤਰ੍ਹਾਂ ਦੀ ਸੇਵਾ ਕਰ ਰਹੀ ਹੈ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਉਹ ਹਰ ਰੋਜ਼ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਇਨ੍ਹਾਂ ਬੱਚਿਆਂ ਦੀ ਕਲਾਸ ਲਗਾਉਂਦੀ ਹੈ ਅਤੇ ਦਾਨੀ ਸੱਜਣਾਂ ਵਲੋਂ ਇਨ੍ਹਾਂ ਗਰੀਬ ਬੱਚਿਆਂ ਦੇ ਲਈ ਕਿਤਾਬਾਂ ਪੈਂਸਲਾਂ ਆਦਿ ਵੀ ਦਿਵਾ ਜਾਂਦੀ ਹੈ। ਉਸ ਨੂੰ ਇਹ ਸਭ ਕਰਕੇ ਬਹੁਤ ਖ਼ੁਸ਼ੀ ਮਿਲਦੀ ਹੈ, ਜਿਸ ਕਾਰਨ ਉਹ ਇਹ ਸੇਵਾ ਕਰ ਰਹੀ ਹੈ। ਨਾਲ ਹੀ ਦੱਸਿਆ ਕਿ ਕੁੱਝ ਦਿਨ ਪਹਿਲਾਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਵੀ ਉਨ੍ਹਾਂ ਦੇ ਨਾਲ ਵੀਡੀਓ ਕਾਲ ’ਤੇ ਗੱਲ ਕੀਤੀ ਗਈ ਅਤੇ ਹਰ ਸੰਭਵ ਮਦਦ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਟੈੱਟ ਦੀ ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਹੈ, ਉਸ ਦੀ ਸਰਕਾਰ ਨੂੰ ਇਹ ਵੀ ਮੰਗ ਹੈ ਕਿ ਇਨ੍ਹਾਂ ਬੱਚਿਆਂ ਦੇ ਲਈ ਕੋਈ ਕਮਰਾ ਮਿਲ ਜਾਵੇ ਤਾਂ ਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਪੜ੍ਹਾਇਆ ਜਾ ਸਕੇ।

ਇਹ ਵੀ ਪੜ੍ਹੋ: 100 ਰੁਪਏ ਨੇ ਬਦਲੀ ਦਿਹਾੜੀਦਾਰ ਦੀ ਜ਼ਿੰਦਗੀ, ਰਾਤੋ-ਰਾਤ ਬਣਿਆ ਕਰੋੜਪਤੀ


Shyna

Content Editor

Related News