ਕਿਸੇ ਅਧਿਕਾਰੀ ਦੇ ਨਾ ਪੁੱਜਣ ''ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ

Tuesday, Apr 17, 2018 - 03:32 AM (IST)

ਤਪਾ ਮੰਡੀ, (ਸ਼ਾਮ, ਗਰਗ)— ਦੁਪਹਿਰ ਕਰੀਬ 1 ਵਜੇ ਢਿੱਲਵਾਂ-ਜੈਮਲ ਸਿੰਘ ਵਾਲਾ ਲਿੰਕ ਰੋਡ 'ਤੇ ਸਥਿਤ ਕਣਕ ਦੀ ਖੜ੍ਹੀ 6 ਏਕੜ ਫਸਲ ਅਤੇ 5 ਏਕੜ ਦੇ ਕਰੀਬ ਟਾਂਗਰ ਨੂੰ ਅੱਗ ਲੱਗ ਜਾਣ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਨਾ ਪੁੱਜਣ 'ਤੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ।  ਪੀੜਤ ਕਿਸਾਨਾਂ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਦੀ 3 ਏਕੜ, ਬਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਦੀ ਡੇਢ ਏਕੜ, ਗੁਰਮੇਲ ਸਿੰਘ ਪੁੱਤਰ ਜੀਤ ਸਿੰਘ ਦਾ ਡੇਢ ਏਕੜ ਟਾਂਗਰ, ਬਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਦੀ ਡੇਢ ਏਕੜ ਫਸਲ ਬਿਲਕੁਲ ਪੱਕੀ ਖੜ੍ਹੀ ਸੀ, ਜੋ ਅੱਜ ਮੱਘਰ ਸਿੰਘ ਵੱਲੋਂ ਆਪਣੇ ਖੇਤ 'ਚ ਰੀਪਰ ਨਾਲ ਤੂੜੀ ਬਣਾਉਂਦੇ ਹੋਏ ਨਿਕਲੀ ਚੰਗਿਆੜੀ ਕਾਰਨ ਲੱਗੀ ਅੱਗ 'ਚ ਸੜ ਗਈ। 5 ਪਿੰਡਾਂ ਢਿੱਲਵਾਂ, ਮੋੜਾਂ, ਦੁਲਮਸਰ, ਜੈਮਲ ਸਿੰਘ ਅਤੇ ਆਲੀਕੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਪੁੱਜਣ ਤੋਂ ਪਹਿਲਾਂ ਅੱਗ 'ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਜ਼ਿਲਾ ਪ੍ਰਧਾਨ ਰੂਪ ਸਿੰਘ, ਬਿੱਕਰ ਸਿੰਘ ਇਕਾਈ ਪ੍ਰਧਾਨ, ਬੂਟਾ ਸਿੰਘ ਮੀਤ ਪ੍ਰਧਾਨ, ਹਰਬੰਸ ਸਿੰਘ, ਪੰਚ ਜੋਗਿੰਦਰ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਬਿੰਦਰ ਸਿੰਘ, ਪੰਚ ਹਰਦੇਵ ਸਿੰਘ, ਬਿੱਕਰ ਸਿੰਘ, ਜਗਸੀਰ ਸਿੰਘ ਨੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਦੋਂ ਤੱਕ ਹੋਰਨਾਂ ਕਿਸਾਨਾਂ ਦੀ ਕਣਕ ਨਹੀਂ ਵੱਢੀ ਜਾਂਦੀ, ਉਦੋਂ ਤੱਕ ਰੀਪਰ ਚਲਾਉਣ 'ਤੇ ਪਾਬੰਦੀ ਲਾਈ ਜਾਵੇ।


Related News