ਹਲਕੇ ਅਤੇ ਰੁੱਕ-ਰੁੱਕ ਕੇ ਪੈ ਰਹੇ ਮੀਂਹ ਨਾਲ ਜਨਜੀਵਨ ਹੋਇਆ ਅਸਤ-ਵਿਅਸਤ

01/08/2020 1:33:59 AM

ਜਲੰਧਰ ( ਰਾਹੁਲ) - ਪਿਛਲੇ ਕੁੱਝ ਦਿਨਾਂ ਤੋਂ ਜਾਰੀ ਬੂੰਦਾ-ਬਾਂਦੀ ਅਤੇ ਘੰਟਿਆਂ ਤੱਕ ਜਾਰੀ ਹਲਕੇ ਮੀਂਹ ਨਾਲ ਜਨਜੀਵਨ ਬੁਰੀ ਤਰ੍ਹਾਂ ਅਸਤ-ਵਿਅਸਤ ਹੋ ਗਿਆ ਹੈ । ਮੀਂਹ ਨਾਲ ਹਾਲਾਂਕਿ ਠੰਡ ਤਾਂ ਕੁੱਝ ਘੱਟ ਹੋਈ ਹੈ ਪਰ ਮੀਂਹ ਵਿੱਚ ਭਿੱਜਣ ਵਾਲਿਆਂ ਦਾ ਗਲਾ ਖ਼ਰਾਬ ਹੋਣ , ਜੁਕਾਮ ਅਤੇ ਠੰਡ ਲੱਗਣ ਦੇ ਮਾਮਲੇ ਜਰੂਰ ਵੱਧੇ ਹਨ । ਪਿਛਲੇ 24 ਘੰਟਿਆਂ ਦੇ ਦੌਰਾਨ ਲੱਗਭੱਗ ਸਾਢੇ-ਨੌਂ ਘੰਟੇ ਤੱਕ ਰੁੱਕ-ਰੁੱਕ ਕੇ ਮੀਂਹ ਪਇਆ । ਦੁਪਹਿਰ ਦੇ ਸਮੇਂ ਤਾਂ ਲਗਾਤਾਰ ਸਾਢੇ-ਚਾਰ ਘੰਟੇ ਲਗਾਤਾਰ ਹਲਕਾ-ਤੇਜ ਮੀਹ ਪਇਆ । ਮੀਂਹ ਦੇ ਚਲਦੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਦਾ ਦੌਰ ਜਾਰੀ ਰਿਹਾ । ਜਲੰਧਰ ਦਾ ਘੱਟੋ-ਘੱਟ ਤਾਪਮਾਨ ਮੰਗਲਵਾਰ ਨੂੰ 10.4 ਤੋਂ ਘੱਟ ਕੇ 10.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ।

ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ ਅੱਜ 17.8 ਤੋ ਘੱਟ ਕੇ 14.6 ਡਿਗਰੀ ਸੈਲਸਿਅਸ ਤੱਕ ਜਾ ਪਹੁੰਚਿਆ । ਠੰਡੀ ਹਵਾਵਾਂ ਦੀ ਰਫਤਾਰ ਅੱਜ ਦੱਖਣ - ਪੂਰਬ ਦੇ ਵਲੋਂ ਸਵੇਰੇ ਦੇ ਸਮੇਂ 6 ਤੋ 13 ਅਤੇ ਰਾਤ ਦੇ ਸਮੇਂ ਪੱਛਮ -ਉੱਤਰ ਦਿਸ਼ਾ ਵਲੋਂ 7 ਤੋ 11 ਕਿਲੋਮੀਟਰ ਪ੍ਰਤੀ ਘੰਟਾ ਦੇ ਆਸਪਾਸ ਦਰਜ ਕੀਤੀ ਗਈ । ਮੌਸਮ ਵਿਭਾਗ ਦੀ ਮੰਨੀਏ ਤਾਂ ਜਲੰਧਰ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਲਗਭਗ 18 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਦੇ ਅਨੁਸਾਰ 8 ਜਨਵਰੀ ਨੂੰ ਵੀ ਮੁੱਖ ਰੂਪ ਨਾਲ ਅਸਮਾਨ ਵਿੱਚ ਬੱਦਲ ਬਣੇ ਰਹਿਣਗੇ, ਇਸ ਦੌਰਾਨ ਗਰਜ- ਚਮਕ ਦੇ ਨਾਲ ਹਲਕੀ ਤੇਜ ਬੌਂਛਾਰਾਂ ਦੀ ਸੰਭਾਵਨਾ ਵੀ ਬਣੀ ਰਹੇਗੀ । ਉਥੇ ਹੀ 9 ਜਨਵਰੀ ਨੂੰ ਅਸਮਾਨ ’ਚ ਬੱਦਲ ਛਾਏ ਰਹਿਣ ਗੇ , ਸਵੇਰੇ ਦੇ ਸਮੇਂ ਧੁੰਦ ਅਤੇ ਦਿਨ ਦੇ ਸਮੇਂ ਹਲਕੀ ਧੁੱਪ ਖਿੜਣ ਦੀ ਭਵਿੱਖਵਾਣੀ ਮੌਸਮ ਵਿਭਾਗ ਵਲੋਂ ਕੀਤੀ ਗਈ ਹੈ ।

10 ਜਨਵਰੀ ਨੂੰ ਵੀ ਦਿਨ ਦੀ ਸ਼ੁਰੂਆਤ ਧੁੰਦ ਦੇ ਨਾਲ ਹੋਣ ਦੀ ਸੰਭਾਵਨਾ ਹੈ , ਨਾਲ ਹੀ ਨਾਲ ਦਿਨ ਦੇ ਸਮੇਂ ਸੂਰਜ ਦੀ ਗਰਮਾਹਟ ਵਿੱਚ ਤੇਜੀ ਰਹਿਣ ਦੀ ਉਂਮੀਦ ਜਤਾਈ ਗਈ ਹੈ । 11, 12 ਅਤੇ 13 ਜਨਵਰੀ ਨੂੰ ਧੁੰਦ ਅਤੇ ਸੂਰਜ ਅਤੇ ਬੱਦਲਾਂ ਦੀ ਅੱਖਮਿਚੌਲੀ ਜਾਰੀ ਰਹਿਣ ਦੀ ਭਵਿੱਖਵਾਣੀ ਮੌਸਮ ਮਾਹਿਰਾਂ ਵਲੋਂ ਕੀਤੀ ਗਈ ਹੈ । ਅਗਲੇ ਦਿਨਾਂ ਦੇ ਦੌਰਾਨ ਵੱਧ ਤੋਂ ਵੱਧ ਤਾਪਮਾਨ 13 ਤੋਂ 15 ਡਿਗਰੀ ਸੈਲਸਿਅਸ ਦੇ ਵਿੱਚ ਰਹਿਣ ਅਤੇ ਘੱਟੋ ਤੋ ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸਿਅਸ ਦੇ ਆਲੇ-ਦੁਆਲੇ ਰਹਿਣ ਦੀ ਉਂਮੀਦ ਜਤਾਈ ਗਈ ਹੈ । 8 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ ਅਤੇ ਘੱਟੋ ਤੋ ਘੱਟ ਤਾਪਮਾਨ ਦੇ ਵਿੱਚ ਤਕਰੀਬਨ 3 ਡਿਗਰੀ ਸੈਲਸੀਅਸ ਦਾ ਅੰਤਰ ਰਹਿਣ ਦੀ ਸੰਭਾਵਨਾ ਹੈ । 9 ਜਨਵਰੀ ਨੂੰ ਇਹ ਅੰਤਰ 7 , 10 ਜਨਵਰੀ ਨੂੰ ਘੱਟੋ ਤੋ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦਾ ਅੰਤਰ 6.5 ਡਿਗਰੀ ਸੈਲਸੀਅਸ ਤੱਕ ਰਹਿਣ ਦਾ , 11 ਜਨਵਰੀ ਨੂੰ ਇਹ ਅੰਤਰ 6 , 12 ਜਨਵਰੀ ਨੂੰ ਇਹ ਅੰਤਰ 5 ਅਤੇ 13 ਜਨਵਰੀ ਨੂੰ ਇਹ ਅੰਤਰ 7 ਡਿਗਰੀ ਸੈਲਸੀਅਸ ਦੇ ਵਿੱਚ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵਲੋਂ ਜਤਾਈ ਜਾ ਰਹੀ ਹੈ ।


Sunny Mehra

Content Editor

Related News